੮੦
ਦੁਆਬੇ ਬਾਰੀ ਦੇ ਨਗਰ।
ਨੂੰ ਸਰ ਕਰਕੇ ਆਇਆ, ਤਾਂ ਫੇਰ ਕਾਂਗੜੇ ਦੀ ਮੁਹਿੰਮ ਪੁਰ ਘੱਲਿਆ, ਮੁਹੰਮਦਨਕੀ ਸਜਾਦੇ ਦਾ ਬਖਸੀ, ਨਾਲ ਕਰ ਦਿੱਤਾ ,ਅਤੇ ਰਾਜੇ ਨੇ ਆਪਣੀ ਕਦੀਮੀ ਲਤ ਅਨੁਸਾਰ ਉਸ ਨਾਲ ਬੀ ਵੈਰ ਸਹੇੜ ਲਿਆ। ਪਾਤਸ਼ਾਹ ਨੇ ਇਸ ਗੱਲ ਦੀ ਖ਼ਬਰ ਪਾਕੇ, ਬਖਸੀ ਨੂੰ ਆਪਣੇ ਕੋਲ ਬੁਲਾ ਲਿਆ, ਅਤੇ ਉਹ ਦੇ ਬਦਲੇ ਰਾਜੇ ਬਿੱਕਰਮਾਜੀਤ ਨੂੰ, ਜੋ ਪਾਤਸਾਹੀ ਅਮਲੇ ਦਾ ਸੀ, ਸੂਰਜਮੱਲ ਦੇ ਸਿਧਾ ਕਰਨ, ਅਰ ਕਾਂਗੜੇ ਦੇ ਸਰ ਕਰਨ ਲਈ ਘੱਲਿਅਾ। ਜਾਂ ਸੁਰਾਜਮੱਲ ਨੇ ਇਹ ਵਿਥਿਆ ਸੁਣੀ, ਤਾਂ ਉਹ ਅਗੇ ਹੀ ਆਕੀ ਹੋ ਬੈਠਾ, ਅਤੇ ਸਜਾਦੇ ਦੀ ਫੌਜ ਨਾਲ ਲੜਕੇ, ਸੈਦ ਸਫੀ ਨੂੰ ਉਹ ਦੇ ਭਾਈਆਂ ਸਣੇ ਜਾਨੋਂ ਮਾਰ ਸਿੱਟਿਆ, ਅਤੇ ਪਹਾੜਤਲੀ ਪਰਗਣੇ, ਬਟਾਲੇ ਅਤੇ ਕਲਾਨੌਰ ਤੀਕਰ ਲੁੱਟਣੇ ਸ਼ੁਰੂ ਕੀਤੇ। ਜਾਂ ਬਿੱਕਰਮਜੀਤ ਪਾਤਸ਼ਾਹੀ ਫੌਜ ਲੈਕੇ ਪਹੁੰਚਿਆ, ਤਾਂ ਸੂਰਜਮੱਲ ਭੱਜਕੇ ਪਹਾੜੀਂ ਜਾ ਵੜਿਆ; ਇਹ ਜਾਣਕੇ, ਜੋ ਇਥੋਂ ਕੋਈ ਮੈ ਨੂੰ ਫੜ ਨਾ ਸਕੇਗਾ। ਤਿਸ ਪਿੱਛੇ ਪਾਤਸ਼ਾਹ ਦੀ ਵਲੋਂ, ਬਾਰਾਂ ਹਜਾਰੀ ਦਾ ਮਨਸਥ ਅਤੇ ਰਾਜਗੀ ਦ ਖਤਾਬ ਅਤੇ ਉਹ ਦੇ ਬਾਪ-ਦਾਦੇ ਦਾ ਮੁਲਖ ਉਸ ਦੇ ਛੋਟੇ ਭਰਾਉ ਜਗਤਸਿੰਘ ਨੂੰ ਮਿਲ ਗਿਆ। ਅਤੇ ਉਹਨਾਂ ਹੀ ਦਿਨਾਂ ਵਿਚ ਪਾਤਸਾਹ ਦੇ ਹੁਕਮ ਨਾਲ, ਨੂਰਜਹਾਂ ਬੇਗਮ ਦੇ ਨਾਉਂ ਪੁਰ ਨੂਰਪੁਰ ਸ਼ਹਿਰ ਬਸਾਇਆ ਗਿਆ, ਅਤੇ ਰਾਜਾ ਜਗਤਸਿੰਘੁ ਬਿੱਕਰਮਾਜੀਤ ਨੈ ਕਿਲੇ ਦੇ ਸਰ ਕਰਨੇ ਵਿਚ ਬਹੁਤ ਹੀ ਕੋਸਸ ਕੀਤੀ; ੲਿਸ ਤਰਾਂ ਨਾਲ, ਜੋ ਤਿਨਾਂ ਦੀ ਰਸਤ ਦੇ ਅਾੳੁਣੇ ਜਾਣੇ ਦਾ ਰਸਤਾ ਬੰਦ ਕਰ ਦਿੱਤਾ, ਅਤੇ ਅੰਦਰਲੇ ਬਹੁਤ ਅੌਖੇ ਹੋ ਗੲੇ, ਅਤੇ ਪਰਮੇਸੁਰ ਦੀ ਸਹਾੲਿਤਾ ਨਾਲ, ਤਿਨਾਂ ਦੇ ਅੰਨ ਜਲ