ਦੁਆਬੇ ਬਾਰੀ ਦੇ ਨਗਰ।
੫੩
ਖਰਚਿਆ। ਅਤੇ ਉਹ ਦੇ ਸਰਦਾਰਾਂ ਅਰ ਮੁਸਾਹਬਾਂ ਨੈ ਬੀ ਆਪੋ ਆਪਣੇ ਨਾਉਂ ਦਾ ਕਟੜਾ ਬਸਾਇਆ; ਜਿਹਾਕੁ ਹਕੀਮਾਂ ਦਾ ਟੁਕੜਾ, ਖਜਾਨੇ ਦਾ ਕਟੜਾ, ਜੋ ਹਕੀਮ ਅਜੀਜਦੀਨ ਅਤੇ ਖਜਾਨੇ ਤੋਪਾਂਵਾਲ਼ੇ ਦੇ ਬਸਾਏ ਹੋਏ ਹਨ; ਇਸੀ ਤਰਾਂ ਉਹ ਦੀ ਬਸੋਂ ਤਾ ਦਿਨੋਦਿਨ ਵਧਦੀ ਗਈ, ਪਰ ਸਹਿਰਪਨਾਹ ਨਾ ਬਣੀ।
ਬਾਰਾਂ ਸੈ ਸੈਂਤੀ ਸਨ ਹਿਜਰੀ ਵਿਚ ਮਹਾਰਾਜ ਨੈ ਕੱਚੀ ਸਹਿਰਪਨਾਹ ਬਣਵਾਉਣੀ ਸੁਰੂ ਕੀਤੀ, ਅਤੇ ਸਾਰੇ ਕਟੜੇ, ਬਹੁਤ ਜਿਮੀਨ ਵਧਾਕੇ ਉਸ ਬਗਲ ਦੇ ਅੰਦਰ ਲੈ ਲੀਤੇ, ਅਤੇ ਉਹ ਦੇ ਗਿਰਦੇ ਵਡੀ ਡੂੰਘੀ ਖਾਈ ਪੱਟਕੇ ਉਸ ਬਗਲ ਉਪੁਰ ਦਰਵੱਜੇ ਲਾਏ, ਅਤੇ ਬਹੁਤ ਮਜਬੂਤ ਪੱਕੀਆਂ ਡੇਉਢੀਆਂ ਅਰ ਧੂੜ ਕੋਟ ਬਣਵਾਏ। ਅਤੇ ਇਸ ਕਰਕੇ ਜੋ ਉਸ ਜਿਲੇ ਦੀ ਮਿੱਟੀ ਰੇਤਲ਼ੀ ਹੈ, ਮੀਂਹ ਅੱਗੇ ਨਹੀਂ ਅਟਕ ਸਕਦੀ, ਇਕ ਪਾਸਿੳਂ ਬਣਾਉਂਦੇ ਜਾਂਦੇ ਹਨ, ਦੂਏ ਪਾਸਿੳਂ ਢੈਂਦੀ ਜਾਂਦੀ ਹੈ; ਗੱਲ ਕੀ, ਸਭ ਲੱਗਾ ਲਗਾਇਆ ਮਿੱਟੀ ਵਿਚ ਰਲ਼ ਜਾਂਦਾ ਹੈ। ਜਿਤਨਾ ਪੈਸਾ ਇਸ ਪਾਣੀ ਅਰ ਮਿੱਟੀ ਪੁਰ ਲਾਕੇ ਗਵਾਇਆ ਹੈ, ਜੇ ਕਦੇ ਇਤਨਾ ਪੈਸਾ ਖਰਚਕੇ ਇਕ ਚਾਰ ਗਜ ਚੌੜੀ ਦਸ ਗਜ ਉੱਚੀ ਪੱਕੀ ਚੂਨੇ ਗੱਚ ਸਫੀਲ ਬਣਵਾ ਛਡਦਾ, ਤਾਂ ਕਈ ਪੁਰਸਾਰਾਂ ਤੀਕੁ ਰਹਿੰਦੀ; ਅਤੇ ਇਹ ਰੇਤਲ਼ੀ ਮਿੱਟੀ ਦੀ ਕੰਧ ਇਕ ਬਰਸਾਤ ਵਿਚ ਜਿਮੀਨ ਨਾਲ਼ ਬਰੋਬਰ ਹੋ ਜਾਵੇਗੀ। ਉਸ ਸਫੀਲ ਦਾ ਚੜਾਉ ਇੱਕੀ ਹੱਥ, ਅਤੇ ਉਚਾਣ ਕਿਧਰਿੳਂ ਅੱਠ, ਅਰ ਕਿਧਰਿੳਂ ਦਸ ਹੱਥ ਹੈ; ਅਤੇ ਸਫੀਲੋਂ ਬਾਹਰਲੇ ਪਾਸੇ, ਚਾਲ਼ੀ ਚਾਲ਼ੀ ਹੱਥ ਜਿਮੀਨ ਛੱਡਕੇ, ਇਕ ਕੱਚਾ ਕਮਰਕੋਟ ਦਸ ਹੱਥ ਚੌੜਾ ਬਣਾਇਆ ਹੈ, ਅਤੇ ਉਸ ਤੇ ਬਾਹਰਦਿੳਂ ਖਾਈ ਪਟਵਾਈ ਹੈ। ਅਤੇ ਸਹਿਰਪਨਾਹ ਦੀ ਇਹ ਅਲੰਗ,