੬੪
ਦੁਆਬੇ ਬਾਰੀ ਦੇ ਨਗਰ।
ਇਹ ਦਾ ਅਰਥ ਇਹ ਹੈ ਕਿ ਜੇ ਕੋਈ ਕਹੇ, ਜੋ ਸੁਰਗ ਧਰਤੀ ਪੁਰ ਹੈ, ਤਾਂ ਇਹੋ ਹੈ।
ਇਹ ਬਾਗ ਸੱਤਰ ਵਰਿਹਾਂ ਤੀਕੁ ਉਜੜ ਪਿਆ ਰਿਹਾ, ਲੋਕ ਇਹ ਦੇ ਫੁਆਰੇ ਅਤੇ ਪੱਥਰ ਉਖੇੜਕੇ ਕਿਧਰੇ ਕਿਧਰੇ ਲੈ ਗਏ। ਅਤੇ ਕਈ ਅੰਬਾਰਤਾਂ ਖਰਾਬ ਹੋ ਗਈਆਂ ਹੋਈਆਂ ਸਨ, ਕਿ ਮਹਾਰਾਜੇ ਰਣਜੀਤਸਿੰਘੁ ਨੈ ਲਹੌਰ ਲੈ ਲਿਆ, ਅਤੇ ਗਭਲੇ ਬਾਗ ਦੀ ਅੰਬਾਰਤ, ਜੋ ਫੁੱਟੀ ਟੁੱਟੀ ਹੋਈ ਸੀ, ਸਭ ਬਣਵਾ ਦਿਤੀ; ਅਤੇ ਸਾਰ ਨਹਿਰ ਜੋ ਅਲੀਮਰਦਾਂਖਾਂ ਨੈ ਪਹਾੜੋਂ ਕੱਟਕੇ ਇਸ ਬਾਗ ਵਿਚ ਲਿਆਂਦੀ ਸੀ, ਅਤੇ ਰਾਜਰੌਲੇ ਵਿਚ ਸੁੱਕ ਗਈ ਸੀ, ਹੁਣ ਮਹਾਰਾਜੇ ਰਣਜੀਤਸਿੰਘੁੁ ਦੇ ਹੁਕਮ ਨਾਲ਼ ਫੇਰ ਇਸ ਬਾਗ ਵਿਚ ਚਲਾਈ ਗਈ।
ਇਸ ਬਾਗ ਦਾ, ਪੂਰਬ ਪੱਛਮ ਦੇ ਦਾਉ ਚੜ੍ਹਾਉ, ਅਤੇ ਉਤਰ ਦੱਖਣ ਦੇ ਦਾਉ ਲੰਬਾਉ ਹੈ; ਅਤੇ ਨਹਿਰ ਦੱਖਣ ਵਲੋਂ ਬਾਗ ਵਿਚ ਵੜਕੇ, ਉਤਰ ਦੇ ਰੁਕ ਹੋਕੇ, ਬਾਹਰ ਨਿਕਲ਼ ਜਾਂਦੀ ਹੈ।
ਅਤੇ ਏਹ ਸੱਤ ਬਾਗ ਹਨ, ਕੋਈ ਉਚਾ, ਕੋਈ ਨੀਚਾ; ਅਤੇ ਨਹਿਰ ਦੁਹੁੰ ਬਾਗਾਂ ਵਿਚ ਬਰੋਬਰ ਜਾਕੇ ਤੀਜੇ ਬਾਗ ਵਿਚ ਨਿਰੀ ਜਿਮੀਨ ਪੁਰ ਉਤਰ ਆਉਂਦੀ ਹੈ; ਅਤੇ ਉਥੇ ਸੰਗ ਮਰਮਰ ਦੀ ਚਾਦਰ ਸੱਤ ਗਜ ਚੌੜੀ ਲੱਗੀ ਹੋਈ ਹੈ, ਅਤੇ ਉਹ ਦੇ ਹੇਠ ਸੰਗ ਮਰਮਰ ਦਾ ਤਖਤ, ਡੇਢ ਗਜ ਚੌੜਾ, ਤੇ ਚਾਰ ਗਜ ਲੰਬਾ ਬਿਛਾਇਆ ਹੋਇਆ ਹੈ।
ਇਹ ਤਖਤ ਅਜਿਹੇ ਵਡੇ ਹੌਦ ਦੇ ਕੰਢੇ ਪੁਰ ਰਖਿਆ ਹੋਇਆ ਹੈ, ਜੋ ਜਿਸ ਵਿਚ ਚਾਰ ਸੌ ਫੁਆਰਾ ਛੁਟਦਾ ਹੈ। ਅਤੇ ਇਸ ਹੌਦ ਦੇ ਗੱਭੇ ਇਕ ਲਾਲ ਪੱਥਰ ਦਾ ਚਬੂਤਰਾ ਬਣਿਆ ਹੋਇਆ, ਅਤੇ ਦੋਹੀਂ ਪਾਸੀਂ ਇਕ ਪੁਲ਼ ਬੰਨ੍ਹਿਆ ਹੋਇਆ ਹੈ। ਅਤੇ ਤਲਾਉ ਦੇ ਹੇਠ ਇਕ ਛੋਟਾ ਜਿਹਾ ਹੌਦ