ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੫੫


ਸਿੰਘੁ ਨੈ ਬਣਵਾਇਆ, ਅਤੇ ਉਹ ਦਾ ਨਾਉਂ ਰਾਮਬਾਗ ਰਖਿਆ, ਅਤੇ ਅਲੀਮਰਦਾਂਖਾਂ ਦੀ ਨਹਿਰ ਵਿਚੋਂ, ਕਸਬੇ ਮਜੀਠੈ ਦੇ ਕੋੋਲੋਂ ਇਕ ਕੂਹਲ ਕਟਕੇ, ਉਸ ਬਾਗ ਦੇ ਦੱਖਣ ਰੁਕ ਦੇ ਦਰਵੱਜੇ ਦੇ ਅਗੇ ਤੇ ਲੰਘਾਈ ਹੈ, ਅਤੇ ਇਹ ਕੂਹਲ ਬਾਗ ਵਿਚ ਆਕੇ, ਹੌਦਾਂ ਅਰ ਫੁਆਰਿਆਂ ਨੂੰ ਪਾਣੀ ਦਿੰਦੀ ਹੈ।

ਲਹੌਰ ਇਸ ਸਹਿਰ ਥੀਂ ਪੱਛਮ ਦੇ ਰੁਕ ਚੌਬੀ ਕੋਹ ਹੈ, ਅਤੇੇ ਬਿਆਹ ਨਦੀ ਦਾ ਵੈਰੋਵਾਲਵਾਲ਼ਾ ਘਾਟ ਪੂਰਬ ਦੇ ਰੁਕ ਅਠਾਰਾਂ ਕੋਹ, ਅਤੇ ਰਾਵੀ ਦਾ ਕੱਕੜਾਂਵਾਲ਼ਾ ਘਾਟ ਉੱਤਰ ਦੇ ਪਾਸੇ ਪੰਦਰਾਂ ਕੋਹ ਹੈ, ਅਤੇ ਇਸੀ ਸਹਿਰ ਤੇ ਮਾਂਝਾ ਦੇਸ ਸੁਰੂ ਹੁੰਦਾ ਹੈ।

Ramtirth.

ਰਾਮਤੀਰਥ ਇਕ ਤਲਾਉ ਹੈ, ਜੋ ਅਮਰਿਤਸਰ ਤੇ ਛੇ ਕੋਹ, ਅਤੇ ਹਿੰਦੂਆਂ ਦੇ ਤੀਰਥ ਦੀ ਜਾਗਾ ਹੈ। ਆਹੰਦੇ ਹਨ, ਜੋ ਉਹ ਤਲਾਉ ਜਸਰਤ ਦੇ ਪੁੱਤ ਰਾਮਚੰਦਰ ਦਾ ਲਵਾਇਆ ਹੋਇਆ ਹੈ। ਇਸ ਥੀਂ ਅਗੇ ਇਹ ਤਲਾਉ ਕੱਚਾ ਸੀ; ਫੇਰ ਅਕਬਰ ਪਾਤਸਾਹ ਦੇ ਸਮੇ ਵਿਚ ਕਿਸੇ ਹਿੰਦੂ ਨੈ ਪੱਕਾ ਬਣਾਇਆ, ਤਿਸ ਤੇ ਪਿੱਛੇ ਨਬਾਬ ਖਾਨਬਹਾਦਰ ਲਹੌਰ ਦੇ ਸੂਬੇ ਦੇ ਦਿਵਾਨ ਲਖਪਤਰਾਇ ਨੈ ਬੀ ਟੁੱਟੇ ਭੱਜੇ ਦੀ ਮੁਰੰਮਤ ਕਰਵਾਈ।

ਅਤੇ ਇਹ ਤਲਾਉ ਗੋਲ਼ ਅਤੇ ਚੌਨੁਕਰਾ ਨਹੀਂ, ਬਲਕ ਇਸ ਡੌਲ ਪੁਰ ਹੈ।

Raja sanhsi.

ਰਾਜਾ ਸਾਂਹਸੀ ਜੱਟਾਂ ਦਾ ਪਿੰਡ ਹੈ, ਜੋ ਮਹਾਰਾਜੇ ਰਣਜੀਤਸਿੰਘੁ ਦੀ ਗੋਤ ਦੇ ਹਨ।