ਪੰਨਾ:A geographical description of the Panjab.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੪੯

ਕੀਤਾ ਹੋਇਆ, ਅਤੇ ਉਹ ਦੇ ਦੁਆਲ਼ੇ ਬਾਗ ਵਾਂਗੂ ਇਕ ਪੱਕੀ ਕੰਧ ਖਿੱਚੀ ਹੋਈ, ਅਤੇ ਉਸ ਵਿਚ ਚੰਗੀਆਂ ਬੈਠਕਾਂ ਬਣਾਈਆਂ ਹੋਈਆਂ ਹਨ, ਅਤੇ ਉਸ ਬਾਗ ਦੇ ਕੋਲ਼ ਦੋ ਤਿੰਨ ਪੱਕੀਆਂ ਹਵੇਲੀਆਂ ਵੈਰੋਵਾਲੀਆਂ ਬਾਵਿਆਂ ਦੀਆਂ ਬਣਾਈਆਂ ਹੋਈਆਂ ਹਨ।

Naurangabad.

ਨੌਰੰਗਾਬਾਦ ਦੀ ਸਰਾਂ ਸਾਹਜਹਾਂ ਪਾਤਸਾਹ ਦੀ ਬਣਾਈ ਹੋਈ ਹੈ; ਉਹ ਦੇ ਚੜ੍ਹਦੇ ਪਾਸੇ ਇਕ ਮੁਨਾਰਾ ਹੈ, ਅਤੇ ਹੁਣ ਉਸ ਸਰਾਂ ਵਿਚ ਹਿੰਦੂ ਜੱਟ ਰਹਿੰਦੇ ਹਨ।

ਅਤੇ ਉਹ ਦੇ ਲਾਗ ਤੀਰ ਦੀ ਮਾਰ ਪੁਰ ਇਕ ਪੱਕਾ ਤਲਾਉ ਹੈ, ਜੋ ਹੁਣ ਕਈਆਂ ਜਾਗਾਂ ਤੇ ਢੈਹਿ ਗਿਆ ਹੈ। ਅਤੇ ਇਸ ਸਰਾਂ ਤੇ ਢਾਈਆਂ ਕੋਹਾਂ ਦੀ ਬਿੱਥ ਉਪੁਰ ਇਕ ਤਲਾਉ ਹੈ, ਜਿਹ ਨੂੰ ਤਰਨਤਾਰਨ ਕਰਕੇ ਆਖਦੇ ਹਨ, ਅਤੇ ਇਹ ਤਲਾਉ ਗੁਰੂ ਅਰਜਣ ਦਾ ਪੱਟਿਆ ਹੋਇਆ ਹੈ, ਜੋ ਬਾਬੇ ਨਾਨਕ ਦਾ ਚੌਥਾ ਚੇਲਾ ਸਾ; ਅਤੇ ਸਿੱਖ ਲੋਕ ਇਸ ਤਲਾਉ ਨੂੰ ਅਮਰਿਤਸਰ ਜਿਹਾ ਮੱਥਾ ਟੇਕਣ ਦੀ ਜਾਗਾ ਸਮਝਦੇ ਹਨ, ਅਤੇ ਭਾਦੋਂ ਦੀ ਅਮਾਉਸ ਦੇ ਦਿਨ ਉਥੇ ਕਠੇ ਹੋਕੇ ਅਸਨਾਨ ਕਰਦੇ ਹਨ।

ਹੁਣ ਮਹਾਰਾਜੇ ਰਣਜੀਤਸਿੰਘੁ ਨੈ ਇਸ ਤਲਾਉ ਨੂੰ ਨਵੇਂ ਸਿਰੇ ਬਣਵਾਕੇ, ਅਤੇ ਬਹੁਤ ਪੈਸਾ ਖਰਚਕੇ, ਉਹ ਦੇ ਕਿਨਾਰੇ ਅਕਾਲੀਆਂ ਲਈ ਵਡੀਆਂ ਸੁੰਦਰ ਬੈਠਕਾਂ ਬਣਵਾਈਆਂ ਹਨ। ਹੁਣ ਉਹ ਦੇ ਗਿਰਦੇ ਸਿੱਖਾਂ ਦਾ ਇਕ ਪਿੰਡ ਬਸ ਗਿਆ ਹੈ, ਅਤੇ ਪੰਜਾਹਕੁ ਹੱਟਾਂ ਬੀ ਹੋ ਗਈਆਂ ਹਨ। ਉਥੇ ਸਦਾ ਅੰਬਾਰਤ ਦਾ ਕੰਮ ਛਿੜਿਆ ਰਹਿੰਦਾ, ਅਤੇ ਬਸੋਂ ਵਧਦੀ ਜਾਂਦੀ ਹੈ; ਅਤੇ ਉਸ ਤਲਾਉ ਦਾ ਲੰਬਾਉ ਚੜ੍ਹਾਉ, ਹਰ ਪਾਸੇ ਤੇ ਦੋ ਦੋ ਸੈ ਕਰਮਾਂ ਹੈ।

G