ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਮਕਾ

ਪੰਜਾਬ ਦੇਸ ਦੀ ਭੂੰਬਿਦਿਆ ਦਾ ਬਖਾਨ, ਜੋ ਅੱਗੇ ਆਉਂਦਾ ਹੈ, ਉਸੇ ਦੇਸ ਦੀ ਇਕ ਪਾਰਸੀ ਤਬਾਰੀਖ ਵਿਚੋਂ, ਜੋ ਬੂਟੇ ਸ਼ਾਹ ਲੁਦੇਹਾਣੇਵਾਲ਼ੇ ਦੀ ਜੋੜੀ ਹੋਈ ਹੈ, ਕਢਕੇ ਲਿਖਿਆ ਗਿਆ ਹੈ। ਬਹੁਤ ਬਰਸਾਂ ਹੋਈਆਂ ਜੋ ਇਹ ਗਰੰਥ ਉਸ ਜਾਗਾ ਦੇ ਪੁਲੀਟਿਕਲ ਏਜਿੰਟ ਸਾਹਬ ਦੀ ਮਰਜੀ ਅਨੁਸਾਰ ਸ਼ੁਰੂ ਕੀਤਾ ਗਿਆ ਸੀ, ਅਤੇ ਉਸੇ ਸਾਹਬ ਦੀ ਪਿਰਤਪਾਲਾ ਨਾਲ਼ ਸੰਪੂਰਨ ਹੋਇਆ। ਅਤੇ ਇਹ ਭਾਗ, ਜੋ ਹੁਣ ਸਾਰੀ ਲੁਕਾਈ ਵਿਚ ਊਘਾ ਕੀਤਾ ਗਿਆ ਹੈ, ਸੋ ਮੁਨਸੀ ਬਹਿਲੋਲ ਪੰਜਾਬੀ ਦਾ, ਜੋ ਕਈਆਂ ਬਰਸਾਂ ਤੇ ਲੁਦੇਹਾਣੇ ਵਿੱਚ ਰਹਿੰਦਾ ਹੈ, ਪੰਜਾਬੀ ਅੱਖਰਾਂ ਅਰ ਬੋਲੀ ਵਿਚ ਤਰਜਮਾ ਕੀਤਾ ਹੋਇਆ ਹੈ।

ਹੁਣ ਇਹ ਗਰੰਥ ਲੁਦੇਹਾਣੇ ਦੇ ਮਿਸ਼ਨ ਨੈ, ਭਾਵੇਂ ਛਾਪਕੇ ਉਘਾ ਕੀਤਾ, ਪਰ ਓਹ ਲੋਕ ਇਸ ਗੱਲ ਦੀ ਸਚਿਆਈ ਲਈ, ਕਿ ਜੋ ਕੁਛ ਇਸ ਵਿਚ ਲਿਖਿਆ ਹੈ, ਸੋ ਸਭ ਸਤ ਹੈ, ਸਾਖੀ ਨਹੀਂ ਦੇ ਸਕਦੇ; ਪਰ ਜਾਂ ਇਸ ਦੇ ਜੋੜਨਵਾਲ਼ੇ ਨੈ ਆਪ ਕਿਹਾ ਹੈ, ਜੋ ਮੈਂ ਇਸ ਲਿਖਤ ਦੀ ਸਾਰੇ ਪੰਜਾਬ ਦੇਸ ਤੇ ਠੀਕ ਠੀਕ ਸਮਾਚਾਰ ਪਰਾਪਤ ਕਰਨ ਵਿਖੇ ਬਹੁਤ ਮਿਹਨਤ ਕੀਤੀ ਹੈ, ਤਾਂ ਇਹ ਗੱਲ ਸਮਝੀ ਚਾਹਯੇ, ਕਿ ਉਸ ਦੀ ਵਿਥਿਆ ਅਖਸਰ ਮੰਨਣ ਜੋਗ ਹੋਵੇਗੀ; ਤਿਸ ਪੁਰ ਬੀ ਉਹ ਕਈ ਜਾਗਾ ਭੁਲ ਗਿਆ ਹੈ; ਪਰ ਜੇ ਉਹ ਹੋਰਨਾਂ ਦੇਸਾਂ ਦੇ ਪਰਭਾਉ ਤੇ ਅੱਛੀ ਤਰਾਂ ਮਹਿਰਮ ਹੁੰਦਾ, ਤਾਂ ਉਹ ਇਸ ਦੇਸ ਵਿਖੇ, ਕਿ ਜਿਸ ਦਾ ਬਿਆਨ ਕਰਦਾ ਹੈ, ਹੋਰ ਤਰ੍ਹਾਂ ਨਾਲ਼ ਲਿਖਦਾ। ਅਤੇ ਓਨ ਇਸ ਪੋਥੀ ਵਿਚ ਪੰਜਾਬ ਦੇਸ ਵਿਖੇ ਬਾਜੀਆਂ ਕਹਾਨੀਆਂ ਅਰ ਗੱਪਾਂ ਅਜਿਹੀਆਂ ਬੇਠਿਕਾਣੇ ਲਿਖੀਆਂ ਹਨ, ਜੋ ਚਾਰੋਬੰਨੇ ਕੂੜੀਆਂ ਨਜਰੀ ਆਉਂਦੀਆਂ ਹਨ, ਬਲਕ ਲੋਕਾਂ ਦੇ ਬਹਿਕਾਉਣ ਅਰ ਭਟਕਾਉਣ ਦਾ ਕਾਰਣ ਹੁੰਦੀਆਂ ਹਨ; ਅਰਥਾਤ ਸਾਧਾਂ, ਸੰਤਾ, ਦੇਵੀਆਂ ਅਤੇ ਉਲਿਆਵਾਂ ਦੀਆਂ ਕਰਾਮਾਤਾਂ, ਅਰ ਹੋਰ ਕਈ ਇਸੀ ਪਰਕਾਰ ਦੀਆਂ ਗੱਲਾਂ ਵਿਖੇ, ਜੋ ਲਿਖਿਆ ਹੈ, ਸੋ ਹਰੇਕ ਬੁਧਮਾਨ ਮਨੁਖ ਨੂੰ ਕੂੜ ਅਤੇ ਪੋਚ ਨਜਰੀ ਪੈਂਦਾ