ਅਤੇ ਸਨ ੮੭੬ ਹਿਜਰੀ, ਅਤੇ ੧੫੧੮ ਬਿੱਕਰਮਾਜੀਤੀ ਵਿਚ ੲਿਸ ਸਹਿਰ ਦੀ ਨੀੳੁਂ ਧਰੀ, ਅਤੇ ੳੁਸ ਰਾਮਦੇੳੁਂ ਦੀ ਕਬਰ ਸਹਿਰੋਂ ਪੂਰਬ ਦੇ ਦਾੳੁ ਪੱਕੀ ਬਣੀ ਹੋੲੀ ਹੈ। ਅਤੇ ਅਾਖਦੇ ਹਨ, ਜੋ ੲਿਸ ਤੇ ਅੱਗੇ ਬੀ ੲਿਸ ਜਾਗਾ ਅਬਾਦੀ ਹੋ ਚੁੱਕੀ ਹੈ; ੲਿਸ ਤਰਾਂ ਨਾਲ, ਜੋ ਕਿਸੇ ਨੈ ਸਰਾਂ ਦੇ ਲਾਗ, ਜੋ ਹਾਕਮ ਦੇ ਰਹਿਣ ਦੀ ਜਾਗਾ ਹੈ, ੲਿਕ ਖੂਹ ਪੁੱਟਿਅਾ ਸਾ; ਪੱਟਦੇ ਪੱਟਦੇ ਜਾਂ ਪਾਣੀ ਦੇ ਨੇੜੇ ਪਹੁਤੇ, ਤਾਂ ਲਿਲਾਰੀ ਦੀ ਹੱਟੀ, ਕੁੰਡਾਂ ਘੜਿਅਾ ਲੋਟਿਅਾਂ ਬਧਨਿਅਾਂ ਸਣੇ, ਪਰਗਟ ਹੋੲੀ ਸੀ; ੲਿਸ ਤੇ ਮਲੂਮ ਹੋੲਿਅਾ, ਜੋ ੲਿਥੇ ਜਰੂਰ ਕਦੇ ਨ ਕਦੇ ਬਸੋਂ ਹੋ ਹਟੀ ਹੈ।
ੲਿਸ ਸਹਿਰ ਦੇ ਗੱਭੇ ੲਿਕ ੳੁੱਚੀ ਜਾਗਾ ਪੁਰ ਹਾਕਮ ਦੇ ਰਹਿਣ ਦਾ ਕਿਲਾ ਹੈ; ਪਹਿਲਾਂ ੳੁਹ ਦੀਅਾਂ ਕੰਧਾਂ ਕੱਚੀਅਾਂ ਸਨ; ਜੋ ਕੋੲੀ ਹਾਕਮ ਅਾੲਿਅਾ, ੳੁਹੋ ੳੁਹ ਦੀ ਮੁਰੰਮਤ ਕਰਵਾੳੁਂਦਾ ਰਿਹਾ; ੳੁਸ ਤੇ ਪਿੱਛੇ ਮੁਹੰਮਦਸਾਹ ਪਾਤਸਾਹ ਦਿੱਲੀਵਾਲੇ ਦੇ ਸਮੇਂ ਵਿਚ ਸਾਰੀਅਾਂ ਕੰਧਾਂ ਪੱਕੀਅਾਂ ਬਣ ਗੲੀਅਾਂ, ਅਤੇ ਪੂਰਬ ਪਾਸੇ ਦੀ ਕੰਧ ੳੁੱਪੁਰ ਜੋ ਬਜਾਰ ਵਿਚ ਹੈ, ੲਿਕ ਵਡੀ ਤਖਤਿਅਾਂ ਦੀ ਜੋੜੀ ਚੜ੍ਹ ਗੲੀ।
ਅੱਗੇ ੲਿਸ ਸਹਿਰ ਵਿਚ ਕੁਛ ਵਡੀ ਰੌਣਕ ਨਸੋ, ਨਿਰਾ ੲਿਕ ਭਾਰੇ ਪਿੰਡ ਵਰਗਾ ਸਾ; ਪਰ ਅਕਬਰ ਪਾਤਸਾਹ ਦੇ ਸਮੇ ਵਿਚ, ਜਾਂ ਸਮਸੇਰਖਾਂ ਰਾਜਪੂਤ ੲਿਸ ਸਹਿਰ ਦਾ ਹਾਕਮ ਹੋੲਿਅਾ, ਤਾਂ ੳੁਨ ੲਿਹ ਦੀ ਅਬਾਦੀ ਵਿਚ ਅੱਤ ਕੋਸਿਸ ਕੀਤੀ, ਅਤੇ ਸਹਿਰ ਤੇ ੳੁੱਤਰ ਅਰ ਪੂਰਬ ਦੇ ਗਭਲੇ ਖੂੰਜੇ ਪੁਰ ੲਿਕ ਬਾਗ ਦੀ ਨੀੳੁਂ ਧਰਕੇ, ੳੁਹ ਦੇ ਗਭੇ ਦੋ ਸੈ ਕਰਮਾਂ ਲੰਬਾ ਅਤੇ ਦੋ ਸੈ ਕਰਮਾਂ ਚੌੜਾ ੲਿਕ ਵਡਾ ਡੂੰਘਾ ਤਲਾੳੁ ਲਵਾੲਿਅਾ, ਅਤੇ ਤਲਾੳੁ ਦੇ ਵਿਚਕਾਹੇ ੲਿਕ ਪੱਕੀ ਮਸੀਤ ਬਣਵਾੲੀ। ੲਿਸ