ਪੰਨਾ:A geographical description of the Panjab.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੨

ਦੁਆਬੇ ਬਾਰੀ ਦੇ ਨਗਰ।

ਅਤੇ ਸਭਨਾਂ ਸਰਦਾਰਾਂ ਨੈ ਆਪੋ ਆਪਣੀ ਜੁਦੀ ਜੁਦੀ ਬਸੋਂ ਬਸਾਕੇ, ਅਤੇ ਉਹ ਦੇ ਦੁਆਲ਼ੇ ਛਾਰਦੁਆਲੀ ਬਣਾਕੇ, ਸਿਰੇ ਪੁਰ ਇਕ ਦਰਵੱਜਾ ਲਾ ਦਿੱਤਾ, ਅਰ ਉਸ ਬਸੋਂ ਦਾ ਨਾਉਂ ਕਟੜਾ ਬਣਾ ਧਰਿਆ; ਅਤੇ ਹਰ ਕਟੜਾ ਆਪਣੇ ਬਣਾਉਣ ਵਾਲ਼ੇ ਦੇ ਨਾਉਂ ਪੁਰ ਮਸਹੂਰ ਹੋ ਗਿਆ; ਜਿਹਾਕ ਫਜੁੱਲਾਪੁਰੀਆਂ ਦਾ ਕੱਟੜਾ, ਕਨਈਆਂ ਦਾ ਕੱਟੜ, ਰਾਮਗੜ੍ਹੀਆਂ ਦਾ ਕਟੜਾ, ਅਤੇ ਆਹਲੂਵਾਲ਼ੀੀਆਂ ਦਾ ਕਟੜਾ।

ਅਤੇ ਇਨ੍ਹਾਂ ਸਰਦਾਰਾਂ ਵਿਚੋਂ ਕੋਈ ਦੂਜੇ ਮਕਾਨ ਯਾ ਕਟੜੇ ਪੁਰ ਕਾਬੂ ਨਹੀਂ ਪਾ ਸਕਦਾ ਸੀ; ਇਸ ਕਰਕੇ ਹਰ ਪਰਕਾਰ ਦੇ ਬੁਪਾਰੀ ਅਤੇ ਕਾਰਖਾਨਾਦਾਰ ਲੋਕ, ਪੰਜਾਬ ਦੇ ਸਹਿਰਾਂ ਤੇ ਉਜੜੇ ਹੋਏ ਇਸ ਜਾਗਾ ਆਕੇ ਬਸਦੇ ਜਾਣ ਲਗੇ; ਤਾਂ ਥੁਹੁੜੇ ਜਿਹੇ ਚਿਰ ਵਿਚ ਵਡਾ ਸਹਿਰ ਬਸ ਗਿਆ, ਅਤੇ ਧਨਮਾਨ ਮਹਾਜਨਾਂ ਨੈ ਵਡੀਆਂ ਵਡੀਆਂ ਹਵੇਲੀਆਂ ਪਾ ਲਈਆਂ।

ਉਸ ਸਮੇ ਵਿਚ ਜੇ ਕੋਈ ਆਦਮੀ ਇਕ ਕਟੜੇ ਤੇ ਭਜਕੇ ਦੂਜੇ ਕਟੜੇ ਜਾ ਵੜਦਾ, ਭਾਵੇਂ ਉਹ ਕਿਹਾ ਹੀ ਗੁਨਾਹੀ ਯਾ ਖੂਨੀ ਹੁੰਦਾ, ਤਾਂ ਭੀ ਕਟੜੇ ਦਾ ਸਰਦਾਰ ਉਹ ਨੂੰ ਬੰਨ੍ਹਕੇ ਨਹੀਂ ਦਿੰਦਾ ਸੀ; ਇਸ ਕਰਕੇ ਇਹ ਸਹਿਰ ਦਿਨ ਬਦਿਨ ਵਧਦਾ ਜਾਂਦਾ ਸਾ। ਜਾਂ ਮਹਾਰਾਜੇ ਰਣਜੀਤਸਿੰਘੁ ਨੈ ਲਹੌਰ ਲੈ ਲਿਆ, ਅਤੇ ਸਾਰੇ ਸਿੱਖਾਂ ਸਰਦਾਰਾਂ ਨੂੰ ਬੰਨ੍ਹ ਮਾਰ ਲੀਤਾ, ਅਤੇ ਸਾਰਾ ਮੁਲਖ ਉਨ੍ਹਾਂ ਨੈ ਖੁਹੁ ਲਿਆ, ਤਾਂ ਅਮਿਰਤਸਰ ਬੀ ਉਸੇ ਦੇ ਹੱਥ ਆ ਗਿਆ, ਅਤੇ ਆਹਲੂਵਾਲ਼ੀਏ ਬਿਨਾ ਹੋਰ ਕਿਸੇ ਕਟੜੇਵਾਲ਼ੇ ਦੇ ਆਪਣੀ ਜਾਗਾ ਪੁਰ ਕੁਛ ਇਖਤਿਆਰ ਨਾ ਰਿਹਾ।

ਮਹਾਰਾਜੇ ਨੈ ਇਸ ਸਹਿਰ ਦੇ ਬਸਾਉਣ ਵਿਚ ਵਡਾ ਜੋਰ ਲਾਇਆ, ਅਤੇ ਇਸ ਤਲਾਉ ਅਰ ਮੰਦਰ ਉਤੇ ਬਹੁਤ ਪੈਸਾ