੫੪
ਦੁਆਬੇ ਬਾਰੀ ਦੇ ਨਗਰ।
ਨਾ ਤਾ ਚੋਰਸ ਹੈ ਨਾ ਗੋਲ, ਨਾ ਛੇ ਪਹਿਲੂ ਹੈ, ਤੇ ਨਾ ਅੱਠ ਪਹਿਲੂ; ਐਵੇਂ ਕੁਡੌਲ ਅਤੇ ਬਿੰਗੀਤੜਿੰਗੀ ਜਿਹੀ ਹੈ; ਅਤੇ ਉਸ ਕੰਧ ਦਾ ਗਿਰਦਾ, ਸਾਰਾ ਇਕ ਸੋ ਪੰਜ ਹਜਾਰ ਕਰਮਾਂ ਹੇੈ।
ਇਸ ਦੇਸ ਵਿਚ ਤੇਰਾਂ ਸੈ ਸੱਠਾਂ ਕਰਮਾਂ ਦਾ ਕੋਹ ਹੈ, ਅਤੇ ਤਿੰਨਾਂ ਹੱਥਾਂ ਦੀ ਕਰਮ, ਅਤੇ ਦਹੁੰ ਗਿੱਠਾਂ ਦਾ ਇਕ ਹੱਥ।
ਪਰੰਤੂ, ਤਲਾਉ ਤੇ ਲਹਿੰਦੇ ਹੱਥ ਭੰਗੀਆਂ ਦਾ ਕਿਲਾ ਹੈ, ਜੋ ੳਹ ਬੀ ਸਿੱਖਾਂ ਹੀ ਦੇ ਹੀ ਪੰਥ ਵਿਚੋਂ ਸਨ, ਅਤੇ ਇਹ ਸਹਿਰ ਉਨ੍ਹਾਂ ਦੇ ਹੁਕਮ ਵਿਚ ਸੀ, ਅਤੇ ਉਨ੍ਹਾਂ ਨੈ ਇਕ ਕੱਚਾ ਕਿਲਾ ਉਸਾਰਕੇ, ਉਹ ਦਾ ਦਰਵੱਜਾ ਅਰ ਡੇਉਢੀ ਵਡੇ ਪੱਕੇ ਅਤੇ ਡਾਢੇ ਅਰ ਉੱਚੇ ਬਣਾਏ ਹੋਏ ਸਨ; ਸੋ ਹੁਣ ਉਹ ਕਿਲਾ ਸਹਿਰ ਦੀ ਬਸੋਂ ਦੇ ਵਿਚ ਆ ਗਿਆ ਹੈ, ਅਤੇ ਕੰਧਾਂ ਕਿਧਰੇ ਕਿਧਰੇ ਤੇ ਢੈਹਿ ਪਈਆਂ ਹਨ, ਅਤੇ ਉਸ ਵਿਚ ਰਈਅਤ ਦੇ ਲੋਕ ਬਸਦੇ ਹਨ। ਅਤੇ ਉਸ ਬਗਲ ਤੇ ਬਾਹਰ ਪੱਛਮ ਦੇ ਰੁਕ ਇਕ ਡਾਢਾ ਕਿਲਾ ਹੈ, ਜੋ ਮਹਾਰਾਜੇ ਰਣਜੀਤਸਿੰਘੁ ਨੈ ਬਣਵਾਇਆ, ਅਤੇ ਉਹ ਦੇ ਗਿਰਦੇ ਇਕ ਵਡੀ ਡੂੰਘੀ ਪੱਕੀ ਖਾਈ ਖੁਦਵਾਕੇ, ਹਰ ਬੁਰਜ ਪੁਰ ਵਡੀਆਂ ਵਡੀਆਂ ਭਾਰੀ ਤੋਪਾਂ ਝੜਾਈਆਂ ਹੋਈਆਂ ਹਨ; ਅਤੇ ਮਹਾਰਾਜੇ ਰਣਜੀਤਸਿੰਘੁ ਦਾ ਸਾਰਾ ਖਜਾਨਾ ਉਸੀ ਕਿਲੇ ਵਿਚ ਦੱਬਿਆ ਹੋਇਆ ਹੈ; ਇਸੇ ਕਰਕੇ ਦੋ ਤਿੰਨ ਹਜਾਰ ਫੌਜ ਉਸ ਕਿਲੇ ਦੇ ਅੰਦਰ ਬਾਹਰ ਰਹਿੰਦੀ, ਅਤੇ ਵਡੀ ਚੌਕਸੀ ਅਰ ਤਕੜਾਈ ਰਖਦੀ ਹੈ, ਅਤੇ ਉਸ ਕਿਲੇ ਦਾ ਗੋਬਿੰਦਗੜ੍ਹ ਨਾਉਂ ਹੈ।
ਅਸਲ ਵਿਚ ਤਾ ਇਹ ਕਿਲਾ ਬੀ ਭੰਗੀਆਂ ਹੀ ਦਾ ਬਣਾਇਆ ਹੋਇਆ ਹੈ, ਪਰ ਉਸ ਵੇਲੇ ਕੱਚਾ ਅਤੇ ਛੋਟਾ ਜਿਹਾ ਥਾ।
ਸਹਿਰੋਂ ਬਾਹਰ ਉੱਤਰ ਦੇ ਰੁਕ ਇਕ ਵਡਾ ਸੁੰਦਰ ਅਤੇ ਪੱਕਾ ਬਾਗ ਹੈ, ਜੋ ੧੨੩੫ ਸਨ ਹਿਜਰੀ ਵਿਚ, ਮਹਾਰਾਜੇ ਰਣਜੀਤ-