ਪੰਨਾ:A geographical description of the Panjab.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮

ਦੁਆਬੇ ਬਾਰੀ ਦੇ ਨਗਰ।

ਵਿਚ ਸਭ ਪੰਜਕੁ ਸੌ ਘਰ ਵਸਦਾ ਹੋਊ; ਮਹਾਰਾਜੇ ਰਣਜੀਤਸਿੰਘੁ ਨੈ ਲਹੌਰ ਫਤਾ ਕਰਕੇ, ਇਹ ਪਿੰਡ ਵਡੀ ਲੜਾਈ ਨਾਲ਼ ਮਾਰਿਆ ਸੀ।

Patti.

ਕਸਬਾ ਪੱਟੀ ਮਾਂਝੇ ਦੇ ਮੁਲਖ ਵਿਚ ਇਕ ਮਸਹੂਰ ਜਾਗਾ ਹੈ, ਉਥੇ ਦੇ ਬਜਾਰ ਦੀਆਂ ਢਾਈਕੁ ਸੌ ਹੱਟਾਂ ਹਨ, ਅਤੇ ਅੰਬਾਰਤ ਬਹੁਤੀਆਂ ਜਾਗਾ ਤੇ ਪੱਕੀ, ਅਤੇ ਕਿਧਰੇ ਕਿਧਰੇ ਤੇ ਕੱਚੀ ਹੈ; ਪਰ ਸਹਿਰਪਨਾਹ ਹੁਣ ਕਈਆਂ ਜਾਗਾਂ ਤੇ ਢੈਹਿ ਗਈ ਹੈ; ਅਗੇ ਪਾਤਸਾਹਾਂ ਦੇ ਵੇਲੇ ਇਹ ਸਹਿਰ ਹਾਕਮ ਸਥਾਨ ਸੀ।

ਸਹਿਰ ਤੇ ਅੰਦਰਵਾਰ ਦੇ ਖੂਹਾਂ ਦਾ ਪਾਣੀ ਖਾਰਾ, ਅਤੇ ਬਾਹਰਲਿਆਂ ਦਾ ਮਿੱਠਾ ਹੈ, ਅਤੇ ਪੱਛਮ ਦੀ ਵਲ ਇਕ ਪੱਕਾ ਕਿਲਾ ਹੈ, ਪਰ ਖਾਈ ਕੱਚੀ ਹੈ।

Naushahira.

ਨੌਸਹਿਰਾ ਪੱਟੀ ਤੇ ਛੇ ਕੋਹ ਹੈ; ਉਹ ਦੀ ਬਸੋਂ, ਸੱਤ ਸੌ ਘਰ, ਅਰ ਪੰਜਾਹ ਕੁ ਹੱਟੀਆਂ ਹਨ; ਉਥੇ ਦੀ ਜਿਮੀਦਾਰੀ, ਪੰਨੂ ਗੋਤੇ ਜੱਟਾਂ ਦੀ ਹੈ।

Khadur.

ਖਡੂਰ ਇਕ ਪਿੰਡ ਹੈ, ਜੋ ਮਾਂਝੇ ਦੇਸ ਦੇ ਪੂਰਬ ਰੁਕ ਦੇ ਕੰਢੇ ਪੁਰ ਦਰਿਆਉ ਬਿਆਹ ਤੇ ਸੱਤ ਕੋਹ ਹੈ, ਉਸ ਵਿਚ ਸੌਕੁ ਘਰ ਬਸਦਾ ਹੋਊਗਾ; ਅਤੇ ਗੁਹੁਰੇ ਗੋਤੇ ਜੱਟ ਉਥੇ ਦੇ ਬਾਰਸ ਹਨ।

ਉਸ ਪਿੰਡੋਂ ਬਾਹਰ ਉੱਤਰ ਦੇ ਰੁਕ, ਗੁਰੂ ਅੰਗਦ ਦਾ ਦੇਹਰਾ ਹੈ, ਜੋ ਬਾਬੇ ਨਾਨਕ ਦਾ ਪਹਿਲਾ ਅਤੇ ਵਡਾ ਚੇਲਾ ਸਾ; ਉਸ ਦੀ ਵਿਥਿਆ ਗੁਰੂਆਂ ਦੇ ਦਫਤਰ ਵਿਚ ਬਿਆਨ ਕੀਤੀ ਜਾਵੇਗੀ।

ਇਹ ਦੇਹਰਾ ਬਹੁਤ ਸੁੰਦਰ ਅਤੇ ਪੱਕਾ ਹੁਣ ਹੀ ਦਾ ਬਣਾਇਆ ਹੋਇਆ ਹੈ, ਉਹ ਦੇ ਗੁੰਮਜਾਂ ਵਿਚ ਸਾਰਾ ਸੁਨਹਿਰੀ ਕੰਮ