ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੬੫

ਹੈ, ਜਿਹ ਦੀ ਤੇਹੀਂ ਕੰਧੀਂ ਦੀਵੇ ਰੱਖਣ ਲਈ ਛੋਟੇ ਛੋਟੇ ਆਲ਼ੇ ਬਣੇ ਹੋਏ ਹਨ; ਅਤੇ ਇਹ ਹੌਦ ਬੀ ਸੰਗਮਰਮਰ ਦਾ ਹੈ। ਗਲ ਕਾਹ ਦੀ, ਜੋ ਪਾਤਸਾਹੀ ਅੰਬਾਰਤਾਂ ਇਸ ਬਾਗ ਵਿਚ ਸੀਆਂ, ਜੋ ਸਾਰੇ ਜਗਤ ਥੀਂ ਸੁੰਦਰ ਅਰ ਅਣੋਖੀਆਂ ਸਨ।

ਸਹਿਰੋਂ ਇਕ ਕੋਹ ਬਾਹਰ, ਮੁਹੰਮਦ ਮੀਰ ਕਾਦਰੀ, ਅਤੇ ਉਹ ਦੇ ਚੇਲੇ ਮੁੱਲਾਂਸਾਹ ਦੀ ਕਬਰ ਹੈ। ਇਨ੍ਹਾਂ ਦੋਨਾਂ ਕਬਰਾਂ ਦੀ ਅੰਬਾਰਤ ਅੱਤ ਸੁੰਦਰ ਸੀ, ਪਰ ਮੁੁੱਲਾਂਸਾਹ ਦਾ ਮਕਬਰਾ ਉਖੇੜਕੇ ਰਾਮ ਬਾਗ ਦੀ ਅੰਬਾਰਤ ਪੁਰ ਲਾਇਆ; ਇਕ ਇਸ ਪੁਰ ਕਿਆਹੈ। ਬਲਕ ਜਿਥੇ ਕਿਧਰੇ ਨਵੀਂ ਅੰਬਾਰਤ ਵਲ ਦੇਖੀਦਾ ਹੈ, ਸੋ ਲਹੌਰ ਹੀ ਦੀਆਂ ਮਸੀਤਾਂ ਅਰ ਮਕਬਰਿਆਂ ਦੇ ਪੱਥਰਾਂ ਦੀ ਬਣੀ ਹੋਈ ਨਜਰੀ ਆਉਂਦੀ ਹੈ।

ਸਹਿਰੋਂ ਬਾਹਰ ਉੱਤਰ ਦੀ ਵਲ, ਔਰੰਗਜੇਬ ਆਲਮਗੀਰ ਨੈ ਸਹਿਰ ਦੇ ਬਚਾਉ ਲਈ ਚੌਹੁੰ ਕੋਹਾਂ ਤੀਕੁਰ ਪੱਕਾ ਚੂਨੇ ਗੱਚ ਬੰਨ ਲਵਾਇਆ ਸੀ; ਅਤੇ ਇਹ ਬੰਨ ਪਾਤਸਾਹੀ ਕਿਲੇ ਦੀ ਬਾਹੀ ਤੇ, ਅਤੇ ਗੁੰਮਜ ਤੀਕੁਰ ਪਹੁਤਾ ਹੈ; ਪਰ ਹੁਣ ਦਰਿਆਉ ਨੈ ਇਸ ਬੰਨ੍ਹ ਤਾਈਂ ਕਈੀਆਂ ਜਾਗਾਂ ਤੇ ਤੋੜ ਸਿੱਟਿਆ ਹੈ। ਅਤੇ ਅਨਾਰਕਲੀ ਸਹਿਰੋਂ ਦੱਖਣ ਦੇ ਰੁਕ ਦਰਿਆਉ ਦੇ ਕੰਢੇ ਪੁਰ ਹੈ; ਅਤੇ ਲਹੌਰ ਦੇ ਗਿਰਦੇ ਅਮਰਿਤਸਰ ਤੀਕੁਰ ਕਈ ਅਜਿਹੀਆਂ ਬਸਤੀਆਂ ਬੀ ਹਨ, ਕਿ ਜਿਨ੍ਹਾਂ ਵਿਚ ਹਜਾਰ ਘਰ ਨਾਲ਼ੋਂ ਬੀ ਵਧੀਕ ਬਸਦੇ ਹਨ; ਜਿਹੀ ਪਠਾਣਾਂ ਦੀ ਸੂਰੀ, ਅਤੇ ਚਮਿਆਰੀ, ਅਤੇ ਦੀਨੇਕੇ, ਅਤੇ ਹੋਰ ਬਥੇਰੇ।

Bábe Nának da Dehrá.

ਬਾਬੇ ਨਾਨਕ ਦਾ ਦੇਹਰਾ ਰਾਵੀ ਦੇ ਕੰਢੇ ਪੁਰ ਹੈ, ਅਤੇ ਉਹ ਇਕ ਵਡੀ ਮਸਹੂਰ ਜਾਗਾ ਹੈ; ਉਹ ਸਿੱਖਾਂ ਦੇ ਰਾਜ ਵਿਖੇ ਬਹੁਤ

I