੫੬
ਦੁਅਾਬੇ ਬਾਰੀ ਦੇ ਨਗਰ।
ਮਹਾਰਾਜੇ ਰਣਜੀਤਸਿੰਘੁ ਦੇ ਮੁਸਾਹਬ ਸਰਦਾਰ ਬੁਧਸਿੰਘੁ ਨੈ ੲਿਹ ਪਿੰਡ ਬਹੁਤ ਬਸਾੲਿਅਾ ਸੀ; ਨਹੀਂ ਤਾ ਪਹਿਲਾਂ, ੲਿਹ ੲਿਕ ਛੋਟਾ ਜਿਹਾ ਪਿੰਡੋਰਾ ਸਾ; ਹੁਣ ੳੁਸ ਸਰਦਾਰ ਦੇ ਅਾਹਰ ਨਾਲ ੲਿਕ ਸਹਿਰ ਬਣ ਗਿਅਾ ਹੈ; ਅਤੇ ੳੁਸ ਸਰਦਾਰ ਦੀਅਾਂ ਵਡੀਅਾਂ ਵਡੀਅਾਂ ਪੱਕੀਅਾਂ ਹਵੇਲੀਅਾਂ ੳੁਥੇ ਬਣੀਅਾਂ ਹੋੲੀਅਾਂ ਹਨ।
Fajullapur.
ਫਜਾਲਪੁਰ ਮਾਂਝੇ ਵਿਚ ੲਿਕ ਪਿੰਡ ਹੈ, ਜੋ ਨਬਾਬ ਕਪੂਰਸਿੰਘੁ ਅਤੇ ਹੋਰ ਫਜੁੱਲਾਪੁਰੀੲੇ ਸਿੱਖ ੳੁਸੇ ਜਾਗਾ ਦੇ ਹਨ। ਅਤੇ ਸਿੱਖ ਲੋਕ ਰਿਕਸ ਨਾਲ ੳੁਹ ਨੂੰ ਸਿੰਘਪੁਰਾ ਕਹਿੰਦੇ ਹਨ। ਅਸਲ ਵਿਚ ੲਿਹ ਪਿੰਡ ਮੁਗਲਾਂ ਦਾ ਸੀ, ਪਰ ਹੁਣ ੳੁਨਾਂ ਦਾ ਖੁਰਖੋਜ ਬੀ ਨਹੀਂ ਰਿਹਾ।
Sukrchakk.
ਸੁਕਰਚੱਕ ਮਾਂਝੇ ਵਿਚ ੲਿਕ ਪਿੰਡ ਹੈ, ਜੋ ਮਹਾਰਾਜੇ ਰਣਜੀਤਸਿੰਘੁ ਦਾ ਦਾਦਾ ਸਰਦਾਰ ਚੜਤਸਿੰਘੁ ੲਿਸੇ ਪਿੰਡ ਦਾ ਸਾ; ੲਿਸ ਕਰਕੇ ੳੁਨਾਂ ਨੂੰ ਸੁਕਰਚੱਕੀੲੇ ਅਾਹੰਦੇ ਹਨ; ਹੁਣ ੳੁਹ ਪਿੰਡ ੳੁਜੜ ਪਿਅਾ ਹੈ; ਨਿਰਾ ਕੱਚਾ ਕਿਲਾ ੲਿਕ ਥੇਹ ਪੁਰ ਹੈ।
Kanh.
ਕਾਨ ਮਾਂਝੇ ਵਿਚ ੲਿਕ ਪਿੰਡ ਹੈ, ਜਿਥੇ ਚਾਰਕੁ ਸੌ ਘਰ ਬਸਦਾ ਹੈ; ਕਨੲੀਅਾ ਸਿੱਖਾਂ ਦਾ ਅਸਲੀ ਬਤਨ ੳੁਹੋ ਹੈ; ਅਰਥਾਤ ਸਰਦਾਰ ਜੈਸਿੰਘੁ ਕਨੲੀਯੇ ਦਾ ਬਾਪ ੳੁਸੇ ਪਿੰਡ ਦਾ ਸੀ; ੲਿਸੇ ਕਰਕੇ ੳੁਨਾਂ ਨੂੰ ਕਨੲੀਯੇ ਅਾਖਦੇ ਹਨ, ਅਰਥਾਤ ਕਾਨ ਦੇੇ ਵਸਕੀਣ; ਪਰ ੳੁਨਾਂ ਦੀ ਗੋਤ ਸੰਧੂ ਜੱਟ ਹੈ।
ੳੁਸ ਜਿਲੇ ਵਿਚ ਜੰਡ ਕਰੀਰ ਅਤੇ ਹੋਰ ਕੰਡਿਅਾਲੇ ਰੁੱਖ ਬਹੁਤ ਹਨ; ਗੱਲ ਕਾਹ ਦੀ, ਰਸਤੇ ਛੁੱਟ ਹੋਰ ਕੋੲੀ ਜਾਗਾ ਬਿਹ