ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੦

ਦੁਆਬੇ ਬਾਰੀ ਦੇ ਨਗਰ।

Amritsar.

ਅਮਰਿਤਸਰ ਇਕ ਵਡਾ ਸਹਿਰ ਨਵਾਂ ਬਸਿਆ ਹੋਇਆ ਹੈ; ਅਤੇ ਅਮਰਿਤਸਰ ਤਲਾਉ ਦਾ ਨਾਉਂ ਹੈ, ਜੋ ਗੂਰੂ ਰਾਮਦਾਸ, ਬਾਬੇ ਨਾਨਕ ਦੇ ਤੀਜੇ ਚੇਲੇ ਦਾ ਪੱਟਿਆ ਹੋਇਆ ਹੈ, ਕਿ ਜਿਨ ਇਹ ਤਲਾਉ ਪੱਟਕੇ ਉਹ ਦੇ ਗੱਭੇ ਆਪਣੇ ਲਈ ਇਕ ਬੈਠਕ ਬਣਾਈ, ਅਤੇ ਇਹ ਸਹਿਰ ਉਸੀ ਤਲਾਉ ਦੇ ਨਾਉਂ ਪੁਰ ਮਸਹੂਰ ਹੋ ਗਿਆ।

ਜਾਂ ਅਕਬਰ ਪਾਤਸਾਹ ਨੈ ਗੁਰੂ ਰਾਮਦਾਸ ਦੀ ਖਾਤਰ ਇਸ ਗਿਰਦੇ ਦਿਆਂ ਪਿੰਡਾਂ ਵਿਚੋਂ ਥੁਹੁੜੀ ਜਿਹੀ ਭੋਂ ਕੱਟਕੇ ਚੱਕ ਬੰਨ੍ਹਿਆ, ਤਾਂ ਉਸ ਵੇਲੇ ਇਸ ਪਿੰਡ ਦਾ ਨਾਉਂ ਰਾਮਦਾਸ ਚੱਕ ਪੈ ਗਿਆ।

ਅਤੇ ਰਾਮਦਾਸ ਨੈ ਸੁਣਿਆ ਥਾ, ਜੋ ਇਸ ਜਾਗਾ ਬਾਬਾ ਨਾਨਕ ਕੁਛ ਚਿਰ ਬੈਠ ਚੁੱਕਾ ਹੈ; ਇਸ ਕਰਕੇ ਉਨ ਤਲਾਉ ਪੱਟਕੇ ਇਸ ਜਾਗਾ ਦੇ ਬਸਾਉਣ ਦਾ ਉੱਦਮ ਚੱਕਿਆ; ਪਰ ਉਸ ਵੇਲੇ ਕੁਛ ਐਡੀ ਅੰਬਾਰਤ ਨਸੋ, ਨਿਰੇ ਮਾਂਝੇ ਦੇ ਗੁਆਰ, ਜੋ ਬਾਬੇ ਨਾਨਕ ਅਤੇ ੳੇੁਸ ਦੇ ਗੱਦੀਨਸੀਨਾਂ ਉਪੁਰ ਭਰੋਸਾ ਧਰਦੇ ਸਨ, ਉਸ ਜਾਗਾ ਨੂੰ ਮੱਥਾ ਟੇਕਦੇ, ਅਤੇ ਆਪਣੇ ਤਿਹਾਰ ਅਰ ਗ੍ਰਹਿਣ ਦੇ ਦਿਨ ਉਸ ਤਲਾਉ ਵਿਚ ਅਸਨਾਨ ਕਰਦੇ ਸੇ।

ਜਾਂ ਸਿੱਖਾਂ ਦੀ ਮੰਡਲੀ ਪੈਦਾ ਹੋਈ, ਤਾਂ ਇਸ ਤਲਾਉ ਦੀ ਪੂਜਾ ਪਾਠ ਬਹੁਤ ਹੋਣ ਲੱਗੀ, ਅਤੇ ਸਿੱਖ ਲੋਕ ਬਹੁਤ ਚਾਹੰਦੇ ਸੇ, ਜੇ ਕੋਈ ਮੰਡਲੀ ਸਥਾਨ ਪੱਕਾ ਕਰਕੇੇ, ਤਲਾਉ ਦੀ ਜਾਗਾ ਨੂੰ ਅਬਾਦ ਕਰਯੇ; ਪਰ ਅਹਿਮਦਸਾਹ ਦੁਰਾਨੀ ਤੇ ਡਰ ਦੇ ਮਾਰੇ ਨਹੀਂ ਕਰ ਸਕਦੇ ਸੇ; ਛਿਆਂ ਮਹੀਨਿਆਂ ਪਿਛੋਂ ਕੁੱਛਾਂ ਅਰ ਬੇ-