ਪੰਨਾ:A geographical description of the Panjab.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੮

ਦੁਅਾਬੇ ਬਾਰੀ ਦੇ ਨਗਰ।

ਕਿਲਾ ਹੈ ਨਹੀਂ। ੲਿਹ ਕਿਲਾ ਬਹੁਤ ਖੁੱਲਾ ਅਤੇ ੳੁੱਚਾ ਹੈ, ਅਤੇ ੲਿਹ ਦੇ ਅੰਦਰਵਾਰ ਵਡੇ ਵਡੇ ਚਸਮੇ ਸਦਾ ਜਾਰੀ ਹਨ, ਅਤੇ ਹੋਰ ਕੲੀ ਹੌਦ ਅਤੇ ਡੂੰਘੇ ਤਲਾੳੁ ਬੀ ਹਨ, ਪਰ ੳੁਨਾਂ ਸਭਨਾਂ ਵਿਚੋਂ ੲਿਕ ਤਲਾੳੁ ਬਹੁਤ ਹੀ ਡੂੰਘਾ ਹੈ, ਜੋ ਕਿਸੇ ਨੈ ੳੁਹ ਦੀ ਥਾਹ ਨਹੀਂ ਲੲੀ, ੳੁਸ ਵਿਚੋਂ ਸਦਾ ਪਾਣੀ ਨਿੱਕਲਦਾ ਰਹਿੰਦਾ ਹੈ। ਅਤੇ ੲਿਹ ਦੀਅਾਂ ਖੋਹਾਂ ਵਿਚ ਲੰਗੂਰ ਅਰ ਬਾਂਦਰ ਬਹੁਤ ਰਹਿੰਦੇ ਹਨ; ਅਤੇ ਜਦ ਕਦੇ ੲੇਹ ਅਾਪਸ ਵਿਚ ਲੜਾੲੀ ਕਰਦੇ ਹਨ, ਤਾਂ ਲੋਕ ਤਮਾਸਾ ਦੇਖਣ ਜਾਂਦੇ ਹਨ। ਅਤੇ ਕਿਲਾ ਦੇ ਅੰਦਰ ਕੲੀ ਠਾਕੁਰਦਵਾਰੇੇ ਅਤੇ ਬੁੱਤ ਬਣੇ ਹੋੲੇ ਹਨ, ੳੁਨਾਂ ਸਭਨਾਂ ਵਿਚੋਂ ਵਡੀ ਦੇਵੀ ਪਿੰਡੀ ਕਰਕੇ ਮਸਹੂਰ ਹੈ, ਜੋ ੳੁਹ ਦੇ ਦਰਸਣ ਅਤੇ ਪੂਜਾ ਲੲੀ ਹਿੰਦੂ ਲੋੋੋਕ ਦੂਰ ਦੂਰ ਤੇ ਅਾੳੁਦੇ ਹਨ। ੲਿਸ ਕਿਲੇ ਦੀ ਪਕਿਅਾੲੀ ਅਰ ੳੁਚਿਅਾੲੀ ਦੇਖਕੇ ਮਨੁਖ ਦੀ ਅਕਲ ਘਬਰਾ ਜਾਂਦੀ ਹੈ; ਪਰ ੳੁਸ ਦੇਸ ਦੇ ਲੋਕ ਅਜਿਹਾ ਸਮਝਦੇ ਹਨ, ਜੋ ੲਿਹ ਕਿਲਾ ਦੇਵਾਂ ਦਾ ਬਣਾੲਿਅਾ ਹੋੲਿਅਾ ਹੈ, ਅਤੇ ਕਿਲਾ ਪਹਾੜ ਦੇ ਸਿਰ ਪੁਰ ਹੈ, ਅਤੇ ਬਣਸੰਗਾ ਦੀ ਖੱਡ ੳੁਹ ਦੇ ਤਿੰਨੀ ਪਾਸੀਂ ਚਲਦੀ ਹੈ। ਜਾਣੀਦੀ ੳੁਹ ਖੱਡ ੳੁਸ ਕਿਲੇ ਦੀ ਖਾੲੀ ਦੀ ਜਾਗਾ ਹੈ। ਅਾਖਦੇ ਹਨ, ਜੋ ਅਗਲੇ ਸਮੇ ਵਿਚ ੲਿਸ ਕਿਲੇ ਦਾ ਦਰਵੱਜਾ ਕੁਛ ਪੱਥਰ ਜਿਹਾ ਸਾ; ਪਰ ੳੁੱਚਾ ਅੈਡਾ ਸੀ, ਜੋ ਕਮੰਦ ਪਾੲੇ ਬਿਨਾ ੳੁਸ ਪੁਰ ਚੜ੍ਹ ਨਹੀਂ ਸੱਕੀਦਾ ਸਾ। ਅਤੇ ਖੁਲਾਸਤੁਲਤਬਾਰੀਖ ਦੇ ਲਿਖੇ ਅਨੁਸਾਰ, ੲਿਸ ਕਿਲੇ ਦਾ ਗਿਰਦਾ, ੲਿਕ ਕੋਹ ਪੰਦਰਾਂ ਰੱਸਿਅਾਂ ਦਾ, ਅਤੇ ਚੜਾੳੁ ਬਾਹੲੀਅਾਂ ਰੱਸਿਅਾਂ ਦਾ, ਅਤੇ ੳੁਚਾਣ ੲਿਕ ਸੌ ਚਾਰ ਹੱਥ ਦਾ ਹੈ, ਅਤੇ ਤੇੲੀ ਬੁਰਜ ਅਰ ਸੱਤ ਦਰਵੱਜੇ ਹਨ; ਅਤੇ ੲਿਹ ਕਿਲਾ ਹਿੰਦੂਅਾਂ ਰਾਜਿਅਾਂ ਦੇ