ਪੰਨਾ:A geographical description of the Panjab.pdf/84

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੬੮
ਦੁਅਾਬੇ ਬਾਰੀ ਦੇ ਨਗਰ।

ਤਲਾੳੁ ਦਾ ਪਾਣੀ ਕਦੇ ਕਾਲ ਸਮੇ ਬੀ ਨਹੀਂ ਸੁਕਿਅਾ, ਬਲਕ ੳੁਸ ਮਸੀਤ ਦੇ ਗਿਰਦੇ ਮੁਣਸਾਤ ਭਰ ਨਾਲੋਂ ਵਧੀਕ ਪਾਣੀ ਰਹਿੰਦਾ ਹੈ, ਅਤੇ ਨਹਿਰ ਵਿਚੋਂ, ਜੋ ੲਿਸ ਤਲਾੳੁ ਤੇ ਪੂਰਬ ਦੇ ਪਾਸੇ ਹੈ, ਪਾਣੀ ਅਾੳੁਣ ਲੲੀ ੲਿਕ ਰਾਹ ਬਣਾ ਛੱਡਿਅਾ ਹੋੲਿਅਾ ਹੈ।

ੲਿਹ ਨਹਿਰ ਅੱਗੇ ਸੁਕੀ ਪੲੀ ਸੀ; ਹੁਣ ਸਨ ੧੨੪੧ ਹਿਜਰੀ ਵਿਚ, ਮਹਾਰਾਜੇ ਰਣਜੀਤਸਿੰਘੁ ਨੈ ਫੇਰ ਜਾਰੀ ਕਰਵਾੲੀ ਹੈ।

ਅਤੇ ਤਲਾੳੁ ਦੇ ਕੰਢੇ ਦੱਖਣ ਦੇ ਰੁਕ ਸੱਤਰਾਂ ਕਰਮਾਂ ਦੀ ਬਿੱਥ ਪੁਰ, ਸਮਸੇਰਖਾਂ ਦਾ ਮਕਬਰਾ ਪੱਕਾ ਚੂਨੇ ਗੱਚ ਬਣਿਅਾ ਹੋੲਿਅਾ ਹੈ; ੳੁਸ ਦਾ ਗੁੰਮਜ ਬਹੁਤ ਹੀ ਵਡਾ ਬੈਠਕ ਦੀ ਡੌਲ ਦਾ ਹੈ, ਜੋੋ ਸਨ ੯੯੯ ਹਿਜਰੀ ਵਿਚ, ਸਮਸੇਰਖਾਂ ਨੈ ਅਾਪਣੇ ਜਿੰਦ ਜੀੳੁਂਦਿਅਾਂ ਹੀ ਬਣਵਾਕੇ, ੳੁਹ ਦੇ ਦਰਵੱਜੇ ਦੇ ਪੱਥਰ ਪੁਰ, ੳੁਹ ਦੇ ਬਣ ਚੁਕਣ ਦੀ ਤਰੀਕ ੳੁਕਰਾ ਛੱਡੀ ਸੀ।

ਅਤੇ ੲਿਸ ਕਰਕੇ, ਜੋ ਸਮਸੇਰਖਾਂ ਪਾਤਸਾਹ ਦੇ ਕੋਲ ਰਹਿਣ ਵਾਲਿਅਾਂ ਵਿਚੋ ਸਾ, ੳੁਹ ਦੇ ਅਾਹਰ ਨਾਲ ੲਿਹ ਸਹਿਰ ਬਹੁਤ ਹੀ ਅਬਾਦ ਹੋ ਗਿਅਾ; ੲਿਥੇ ਤੀਕੁਰ ਜੋ ੳੁਹ ਦਾ ਸਿਰਦਾ ਹੁਣ ਦੋਹੁੰ ਕੋਹਾਂ ਦਾ ਹੈ; ਅਤੇ ਹਰ ਪਰਕਾਰ ਦੇ ਕਾਰਖਾਨਦਾਰ ਅਰ ਬਿੱਦਿਅਾਮਾਨ ਅਰ ਪਤਵੰਤੇ ਭਲੇ ਮਾਣਸ ਲੋਕ ੳੁਥੇ ਅਾਣ ਬਸੇ; ਜਿਹਾਕੁ ਅਾਲਮਗੀਰ ਪਾਤਸਾਹ ਦੀ ਪਾਤਸਾਹੀ ਦੇ ਪਿਛਲੇ ਪੱਖ ਵਿਚ ਮੁਹੰਮਦ ਫਾਜਲਦੀਨ ਕਾਦਰੀ ੲਿਸ ਸਹਿਰ ਵਿਚ ਅਾੲਿਅਾ, ਅਤੇ ਅਾੳੁਂਦੇ ਨੈੈ ਹੀ ਪਾਠਸਾਲਾ ਅਰ ਮਸੀਤਾਂ ਅਤੇ ਹਵੇਲੀਅਾਂ ਦੀ ਨੀੳੁਂ ਧਰ ਦਿੱਤੀ। ੳੁਹ ਮਹਾਪੁਰਸ ਜਾਹਰ ਬਾਤਨ ਦੇ ੲਿਲਮ ਵਿਚ ੲਿਕ ਹੀ ਸਾ; ਸਹਿਰ ਵਿਚ ਹੁਣ ਤੀਕੁਰ ਮੀਅਾਂ ਸਾਹਬ ਦਾ ਮਹੱਲਾ ਮਸ਼ਹੂਰ ਹੈ; ਅਰ ੳੁਹ ਮਹੱਲਾ ਹੁਣ ਦਿਅਾਂ ਦਮਾਂ ਤੀਕੁ ੳੁਸੇ ਦੀ ੳੁਲਾਦ ਦੇ ਕਾਬੂ ਵਿਚ ਹੈ।