ਗੁਲੇਲ ਪਾਹ ਲੈਕੇ ਨਾ ਬੈਠੇ, ਤਾਂ ਖਾਣਾ ਦੁੱਭਰ ਕਰ ਦਿੰਦੇ ਹਨ। ੲਿਸ ਸਹਿਰ ਨੂੰ ੲਿਕ ਰਸਤੇ ਛੁੱਟ, ਹੋਰ ਕੋੲੀ ਦੂਜਾ ਰਾਹ ਨਹੀਂ, ਸੋ ਭੀ ਪੱਥਰ ਕੋਰਕੇ ਤਿੰਨ ਸੌ ਥੀਂ ਵਧੀਕ ਪੌੜੀਅਾਂ ਬਣਾੲੀਅਾਂ ਹੋੲੀਅਾਂ ਹਨ, ਜੋ ਘੋੜਾ ਟੱਟੂ, ਬੈਲ ਬਧਯਾ, ਅਤੇ ੳੂਠ ਅਾਂਠ ਸੁਖਾਲੇ ਲੰਘ ਜਾਣ। ਸਹਿਰੋਂ ੳੁੱਤਰ ਦੇ ਪਾਸੇ ਦੀ ਖੂੰਜ ਪੁਰ, ੲਿਕ ਵਡਾ ਡਾਢਾ ਅਤੇ ੳੁੱਚਾ ਪੱਥਰ ਦਾ ਕਿਲਾ ਪਿਅਾ ਹੋੲਿਅਾ ਹੈ, ਜੋ ੳੁੱਥੇ ਦੇ ਰਾਜਿਅਾਂ ਦੇ ਮਹਿਲ ਬੀ ੳੁਸੇ ਵਿਚ ਅੱਤ ਸੁੰਦਰ ਬਣੇ ਹੋੲੇ ਹਨ; ਅਤੇ ਗੱਡੀ ੳੜਕ ੳੁਸ ਜਾਗਾ ਤੀਕੁਰ ਜਾ ਸਕਦੀ ਹੈ। ਅਤੇ ਸਹਿਰੋਂ ਢਾੲੀਅਾਂ ਕੋਹਾਂ ਦੀ ਬਿੱਥ ੳੁੱਤੇ ੲਿਕ ਪੱਧਰ ਵਿਚ ਵਡਾ ਖੁੱਲਾ ਬਾਗ ਹੈ, ਜੋ ਹਰ ਭਾਂਤ ਦੇ ਫੁਲਹਾਰ ੳੁਸ ਵਿਖੇ ਲੱਗੇ ਹੋੲੇ, ਅਤੇ ਮਿੱਠ ਪਾਣੀ ਦੀਅਾਂ ਕੂਹਲਾਂ ਚੱਲ ਰਹੀਅਾਂ, ਅਤੇ ਸੁੰਦਰ ਬੈਠਕਾਂ ਅਰ ਅੰਬਾਰਤਾਂ ਬਣੀਅਾਂ ਹੋੲੀਅਾਂ ਹਨ।
ਰਾਜੇ ਪਿਰਥੀਸਿੰਘੁ ਤੇ ਪਿੱਛੇ ੳੁਹ ਦਾ ਪੋਤਾ ਗੱਦੀ ਪੁਰ ਬੈਠਾ, ਅਤੇ ਕੲੀ ਬਰਸਾਂ ਰਾਜ ਕਰਕੇ, ਮਹਾਰਾਜੇ ਰਣਜੀਤਸਿੰਘੁ ਦੀ ਫੌਜ ਥੀਂ ਭਾਜ ਖਾਕੇ, ਸਤਲੁਜ ਦੇ ੲਿਸ ਪਾਰ ਬੈਠਾ ਰਿਹਾ ਹੈ, ਅਤੇ ਸਹਿਰ ਅਰ ਕਿਲਾ, ਬਲਕ ਸਾਰਾ ਮੁਲਖ ਮਹਾਰਾਜੇ ਰਣਜੀਤਸਿੰਘੁ ਦੇ ਹੇਠ ਅਾ ਗਿਅਾ। ਅਤੇ ੲਿਹ ਸਹਿਰ, ੳੁਨਾਂ ਦਿਨਾਂ ਦਾ ਨੂਰਜਹਾਂ ਬੇਗਮ ਦੇ ਨਾੳੁਂ ਪੁਰ ਬਸਾੲਿਅਾ ਹੋੲਿਅਾ ਹੈ, ਕਿ ਜਿਨੀ ਦਿਨੀਂ ਕੋਟਕਾਂਗੜੇ ਦੇ ਫਤਾ ਕਰਨ ਲੲੀ, ਸਾਹਜਹਾਂ ਪਾਤਸਾਹ ਨੈ ਅਾਪਣੀ ਫੌਜ ਘੱਲੀ ਸੀ, ਅਤੇ ੲਿਸ ਜਾਗਾ ਨੂੰ ਅਬਾਦ ਕਰਕੇ ਨੂਰਪੁਰ ਨਾੳੁਂ ਧਰਿਅਾ ਸੀ।
Kangra.
ਕਾਂਗੜਾ ਸਵਾਲਕ ਦੇ ਪਹਾੜਾਂ ਵਿਚ ੲਿਕ ਸਹਿਰ ਹੈ, ਜੋ