ਪੰਨਾ:A geographical description of the Panjab.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੫੭
ਦੁਅਾਬੇ ਬਾਰੀ ਦੇ ਨਗਰ।

ਲੀ ਨਹੀਂ; ਸਾਰੇ ਮਾਂਝੇ ਦੇਸ ਵਿਚ ੲਿਸੀ ਤਰਾਂ ਦੇ ਰੁੱਖ, ਅਤੇ ਪਲਾਹ ਛੱਛਰਾ ਬਹੁਤ ਹੈ। ੳੁਸ ਬੇਲੇ ਵਿਚ ਹਰ ਪਰਕਾਰ ਦੇ ਜੰਗਲੀ ਮਿਰਗ ਬਹੁਤ ਚਰਦੇ ਚੁਗਦੇ, ਅਤੇ ਬਾਘ, ਬਘੇਲੇ, ਸੀਂਹ ਅਰ ਬਘਿਅਾੜ ਬਸੇਰਾ ਕਰਦੇ, ਅਤੇ ਮਾਰਾਂ ਮਾਰਦੇ ਫਿਰਦੇ ਹਨ। ਅਤੇ ੳੁਸ ਬੇਲੇ ਵਿਖੇ ਜੰਗਲੀ ਬੈਲ ਅਤੇ ਨੀਲਗਾੳੁ ਬੀ ਅੱਤ ਸੁੰਦਰ ਖੋਤੇ ਨਾਲੋਂ ੳੁੱਚੇ, ਅਰ ਘੋੜੇ ਨਾਲੋਂ ਨੀਚੇ ਪੈਦਾ ਹੁੰਦੇ ਹਨ।

Lahaur (English, Lahore.)

ਪਾਰਸੀ ਕਤੇਬਾਂ ਅਤੇ ਪੁਰਾਣੀਅਾਂ ਤਬਾਰੀਖਾਂ ਵਿਚ ਲਹਾਵਰ ਅਤੇ ਲਾਹਨੂਰ ਕਰਕੇ ਬੀ ਲਿਖਿਅਾ ਹੈ; ਜਿਹਾਕੁ ਮੀਰਖੁਸਰੋ ਦਿੱਲੀਵਾਲੇ ਨੈ ਅਾਪਣੀ ਕਤੇਬ ਵਿਚ ਲਾਹਨੂਰ ਕਰਕੇ ਲਿਖਿਅਾ ਹੈ। ੳੁਸ ਦੇ ਸੂਬਾ ਦਾ ਚੜਾੳੁ ਪੂਰਬ ਪੱਛਮ ੲਿਕੱਤੀ ਦਰਜੇ ਅਰ ਪੰਜਾਹ ਦਕੀਕੇ, ਅਤੇ ਲੰਬਾੳੁ ੲਿਕ ਸੌ ਨੌਂ ਦਰਜੇ ਅਤੇੇ ਬਾੲੀ ਦਕੀਕੇ ਹੈ।

ਲਹੌਰ ਵਡਾ ਪੁਰਾਣਾ ਸਹਿਰ ਹੈ; ਜੋ ਰਾਜੇ ਰਾਮਚੰਦਰ ਦੇ ਪੁੱਤ ਲੳੂ ਦਾ ਬਸਾੲਿਅਾ ਹੋੲਿਅਾ ਹੈ; ਅਤੇ ੳੁਹ ਸਾਰੇ ਪੰਜਾਬ ਦੇਸ ਦੇ ਸਿੰਘਾਸਣ ਦੀ ਜਾਗਾ ਹੈ। ਪਾਂਡੂਅਾਂ ਦੇ ਸਮੇ ਤੇ ਪਿਛੇ ਕਦੇ ਦਿੱਲੀ ਦੇ ਤਾਬੇ ਹੋ ਜਾਂਦਾ ਸਾ, ਅਤੇ ਕਦੇ ਰਾਜਧਾਮੀ ਬਣ ਜਾਂਦਾ ਸਾ।

ਅਤੇ ਸੁੁਲਤਾਨ ਨਾਸਰੁੱਦੀਨ ਸਬੁਕਤਗੀਨ, ਅਤੇ ੳੁਹ ਦੇ ਪੁੱਤ ਸੁਲਤਾਨ ਮਮੂਦ ਗਜਨਬੀ ਦੇ ਸਮੇ ਵਿਖੇ ਜੈਪਾਲ ਥ੍ਰਹਿਮਣ ੳੁਥੇ ਦਾ ਰਾਜਾ ਸੀ। ਜਾਂ ਮਮੂਦ ਗਜਨਬੀ ਨੈ ਪੰਜਾਬ ਦਾ ਮੁਲਖ ਲੈ ਲਿਅਾ, ਤਾਂ ੳੁਨ ਅਾਪਣੇ ਦਾਸ ਮਲਕ ਅਯਾਜ ਨੂੰ ੳੁਸ ਜਾਗਾ ਦਾ ਹਾਕਮ ਬਣਾੲਿਅਾ। ਅਤੇ ੳੁਨ ੳੁਸ ਸਹਿਰ ਦੀ ਅਬਾਦੀ ਵਿਚ ਵਡੀ ਮਿਹਨਤ ਕਰਕੇ ੳੁਹ ਦੇ ਗਿਰਦੇ

H