ਪੰਨਾ:A geographical description of the Panjab.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੪੩

ਦੀ ਕਬਰ ਵਿਚ ਨਿਚਾਣ ਹੈ। ਦਰਿਆਉ ਬਿਆਹ ਅਰ ਸਤਲੁਜ ਸਹਿਰੋਂ ਚੜ੍ਹਦੇ ਰੁੁਕ ਪੰਜਾਂ ਕੋਹਾਂ ਪੁਰ ਹਨ।

Dipalpur.

ਸਰਕਾਰ ਦੀਪਾਲਪੁਰ ਇਕ ਕਦੀਮੀ ਪੁਰਾਣਾ ਸਹਿਰ ਗੱਦੀ ਦੀ ਜਾਗਾ ਹੈ। ਅਗਲੇ ਜਮਾਨੇ ਵਿਚ ਇਹ ਵਡਾ ਸਹਿਰ ਹੋ ਚੁਕਿਆ ਹੈ, ਹੁਣ ਸਾਰਾ ਉੱਜੜ ਪਿਆ ਹੈ; ਇਕ ਕਿਲੇ ਦੇ ਅੰਦਰਵਾਰ ਕੁਛ ਥਹੁੜੀ ਜਿਹੀ ਬਸੋਂ ਹੈ। ਅਤੇ ਕਿਲਾ ਪੱਕੀਆਂ ਇੱਟਾਂ ਦਾ ਬਣਿਆ ਹੋਇਆ ਹੈ, ਅਤੇ ਉਸ ਕਿਲੇ ਦੇ ਅੱਸੀਕੁ ਬੁਰਜ ਹਨ, ਅਤੇ ਛੇ ਪਰਗਣੇ ਉਸ ਨਾਲ਼ ਲਗਦੇ ਹਨ; ਪਰ ਆਪ ਪਰਗਣਿਆਂ ਸਣੇ ਮੁਲਤਾਨ ਨਾਲ਼ ਲਗਦਾ ਹੈ; ਬਿਆਹ ਨਦੀ ਉਥੋਂ ਸੱਤ ਕੋਹ ਹੈ।

Garh.

ਗੜ੍ਹ ਇਕ ਕਸਬਾ ਹੈ, ਜਿਥੇ ਦਸ ਗਿਆਰਾਂ ਸੈ ਘਰ, ਅਤੇ ਸੇਖ ਬੰਦਗੀ ਦਾਉਦ ਕਾਦਰੀ ਦੀ ਕਬਰ ਹੈ; ਪੰਜਾਬ ਵਿਚ ਉਨ੍ਹਾਂ ਦੀ ਉਲਾਦ ਦੇ ਬਹੁਤ ਲੋਕ ਸੇਉਕ ਹਨ; ਪਰ ਸਿੱਖਾਂ ਦੇ ਰਾਜ ਵਿਚ, ਉਨ੍ਹਾਂ ਦੇ ਬਜਾਰ ਦੀ ਰੌਣਕ ਘਟ ਗਈੀ।

Hujra Shah Muqim da.

ਹੁਜਰਾ ਸਾਹ ਮੁਕੀਮ ਦਾ ਇਕ ਪੱਕਾ ਸਹਿਰ ਹੈ; ਉਸ ਵਿਚ ਪੰਦਰਾਂਕੁ ਸੋ ਘਰ ਬਸਦਾ ਹੈ, ਅਤੇ ਸਾਹ ਮੁਕੀਮ ਕਾਦਰੀ ਦਾ ਬਣਾਇਆ ਹੋਇਆ ਹੈ, ਜੋ ਵਡਾ ਸੰਤ ਅਰ ਅੱਗਿੳਂ ਪਿੱਛਿੳਂ ਖਰਾ ਅਸੀਲ ਸੱਯਦ ਥਾ। ਉਹ ਦੀ ਉਲਾਦ ਸਿੱਖਾਂ ਦੇ ਰਾਜ ਤੇ ਅੱਗੇ ਫੌਜ ਅਤੇ ਮੁਲਖਵਾਲੀ ਸੀ, ਅਤੇ ਇਹ ਸਹਿਰ ਸਭ ਕਾਸੇ ਉਨ੍ਹਾਂ ਦੇ ਹੁਕਮ ਵਿਚ ਸਾ।

ਬਹੁਤ ਚਿਰ ਬੀਤ ਚੁੱਕਾ ਹੈ, ਜੋ ਸਾਹਬਸਿੰਘੁ ਬੇਦੀ ਨੈ ਇਸ ਸਹਿਰ ਨੂੰ ਲੁਟਕੇ, ਫੂਕ ਦਿੱਤਾ, ਅਤੇ ਸੇਖ ਦੀ ਉਲਾਦ ਨੂੰ ਕੈਦ