ਪੰਨਾ:A geographical description of the Panjab.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੭
ਦੁਅਾਬੇ ਬਾਰੀ ਦੇ ਨਗਰ।

ਦੇ ਸੂਬੇ ਕੋਲੋਂ ਅਾਕੀ ਹੁੰਦੇ, ਅਰ ਧਾੜੇ ਮਾਰਦੇ ਰਹੇ ਹਨ, ਅਤੇ ੳੁਨਾਂ ੳੁੱਪੁਰ ਕੋੲੀ ਸਹਿਜੇ ਹੱਥ ਨਹੀਂ ਪਾ ਸਕਿਅਾ।

ੲਿਸ ਮੁਲਖ ਦੀ ਪੂਰਬੀ ਹੱਦ ਵੈਰੋਵਾਲ, ਜੋ ਦਰਿਅਾੳੁ ਬਿਅਾਹ ਦੇ ਕੰਢੇ ਹੈ; ਅਤੇ ਪੱਛਮੀ ਹੱਦ ਸਹਿਰ ਲਹੌਰ; ਅਤੇ ੳੁਤਰ ਦੀ ਹੱਦ ਸਹਿਰ ਅਮਰਿਤਸਰ; ਅਤੇ ੳੁਸ ਤੇੇ ਦੱਖਣ ਬੰਨੇ ਸਹਿਰ ਕਸੂਰ ਹੈ।

ੳੁਸ ਥੋਂ ਅਗੇ ਨੱਕੇ ਦਾ ਮੁਲਖ ਚਲਦਾ ਹੈ, ਅਰ ਨੱਕਾ ਬਾਰ ਦੇ ਕੰਢੇ ਨੂੰ ਅਾਖਦੇ ਹਨ।

ਅਤੇ ੲਿਸ ਮਾਂਝੇ ਦੇ ਮੁਲਖ ਵਿਚ, ਚਣੇ ਕਣਕ ਅਤੇ ਕਮਾਦੀ ਖੂਹਾਂ ੳੁਪੁਰ ਅਤੇ ਬਰਖਾ ਨਾਲ ਬਹੁਤ ਹੁੰਦੀ ਹੈ, ਅਤੇ ਚਾੳੁਲ ਘੱਟ ਬੀਜੀਦੇ ਹਨ। ਅਤੇ ੲਿਸ ਮੁਲਖ ਵਿਚ ਵਡੇ ਵਡੇ ਸਹਿਰ ਵਰਗੇ ਪਿੰਡ ਹਨ, ਅਰ ਛੋਟੇ ਛੋਟੇ ਗਰਾੳੁਂ ਤਾ ਬਹੁਤ ਹੀ ਅਣਗਿਣਤ ਹਨ; ਪਰ ਬਾਜੇ ਪਿੰਡ, ਕਿ ਜਿਨਾਂ ਵਿਚੋਂ ਸਿੱਖਾਂ ਦਾ ਨਿਕਾਸ ਹੈ, ਅਤੇ ਲੋਕਾਂ ਵਿਚ ਮਸਹੂਰ ਹਨ, ਸੋ ੲਿਸ ਪੋਥੀ ਵਿਚ ਲਿਖੇ ਜਾਂਦੇ ਹਨ।

Khemkarn.

ਖੇਮਕਰਨ ਕਸੂਰੋਂ ਬਾਰਾਂ ਕੋਹ ਹੈ, ੳੁਹ ਦੇ ਤਿੰਨਾਂ ਕੋਟਾਂ ਵਿਚ ਅਬਾਦੀ ਹੈ, ਅਤੇ ਸੌਕੁ ਹੱਟ ਬੀ ਹੋੳੂ, ਅਤੇ ੳੁਹ ਹਿੰਦੂ ਜਿਮੀਦਾਰਾਂ ਦਾ ਸਹਿਰ ਹੈ, ਜੋ ਕੰਬੇ ਅਖਾੳੁਂਦੇ ਹਨ; ਅਤੇ ੳੁਸ ਦੇ ਤਿਹਾਂ ਕੋਟਾਂ ਦੇ ਗਿਰਦੇ ਪੱਕੀ ਸਫੀਲ ਹੁੰਦੀ ਸੀ, ਸੋ ਹੁਣ ਕਿਸੀ ਕਿਸੀ ਜਾਗਾ ਤੇ ਖਰਾਬ ਹੋ ਗੲੀ ਹੈ। ੲਿਸ ਸਹਿਰ ਵਿਚ ਭੇਡਾਂ ਦੀ ੳੁੱਨ ਦੇ ਭੂਰੇ ਬਹੁਤ ਚੰਗੇ ਬੁਣੀਦੇ ਹਨ, ਅਤੇ ਬੁਪਾਰੀ ੳੁਥੋਂ ਦੇਸ ਦੇਸ ਨੂੰ ਲੈ ਜਾਂਦੇ ਹਨ।

Latuha.

ਲਟੂਹਾ ੲਿਕ ਵਡਾ ਮਸਹੂਰ ਸੰਧੂ ਜਟਾਂ ਦਾ ਪਿੰਡ ਹੈ, ੳੁਸ