ਦੁਆਬੇ ਬਾਰੀ ਦੇ ਨਗਰ।
੬੯
Kalanaur.
ਕਲਾਨੌਰ ਇਕ ਵਡਾ ਪੁਰਾਣਾ ਸਹਿਰ ਰਾਵੀ ਤੇ ਪੰਜ ਕੋਹ ਹੈ; ਉਹ ਦੇ ਹੇਠ ਉੱਤਰ ਦੇ ਰੁਕ ਇਕ ਨਹਿਰ ਵਗਦੀ ਹੈ, ਜਿਹ ਨੂੂੰ ਕਰਨ ਕਰਕੇ ਆਖਦੇ ਹਨ। ਬਹਿਰਾਮਪੁਰ ਤੇ ਲਾਕੇ ਕਿਲਾਨੌਰ ਤੀਕੁਰ ਸਾਰੀ ਧਰਤੀ ਵਿਖੇ ਚੁਸਮੇ ਫੁਟਦੇ ਹਨ, ਅਤੇ ਤਿਨ੍ਹਾਂ ਦਾ ਪਾਣੀ ਕੱਠਾ ਹੋਕੇ ਕਰਨ ਸਦਾਉਂਦਾ ਹੈ; ਅਤੇ ਇਹ ਕਰਨ ਪਾਤਸਾਹੀ ਬਾਗ ਦੇ ਹੇਠ, ਜੋ ਸਹਿਰੋਂ ਪੂਰਬ ਦੇ ਦਾਉ ਹੈ, ਅਜਿਹੀ ਡੂੰਘੀ ਹੈ, ਜੋ ਕਦੇ ਗਾਹਣ ਨਹੀਂ ਹੁੰਦੀ, ਅਤੇ ਬੇੜੀ ਬਿਨਾਂ ਉਥੋਂ ਲੰਘਿਆ ਨਹੀਂ ਜਾਂਦਾ।
ਇਹ ਬਾਗ ਅਕਬਰ ਪਾਤਸਾਹ ਦੇ ਹੁਕਮ ਨਾਲ਼ ਬਣਿਆ ਸਾ; ਕਿਉਂਕਿ ਉਹ ਇਸੀ ਜਾਗਾ ਤਖਤ ਪੁਰ ਬੈਠਾ ਸੀ। ਅਤੇ ਇਸ ਬਾਗ ਦੇ ਚੁਗਿਰਦ ਪੱਕੀ ਅਲੰਗ, ਅਤੇ ਵੱਡਾ ਸਾਨਦਾਰ ਦਰਵੱਜਾ ਸਾ; ਅਤੇ ਉਹ ਦੇ ਗੱਭੇ ਇਕ ਫੁਆਰਿਆਂ ਵਾਲ਼ਾ ਹੌਦ, ਅਤੇ ਉਸ ਦੇ ਕੰਢੇ ਪੱਕਾ ਚੂਨੇ ਗੱਚ ਤਖਤ ਸਾ, ਜੋ ਪਾਤਸਾਹ ਦੇ ਬੈਠਣ ਦਾ ਠਿਕਾਣਾ ਸੀ। ਅਤੇ ਬਾਗ ਦੇ ਚੜ੍ਹਦੇ ਰੁਕ ਵਡਾ ਮਜਬੂਤ ਹਮਾਮ, ਅਤੇ ਉੱਤਰ ਦੇ ਪਾਸੇ ਨਹਿਰ ਦੇ ਕੰਢੇ ਇਕ ਵਡੀ ਖੁੱਲ੍ਹੀ ਅਰ ਉੱਚੀ ਚੌਦਰੀ ਬਣੀ ਹੋਈ ਸੀ; ਹੁਣ ਉਹ ਸਭੋ ਅੰਬਾਰਤਾਂ ਬੈਰਾਨ ਪਈਆਂ ਹਨ; ਬਾਗ ਦੇ ਆਇਰਿਆਂ ਛੁੱਟ ਹੋੋੋਰ ਕੁਝ ਨਜਰੀ ਨਹੀਂ ਆਉਂਦਾ। ਇਸ ਸਹਿਰ ਵਿਖੇ ਅਕਬਰ ਪਾਤਸਾਹ ਦੇ ਰਾਜ ਵਿਚ ਵਡੀ ਰੌਣਕ ਅਰ ਅਬਾਦੀ ਸੀ, ਉਸ ਤੇ ਪਿਛੇ ਬੀ ਚਿਰ ਤੀਕੁਰ ਉਹੋ ਜਿਹੀ ਰਹੀ; ਪਰ ਜਾਂ ਸਿੱਖਾਂ ਨੈ ਸਾਰੀ ਪੰਜਾਬ ਨੂੰ ਲੁਟ ਫੂਕ ਸਿੱਟਿਆ, ਤਾਂ ਇਹ ਸਹਿਰ ਬੀ ਬੈਰਾਨ ਹੋ ਗਿਆ। ਤਿਸ ਪਿਛੇ ਜਾਂ ਰਾਮਗੜੀਆਂ ਸਿੱਖਾਂ ਦੇ ਹੱਥ ਆਇਆ, ਤਾਂ ਥੁਹੁੜਾ ਜਿਹਾ ਬਸਦਾ