ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੭੧

ਪਰਕਾਰ ਦੇ ਹੁਨਰੀ ਅਤੇ ਕਾਰਖਾਨਦਾਰ ਲੋਕ ਉਥੇ ਆਣ ਬਸੇ ਸਨ; ਅਤੇ ਸਹਿਰੋਂ ਚੜ੍ਹਦੇ ਹੱਥ ਇਕ ਬਾਗ ਬਣਾਇਆ ਸੀ, ਕਿ ਉੁਹ ਸਾਹ ਨਹਿਰ, ਜੋ ਲਹੌਰ ਨੂੰ ਜਾਂਦੀ ਹੈ, ਇਸ ਬਾਗ ਵਿਚਦੋਂ ਹੋਕੇ ਲੰਘਦੀ ਹੈ; ਅਤੇ ਇਸ ਬਾਗ ਵਿਚ ਕਈ ਬੈਠਕਾਂ ਅਰ ਹੌਦ ਬਣੇ ਹੋਏ ਹਨ। ਅਤੇ ਇਸ ਸਹਿਰ ਦੇ ਦੁਆਲ਼ੇ ਦੀ ਧਰਤੀ ਵਡੀ ਤਰ ਅਤੇ ਤਾਜੀ ਹੈ, ਅਤੇ ਪਹਾੜ ਦੀ ਨੇੜ ਕਰਕੇ ਹਰਿਆਈ ਅਤੇ ਪਾਣੀ ਦੀਆਂ ਢਾਬਾਂ ਬਹੁਤ ਹਨ, ਅਤੇ ਹਰ ਪਰਕਾਰ ਦਾ ਜੰਗਲ਼ੀੀ ਅਤੇ ਆਬੀ ਸਕਾਰ ਉਸ ਗਿਰਦੇ ਵਿਚ ਹੱਦੋਂ ਬਾਹਰ ਹੈ।

ਅਤੇ ਬਹਾਰ ਦੀ ਰੁੱਤੇ ਉਹ ਧਰਤੀ ਵਡੇ ਸੈਲ ਦੀ ਜਾਗਾ ਹੈ; ਅਤੇ ਤੂਤ, ਅਲੂਚੇ, ਅੰਬ, ਸੰਗਤਰੇ, ਅਤੇ ਹੋਰ ਕੋਈ ਭਾਂਤ ਦੇ ਮੇਵੇ ਉਸ ਜ਼ਿਲੇ ਵਿੱਚ ਹੁੰਦੇ ਹਨ, ਅਤੇ ਉਥੇ ਦੀ ਹੋਰ ਵਡਿਆਈ ਇਹ ਹੈ, ਜੋ ਸਸਤੇ ਲਭਦੇ ਹਨ। ਅਤੇ ਸਹਿਰ ਅਰ ਪਿੰਡਾਂ ਦੁਆਲ਼ੇ ਹਰ ਭਾਂਤ ਦੇ ਬਹੁਤ ਰੁੱਖ ਹਨ, ਸਭ ਤੇ ਵਧੇਰੇ ਬੇਰੀਆਂ ਦੇ ਬੂਟੇ ਹਨ; ਅਤੇ ਉਨ੍ਹਾਂ ਦੇ ਬੇਰ ਅਜਿਹੇ ਮਿੱਠੇ ਹੁੰਦੇ ਹਨ, ਜੋ ਬਟਾਲੇ ਤੀਕ ਲੈ ਜਾਕੇ ਬੇਚਦੇ ਹਨ।

ਅਤੇ ਸਹਿਰੋਂ ਉੱਤਰ ਦੇ ਰੁਕ ਇਕ ਨਹਿਰ ਹੈ, ਜੋ ਪਹਾੜੋਂ ਉੱਤਰਕੇ ਸਦਾ ਵਗਦੀ ਰਹਿੰਦੀ ਹੈ, ਅਤੇ ਉਸ ਨਹਿਰ ਪੁਰ ਪੁਲ਼ ਬੰਨ੍ਹਕੇ ਸਾਹ ਨਹਿਰ ਉਥੇ ਦਿੳਂ ਲੰਘਾਈ ਹੋਈ ਸੀ।

ਜਾਂ ਅਦੀਨਾਬੇਗਖਾਂ ਮਰ ਗਿਆ, ਅਤੇ ਸਿੱਖਾਂ ਨੈ ਪੰਜਾਬ ਦਾ ਮੁਲਖ ਲੁੱਟ ਲੀਤਾ, ਤਾਂ ਇਹ ਸਹਿਰ ਬੀ ਉੱਜੜ ਹੋ ਗਿਆ। ਫੇਰ ਝੰਡਾਸਿੰਘੁ ਖੇੜੀਵਾਲ਼ੇ ਦੇ ਰਾਜ ਵਿਚ ਕੁਛ ਥੁਹੁੜੀ ਜਿਹੀ ਰੌਣਕ ਹੋ ਗਈ ਸੀ; ਅਤੇ ਉਸਨੇ ਉਸ ਜਾਗਾ ਤੀਹ ਵਰਿਹਾਂ ਰਾਜ ਕੀਤਾ। ਜਾਂ ਉਹ ਮਰ ਗਿਆ, ਤਾਂ ਉਸ ਦੇ ਪੁੱਤ ਗੁਲਾਬਸਿੰਘੁ ਨੈ ਉਸ ਤੇ ਪਿਛੇ ਉਸ ਜਾਗਾ ਦਾ ਬੀਹ ਬਰਸਾਂ