ਪੰਨਾ:A geographical description of the Panjab.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੨
ਦੁਅਾਬੇ ਬਾਰੀ ਦੇ ਨਗਰ।

Patan, or Pak Patan.

ਪਟਣ ੲਿਕ ਕਦੀਮੀ ਸਹਿਰ ਹੈ; ਅਗਲੇ ਜਮਾਨੇ ਵਿਚ ੲਿਹ ਦਾ ਨਾੳੁਂ ਅਜੋਧਨ ਕਰਕੇ ਲਿਖਦੇ ਸਨ, ਪਰ ਹੁਣ ਪਟਣ ਕਰਕੇ ਮਸਹੂਰ ਹੈ। ੳੁਹ ਸਾਰਾ ਪੱਕਾ ਹੈ, ਅਰ ਪੰਦਰਾਂ ਸੈ ਘਰ, ਅਰ ਦੋ ਸੈ ਹੱਟ ੳੁਸ ਵਿਚ ਬਸਦੀ ਹੈ।

ਅਤੇ ੲਿਸੀ ਸਹਿਰ ਵਿਚ ਖੁਅਾਜਾ ਫਰੀਦੁੱਦੀਨ ਸਕਰਗੰਜ ਚਿਸਤੀ ਦੀ ਖਾਨਗਾਹ ਹੈ; ਅਤੇ ੳੁਹ ਖੁਅਾਜਾ ਕੁਤਬਦੀਨ ਬਖਤਿਅਾਰ ੳਸੀ ਕਾਕੀ ਦਾ ਚੇਲਾ ਹੈ,ਅਤੇ ੳੁਹ ਖੁਅਾਜਾ ੳੁਸਮਾਨ ਹਾਰੂਨੀ ਦਾ ਚੇਲਾ ਹੈ, ਅਤੇ ੳੁਹ ਖੁਅਾਜਾ ਮੁੲੀਨਦੀਨ ਹਸਨ ਸੰਜਰੀ ਅਜਮੇਰਵਾਲੇ ਦਾ ਚੇਲਾ ਹੈ। ਅਤੇ ੲਿਨਾਂ ਖੁਅਾਜਿਅਾਂ ਦੀ ਕਰਾਮਾਤ ਦੀ ਵਿਥਿਅਾ ਜਗਤ ਵਿਚ ੳੁੱਘੀ ਹੈ, ਅਤੇ ੳੁਨਾਂ ਦੀਅਾਂ ਕਤੇਬਾਂ ਵਿਚ ਬੀ ਲਿਖੀ ਹੋੲੀ ਹੈ।

ਅਤੇ ਲੋਕ ਦੂਰ ਦੂਰ ਤੇ ਤਾਜੀਅਾਂ ਦੇ ਮਹੀਨੇ ਪਾਕ ਪਟਣ ਨੂੰ ਦਰਸਣ ਲੲੀ ਜਾਂਦੇ ਹਨ। ੳੁਨਾਂ ਦੀ ੳੁੁਲਾਦ ਗੋਰ ਦੇ ਸਮੇ ਤੇ ਲੈਕੇ ੲਿਸ ਵੇਲੇ ਤੀਕੁਰ ਪਤ ਹਕੁਮਤ ਨਾਲ ਰਹੀ ਹੈ, ਅਤੇ ੲਿਹ ਸਹਿਰ ਸਣੇ ਤੱਲਕੇ ੳੁਨਾਂ ਦੇ ਹੇਠ ਸਾ।

ਅਤੇ ਜੋ ਖਲੀਫਾ ਗੱਦੀ ਪੁਰ ਬੈਠਦਾ, ਤਿਸ ਨੂੰ ਦਿਵਾਨ ਦਾ ਖਤਾਬ ਦਿੰਦੇ ਸੇ; ਅਤੇ ਮੁੰਢੋਂ ਫੌਜਵਾਲੇ ਸਨ।

ਅਤੇ ਜਾਂ ਰਣਜੀਤ ਸਿੰਘ ਨੈ ਮੁੁਲਤਾਨ ਮਾਰ ਲਿਅਾ, ਅਤੇ ੲਿਹ ਮੁਲਖ ਸਾਰਾ ੳੁਹ ਦੇ ਕਾਬੂ ਵਿਚ ਅਾ ਗਿਅਾ, ਤਾਂ ੲਿਹ ਸਹਿਰ ਬੀ ਸੇਖ ਦੀ ੳੁਲਾਦ ਕੋਲੋਂ, ਸਣੇ ਮਾਲ ਧਨ ਜੋਰ ਨਾਲ ਖੁਹੁ ਲਿਅਾ, ਅਤੇ ਅਾਪਣੇ ਪੁੱਤ ਖੜਕਸਿੰੰਘੁ ਨੂੰ ਚੱਕ ਦਿੱਤਾ।

ਹੁਣ ਸੇਖ ਦੀ ੳੁਲਾਦ ਰੲੀਅਤ ਵਾਂਗੂੰ ੳੁਸ ਸਹਿਰ ਵਿਚ ਬਸਦੀ ਹੈ, ਅਰ ੳੁਹ ਦੇ ਖਾਣ ਪੀਣ ਦਾ ਗੁਜਾਰਾ ਛੜਾ ਮੁਰੀਦਾਂ ਹੀ ਪੁਰ ਹੈ। ਸਹਿਰ ੳੁਚਾਣ ਪੁਰ ਬਸਦਾ ਹੈ, ਅਤੇ ਸੇਖ