ਪੰਨਾ:Aaj Bhi Khare Hain Talaab (Punjabi).pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਾਗਰ,ਮੂਲ ਸਾਗਰ, ਗੰਗਾ ਸਾਗਰ, ਗੁਲਾਬ ਸਾਗਰ ਅਤੇ ਈਸਰਲਾਲ ਜੀ ਦਾ ਤਾਲਾਬ ਇੱਕ ਤੋਂ ਮਗਰੋਂ ਇੱਕ ਸੋਹਣੇ ਤਾਲਾਬ ਬਣਦੇ ਤੁਰੇ ਗਏ।ਇਹ ਲੜੀ ਅੰਗਰੇਜ਼ਾਂ ਦੇ ਆਉਣ ਤੱਕ ਟੁੱਟੀ ਨਹੀਂ ਸੀ।

ਇਸ ਲੜੀ ਦੀ ਮਜਬੂਤੀ ਸਿਰਫ ਰਾਜੇ, ਰਾਵਲ ,ਮਹਾਰਾਵਲਾਂ ਉੱਤੇ ਨਹੀਂ ਛੱਡੀ ਗਈ ਸੀ।ਸਮਾਜ ਦੇ ਉਹ ਅੰਗ ਵੀ, ਤਾਲਾਾਬਾਂ ਦੀ ਲੜੀ ਮਜ਼ਬੂਤ ਬਣਾ ਕੇ  ਰੱਖਦੇ ਸਨ  ਜਿਹੜੇ ਅੱਜ  ਦੀ ਪਰਿਭਾਸ਼ਾ ਵਿੱਚ  ਗਰੀਬੀ ਦੀ ਰੇੇਖਾ  ਹੇਠਾਂ  ਮੰਨੇ ਗਏ ਹਨ।

ਮੇਘਾ ਡੰਗਰ ਚਰਾਾਉਂਦਾ  ਹੁੁੰੰਦਾ  । ਇਹ ਕਿੱਸਾ 500 ਸਾਲ ਪੁਰਾਣਾ ਹੈ।ਡੰੰਗਰਾਂ  ਦੇ ਨਾਲ ਮੇਘਾ ਮੂੰਹ ਹਨੇੇਰੇ  ਨਿੱਕਲ  ਜਾਂਦਾ। ਕੋਹਾਂਂ ਤੱਕ  ਫੈਲਿਆ ਸਪਾਟ ਰੇਗਿਸਤਾਨ।ਮੇਘਾ ਦਿਨ ਭਰ ਦਾ ਪਾਣੀ ਆਪਣੇ ਨਾਲ ਇੱਕ ਮਿੱਟੀ ਦੀ   ਸੁਰਾਹੀ  ਵਿੱਚ ਲੈ  ਜਾਂਦਾ। ਸ਼ਾਮ ਨੂੰ ਉਹ ਪਰਤਦਾ ।ਇੱਕ ਦਿਨ  ਸੁਰਾਹੀ ਵਿੱਚ ਥੋੜ੍ਹਾ ਜਿਹਾ ਪਾਣੀ ਬਚ ਗਿਆ।ਮੇਘੇ ਨੂੰ ਪਤਾ ਨਹੀ ਕੀ  ਸੁੱਝਿਆ,   ਉਸਨੇ  ਇੱਕ  ਛੋਟਾ ਜਿਹਾ ਟੋਆ ਪੁੱਟਿਆ , ਉਸ ਵਿੱਚ ਸੁਰਾਹੀ ਦਾ ਪਾਣੀ  ਪਾਇਆ  ਅਤੇ   ਅੱਕ  ਦੇ ਪੱਤਿਆਂ   ਨਾਲ  ਢੱਕ  ਦਿੱਤਾ।ਚਰਵਾਹੇ ਦਾ ਕੰੰਮ  ਅੱਜ   ਇੱੱਥੇ  ਹੁੰਦਾ ਹੈ ਕੱੱਲ੍ਹ ਉਥੇ । ਮੇਘਾ ਦੋ ਦਿਨ ਉੱਧਰ ਨਾ ਜਾ ਸਕਿਆ।ਤੀਜੇੇ ਦਿਨ  ਜਦੋਂ ਉਹ ਉੱਥੇ  ਅਪੜਿਆ ਤਾਂ ਬੇਸਬਰੀ ਨਾਲ ਅੱਕ ਦੇ ਪੱਤੇ ਚੁੱਕੇੇ ਤਾਂ  ਟੋੋੋਏ ਵਿੱਚ  ਪਾਾਣੀ ਤਾਂ ਨਹੀਂ ਸੀ,  ਪਰ  ਟੋਏ ਵਿਚੋਂ  ਠੰਢੀ ਹਵਾ  ਜਰੂਰ ਆਈ।ਮੇਘੇ ਦੇ ਮੂੂੰੰਹੋਂਂ  ਅਚਾਨਕ ਆਵਾਜ਼ ਆਈ 'ਭਾਫ' । ਉਸਨੇ ਸੋਚਿਆ ਕਿ ਜੇ ਇੱੱਥੇ ਥੋੋੜੇ  ਜਿਹੇ ਪਾਣੀ ਨਾਲ ਸਿੱਲ ਬਚ   ਸਕਦੀ ਹੈ ਤਾਂ ਫਿਰ    ਇੱਥੇ  ਤਾਲਾਾਬ ਕਿਉਂ ਨਹੀਂ ਬਣ ਸਕਦਾ।


ਮੇਘੇ ਨੇ ਕੱੱਲਿਆ ਹੀ ਤਾਲਾਬ ਬਣਾਉਣਾ  ਸ਼ੁਰੂ  ਕਰ ਦਿੱਤਾ।ਹੁੁੁਣ  ਉਹ ਰੋਜ਼  ਆਪਣੇ  ਨਾਲ  ਕਹੀ- ਤਸਲਾ ਲੈ ਕੇ  ਜਾਂਦਾ ।ਸਾਰਾ ਦਿਨ ਉਹ ਮਿਹਨਤ ਕਰਦਾ।ਗਊਆਂ  ਵੀ  ਆਲੇ-ਦੁਆਲੇੇ   ਚਰਦੀਆਂਂ  ਰਹਿੰੰਦੀਆਂ ।ਭੀਮ  ਜਿਹੀ ਤਾਕਤ ਨਹੀਂ ਸੀ ਉਸਦੇ  ਵਿੱਚ ,    ਪਰ  ਭੀਮ  ਜਿਹਾ   ਸੰਕਲਪ ਜਰੂਰ ਸੀ ਉਸ ਕੋੋੋਲ। ਦੋ ਸਾਲ  ਤੱਕ 'ਕੱਲਾ  ਹੀ