ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੬੩

ਨੂੰ ਗੰਜਬਖਸ ਕਰਕੇ ਆਖਦੇ ਹਨ, ਅਤੇ ਲਹੌਰ ਦੇ ਲੋਕਾਂ ਦੀ ਉਨ੍ਹਾਂ ਪਰ ਵਡੀ ਪਤੀਜ ਹੈ, ਅਤੇ ਉਨ੍ਹਾਂ ਦੇ ਮਰਨੇ ਦੀ ਤਰੀਕ ਸਰਦਾਰ ਦੇ ਅੱਖਰਾਂ ਵਿਚੋਂ ਨਿਕਲ਼ ਆਉਂਦੀ ਹੈ; ਅਰਥਾਤ ਜਿਸ ਸਮੇ ਉਹ ਪੁਰਸ ਮੋਇਆ, ਉਸ ਵੇਲੇ ਸਨ ਹਿਜਰੀ ੪੬੫ ਬੀਤੇ ਸਨ। ਅਤੇ ਕਤੇਬ ਕਸਫੁਲਹੁਜੂਬ, ਬੇਦਾਂਤ ਦੇ ਮਤ ਵਿਚ, ਉਸੇ ਮਹਾਪੁਰਸ ਦੀ ਬਣਾਈ ਹੋਈ ਹੈ। ਅਤੇ ਸਹਿਰ ਪਨਾਹੋਂ ਇਕ ਕੋਹ ਬਾਹਰ ਖੋਲਿਆਂ ਵਿਚ ਮਹਿਰੰਗ ਨਾਮੇ ਇਕ ਪਿੰਡ ਹੈ, ਉਹ ਦੇ ਕੋਲ਼ ਦੱਖਣ ਦੀ ਲੋਟੇ ਦੁਹੂੰ ਕੋਹਾਂ ਦੇ ਲੰਬਾਉ ਚੁੜਾਉ ਵਿਚ ਇਕ ਵੱਡਾ ਕਬਰਸਥਾਨ ਹੈ, ਉਹ ਦੇ ਵਿਚ ਹਜਰਤ ਸੇਖ ਬੰਦਗੀ ਮੁਹੰਮਦ ਤਾਹਰ ਕਾਦਰੀ ਲਹੌਰੀ ਦੀ ਖਾਨਗਾਹ ਹੈ, ਅਤੇ ਉਹ ਦੇ ਲਾਗ ਹੀ ਦੂਜੇ ਚੌਂਤੜੇ ਪਰ ਉਹ ਦੇ ਚੇਲੇ ਸ਼ੇਖ ਅਬੂ ਮੁਹੰਮਦ ਦੀ ਕਬਰ ਹੈ ਅਤੇ ਉਸ ਦੀਆਂ ਕਰਾਮਾਤਾਂ, ਜਿਹਾ ਕਹਿੰਦੇ ਹਨ, ਬਹੁਤਾਾ ਉੱਘੀਆਂ ਹਨ।

ਅਤੇ ਸਹਿਰੋਂ ਤਿੰਨ ਕੋਹ ਪੂਰਬ ਦੇ ਰੁਕ ਇਕ ਪਾਤਸ਼ਾਹੀ ਬਾਗ ਹੈ, ਜਿਹ ਨੂੰ ਸਾਲਾਮਾਰ ਆਖਦੇ ਹਨ; ਅਤੇ ਉਹ ਬਾਗ ਅਲੀਮਰਦਖਾਂ ਦੇ ਹਥੀਂ, ਸਾਹਜਹਾਂ ਪਾਤਸਾਹ ਦਾ ਬਣਵਾਇਆ ਹੋਇਆ ਹੈ। ਉਹ ਬਾਗ ਸੁਰਗ ਦਾ ਨਮੂਨਾ ਜਿਹਾ ਹੈ; ਕਿੰਉਕਿ ਉਹ ਦੇ ਰੌਦਾਂ ਅਰ ਫੁਆਰਿਆਂ ਅਰ ਬੈਠਕਾਂ ਦੀ ਸੁੰਦਰਭਾਈ ਦਾ ਬਿਆਨ ਲਿਖਤ ਵਿਚ ਨਹੀਂ ਆ ਸਕਦਾ।

ਕੀ ਜਾਣਯੇਂ ਇਹ ਪਾਰਸੀ ਦੀ ਬੈਤ ਕਿਸੇ ਨੈ ਇਸੇ ਬਾਗ ਦੀ ਉਸਤੁਤ ਵਿਖੇ ਆਖੀ ਹੈ,

اگر فردوس بر روئے زمین است
همین است و همین است و همین است