ਪੰਨਾ:A geographical description of the Panjab.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੭੭
ਦੁਅਾਬੇ ਬਾਰੀ ਦੇ ਨਗਰ।

ਕਦੀਮ ਤੇ ਅਬਾਦ; ਅਤੇ ਸਭਨਾਂ ਮੁਲਖਾਂ ਵਿਚ ਮਸਹੂਰ ਹੈ। ੳੁਸ ਸਹਿਰ ਦੀਅਾਂ ਅੰਬਾਰਤਾਂ ਸਭ ਪੱਥਰ ਦੀਅਾਂ ਬਣੀਅਾਂ ਹੋੲੀਅਾਂ, ਅਤੇ ਹਰ ਪਰਕਾਰ ਦੇ ਲੋਕ ੳੁਸ ਵਿਚ ਬਸਦੇ ਹਨ। ਪਰ ਦਿੱਲੀਵਾਲੇ ਪਾਤਸਾਹਾਂ ਦੇ ਸਮੇਂ ਵਿਚ ਵਡਾ ਅਬਾਦ ਸੀ, ਅਤੇ ਸੱਯਦ, ਮੁਗਲ, ਪਠਾਣ, ੳੁੱਥੇ ਅਾ ਬਸੇ ਸਨ; ੲਿਸ ਕਰਕੇ ੲਿਹ ਸਹਿਰ ੳੁਸ ਸਮੇਂ ਵਿਚ ਕੋੲੀ ਛੋਟੀ-ਦਿੱਲੀ ਬਣ ਗਿਅਾ ਸੀ। ਅਤੇ ੲਿਕ ਅਚੰਭੇ ਦੀ ਗੱਲ ੲਿਹ ਹੈ, ਜੋ ੳੁਸ ਜਾਗਾ ਅਜਿਹੇੇ ਲੋਕ ਬੀ ਬਸਦੇ ਹਨ, ਜੋ ਬੱਢੇ ਹੋੲੇ ਨੱਕ ਨੂੰ ਫੇਰ ਲਾ ਦਿੰਦੇ ਹਨ; ਭਾਵੇਂ ਅਸਲੀ ਨੱਕ ਜਿਹਾ ਨਹੀਂ ਲਗਦਾ; ਪਰ ਤਾਂ ਭੀ ਅਜਿਹਾ ਲਾੳੁਂਦੇ ਹਨ, ਜੋ ਕੁਛ ਥੁਹੁੜਾ ਹੀ ਫਰਕ ਰਹਿ ਜਾਂਦਾ ਹੈ; ਨਕਟੇ ਲੋਕ ਦੂਰ ਦੂਰ ਤੇ ੳੁੱਥੇ ਜਾਂਦੇ ਹਨ, ਅਤੇ ਰੁਪੲੇ ਖਰਚਕੇ, ਨੱਕ ਲਵਾਕੇ ਫੇਰ ਅਾਪੋ ਅਾਪਣੇ ਠਿਕਾਣਿਅਾਂ ਨੂੰ ਚਲੇ ਜਾਂਦੇ ਹਨ। ੲਿਸ ਕੰਮ ਦੇ ਕਾਰੀਗਰ, ੲਿਸ ਸਹਿਰ ਛੂੱਟ ਹੋਰ ਸਾਰੀ ਹਿੰਦੋਸਥਾਨ ਵਿਚ ਕਿਧਰੇ ਹਨ ਨਹੀਂ; ਸੋ ੳੁਥੇ ਬੀ ਕੁਛ ਥੁਹੁੜੇ ਹੀ ਘਰ ਹਨ। ੲਿਸ ਸਹਿਰ ਨੂੰ ਕਦੀਮੀ ਕਤੇਬਾਂ ਵਿਚ ਨਗਰਕੋਟ ਕਰਕੇ ਲਿਖਦੇ ਹਨ; ਅਤੇ ਕਾਂਗੜਾ ਕਿਲੇ ਦਾ ਨਾੳੁਂ ਹੈ। ੲਿਸ ਜਿਲੇ ਵਿਚ ਗੰਨੇ ਬਹੁਤ ਚੰਗੇ ਹੁੰਦੇ ਹਨ, ਅਤੇ ੲਿਥੇ ਦਾ ਗੁੜ ਸਾਰੀ ਪੰਜਾਬ ਵਿਚ ਸੁਗਾਤ ਜਾਣਕੇ ਲੈ ਜਾਂਦੇ ਹਨ, ਅਤੇ ਚਾੳੁਲ ਤਾ ਬਹੁਤ ਹੀ ਤੋਫਾ ਹੁੰਦੇ ਹਨ, ਨਿੱਜ ਕਰਕੇ ਪਾਲਮ ਦੇ ਪਰਗਣੇ ਦੇ ਚਾੳੁਲ ਤਾ ਅਜਿਹੇ ਹੁੰਦੇ ਹਨ, ਜੋ ਮੁਲਾੲਿਮੀ ਅਰ ਰੰਗ ਅਰ ਸਵਾਦ ਵਿਚ ਬਾੜੇ ਦੇ ਚਾੳੁਲਾਂ ਦੇ ਬਰੋਬਰ, ਅਤੇ ਸੁਗੰਧਤਾੲੀ ਵਿਚ ਵਧੀਕ ਹਨ।

ਅਤੇ ਸਹਿਰੋਂ ਦੱਖਣ ਦੇ ਰੁਕ ਵਡਾ ੳੁੱਚਾ ਅਤੇ ਡਾਢਾ ਕਿਲਾ ਹੈ, ਜਿਹ ਨੂੰ ਕੋਟਕਾਂਗੜਾ ਕਰਕੇ ਅਾਖਦੇ ਹਨ; ਸਾਰੀ ਪੰਜਾਬ ਵਿਖੇ ਸਵਾਲਕ ਦੇ ਪਹਾੜਾਂ ਵਿਚ ੲਿਸ ਵਰਗਾ ਕਿਧਰੇ ਕੋੲੀ