ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/60

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

੪੪

ਦੁਆਬੇ ਬਾਰੀ ਦੇ ਨਗਰ।

ਕਰਕੇ ਵਡੀ ਫਕੜੀ ਨਾਲ਼ ਤਰਸਾ ਤਰਸਾਕੇ ਜਾਨੋਂ ਮਾਰ ਸਿਟਿਆ ਸੀ, ਅਤੇ ਜੋ ਕੋਈ ਬਚ ਰਹੇ ਸੇ, ਜੋ ਹੁਣ ਹੋਰ ਰਈਯਤ ਵਾਂਙੂ ਸਹਿਰ ਵਿਚ ਬਸਦੇ ਹਨ, ਅਤੇ ਸੇਉਕਾਂ ਦੇ ਘਰਾਂ ਪੁਰ ਗੁਜਾਰਾ ਕਰਦੇ ਹਨ।

Kasúr.

ਕਸੂਰ ਇੱਕ ਵਡਾ ਪੁਰਾਣਾ ਸਹਿਰ ਹੈ, ਜੋ ਅਗਲੇ ਸਮੇ ਵਿਚ ਬਹੁਤ ਅਬਾਦ ਸੀ; ਕਹਿੰਦੇ ਹਨ, ਜੋ ਇਹ ਸਹਿਰ ਰਾਜਾ ਰਾਮਚੰਦਰ ਦੇ ਪੁੱਤ ਕੁੱਸੂ ਦਾ ਬਣਾਇਆ ਹੋਇਆ ਹੈ। ਅਤੇ ਸੁਲਤਾਨ ਸਿਆਸਦੀਨ ਅਰ ਹੋਰਨਾਂ ਗੋਰੀ ਪਾਤਸਾਹਾਂ ਦੇ ਸਮੇ ਵਿਖੇ, ਜਾਂ ਚੰਗੇਜਖਾਨੀ ਮੁਗਲ ਪੰਜਾਬ ਪੁਰ ਝੜਾਈ ਕਰਦੇ ਸਨ, ਇਸ ਦੇਸ ਵਿਚ, ਕਸੂਰ ਛੁੱਟ, ਹੋਰ ਬਹੁਤ ਥੁਹੁੜੀ ਅਬਾਦੀ ਸੀ; ਇਸੀ ਕਰਕੇ ਮੀਰ ਖੁਸਰੋ ਦਿੱਲੀਵਾਲ਼ੇ ਨੈ ਆਖਿਆ ਹੈ।

از مد سامانه تالا لہور هیچ عمارت نه مگر در کسور

ਇਸ ਦਾ ਅਰਥ ਇਹ ਹੈ, ਜੋ ਸਮਾਣੇ ਤੇ ਲੈਕੇ ਲਹੌਰ ਤੀਕੁਰ, ਕਸੂਰ ਛੁਟ, ਹੋਰ ਕਿਧਰੇ ਬਸੋਂ ਨਹੀਂ ਹੈ। ਜਾਂ ਮੀਰ ਤੈਮੂਰ ਹਿੰਦੁਸਥਾਨ ਪੁਰ ਝੜਾਈ ਕਰਕੇ ਮੁੜ ਗਿਆ, ਅਤੇ ਦਿੱਲੀ ਦੀ ਪਾਤਸ਼ਾਹੀ ਖਿਦਰਖਾਂ ਦੇ ਪੁੱਤਾਂ ਨੂੰ ਲਭ ਗਈ, ਅਤੇ ਸਰਦਾਰਾਂ ਦੇ ਫਾਟਕ ਦੇ ਕਾਰਨ ਉਨਾਂ ਦੀ ਪਾਤਸਾਹੀ ਨੈ ਕੁਛ ਰੌਣਕ ਨਾ ਪਕੜੀ, ਤਾਂ ਹਰ ਕੋਈ ਆਪੋ ਆਪਣੀ ਜਾਗਾ ਠਾਣੇਮੀਰ ਬਣ ਬੈਠਾ, ਬਲਕ ਬਹਿਲੋਲ ਲੋਦੀ ਪਠਾਣ ਨੈ, ਜੋ ਦੀਪਾਲਪੁਰ ਵਿਚ ਹਾਕਮ ਸਾ, ਅਤੇ ਸੇਖੇ ਨਾਮੇ ਖੋਖੁਰ ਦੇ ਬਰਗਲਾਨਣੇ ਕਰਕੇ, ਪਾਤਸਾਹੀ ਦਾ ਦਾਯਾ ਕੀਤਾ ਸਾ, ਇਸ ਜਿਲੇ ਵਿਚ ਪਠਾਣਾਂ ਨੂੰ ਬਸਾਇਆ, ਅਤੇ ਇਸ ਗਿਰਦੇ ਦੀ ਜਿਮੀਦਾਰੀ ਬੀ ਪਠਾਣਾਂ ਹੀ ਨੂੰ ਦੇ ਦਿੱਤੀ।