ਲਿਅਾਂ ਵਿਚੋਂ ਨਿੱਕਲਕੇ ੲਿਕ ਦਿਨ ਅਾਣ ਕਠੇ ਹੁੰਦੇ, ਅਰ ਅਸਨਾਨ ਕਰਕੇ ਫੇਰ ਖਿੰਡ ਫੁਟ ਜਾਂਦੇ ਸਨ।
ੳੁਤੀ ਸਮੇ ਵਿਖੇ ਅਜਿਹਾ ਹੋੲਿਅਾ, ਜੋ ਅਹਿਮਦਸਾਹ ਦੇ ਹੁਕਮ ਨਾਲ ੳੁਸ ਤਲਾੳੁ ਦੀਅਾਂ ਪੌੜੀਅਾਂ ਸਣੇ ਘਰ, ਸੁਰੰਗ ਭਰਕੇ ੳੁਡਾ ਦਿੱਤੀਅਾਂ, ਬਲਕ ਖੁਰਖੋਜ ਬੀ ਨਾ ਰਹਿਣ ਦਿੱਤਾ।
ਜਾਂ ਅਹਿਮਦਸਾਹ ਮਰ ਗਿਅਾ, ਅਤੇ ਪਠਾਣ ੲਿਸ ਦੇਸ ਵਿਚ ਅਾੳੁਣ ਜੋਗੇ ਨਾ ਰਹੇ, ਅਤੇ ਦਿੱਲੀ ਦੇ ਪਾਤਸਾਹਾਂ ਵਿਚੋਂ ਬੀ ਕੋੲੀ ਨਾ ਰਿਹਾ, ਅਤੇ ੲਿਹ ਮੁਲਖ ਸਿੱਖਾਂ ਦੇ ਕਾਬੂ ਚੜ ਗਿਅਾ, ਤਾਂ ੲਿਨਾਂ ਸਿੱਖਾਂ ਨੇ ਸਭ ਤੇ ਪਹਿਲੇ ੲਿਸ ਘਰ ਅਰ ਤਲਾੳੁ ਦੇ ਬਣਾੳੁਣ ਪੁਰ ਲੱਕ ਬੱਧਾ, ਅਤੇ ੲਿਸ ਤਲਾੳੁ ਦੀ ਅੰਬਾਰਤ ਡਾਢੀ ਪੱਕੀ ਅਰ ਸੁੰਦਰ ਚੂਨੇ ਗੱਚ ਬਣਾੲੀ, ਅਤੇ ੲਿਸ ਘਰ ਵਿਚ ਸੋੲਿਨੇ ਚਾਂਦੀ ਦਾ ਕੰਮ ਕਰਕੇ ੲਿਹ ਦਾ ਹਰਮੰਦਰ ਨਾੳੁਂ ਧਰਿਅਾ; ਅਤੇ ੳੁਹ ਪੋਥੀ, ਜੋ ਬਾਬੇ ਨਾਨਕ ਅਤੇ ੳੁਹ ਦੇ ਚੇਲਿਅਾਂ ਦੀ ਹਿੰਦੀ ਅਰ ਪੰਜਾਬੀ ਬੋੋਲੀ ਵਿਚ ਰਚੀ ਹੋੲੀ ਹੈ, ੳੁਹ ਦਾ ਗਰੰਥ ਨਾੳੁਂ ਧਰਕੇ, ੲਿਸ ਹਰਮੰਦਰ ਵਿਚ ਰੱਖੀ; ਅਤੇ ੳੁਸ ਗਰੰਥ ਦਾ ਵਡਾ ਅਦਬ ਅਰ ਮਨੌਤ ਕਰਦੇ ਹਨ। ਅਤੇ ਜਾਂ ਗਰੰਥੀ ੳੁਸ ਨੂੰ ਪੜ੍ਹਨ ਲਗਦਾ ਹੈ, ਤਾਂ ਸਿੱਖ ਲੋਕ ਵਡੀ ਅਧੀਨਗੀ ਨਾਲ ਸਿਰ ਝੁਕਾਕੇ ਸੁਣਦੇ ਰਹਿੰਦੇ ਹਨ। ਅਤੇ ਜੋ ਜੋ ੲਿਸ ਕੌਮ ਦੇ ਸਰਦਾਰ ਸੇ, ੳੁਸ ਵੇੇਲੇ ਠਾਣੇਮਾਰ ਹੋ ਗੲੇ, ਅਰ ੲਿਕ ਦੂੂਜੇ ਦੀ ਤਾਬੇਦਾਰੀ ਨਾ ਕਰਦੇ ਸੇ; ੳੁਨੀਂ ੲਿਸ ਤਲਾੳੁ ਦੇ ਗਿਰਦੇ ਗਿਰਦੇ ਘਰ ਬਣਾਕੇ, ੳੁਨਾਂ ਦਾ ਨਾੳੁਂ ਬੁੰਗਾ ਚੱਕ ਰਖਿਅਾ, ਅਤੇ ਹਰੇਕ ਬੁੰਗਾ ਅਾਪਣੇ ਬਣਾੳੁਣਵਾਲੇ ਦੇ ਨਾੳੁਂ ਪੁਰ ਮਸਹੂਰ ਹੋ ਗਿਅਾ। ਅਤੇ ਜਿਹੜਾ ਬੁੰਗਾ ਅਕਾਲੀਅਾਂ ਲੲੀ, ਜੋ ੳੁਸ ਤਲਾੳੁ ਦੇ ਪੁਜਾਰੀ ਹਨ, ਬਣਾੲਿਅਾ ਸੀ, ੳੁਹ ਨੂੰ ਅਕਾਲ ਬੁੰਗਾ ਅਾਖਦੇ ਹਨ।