ਪੰਨਾ:Aaj Bhi Khare Hain Talaab (Punjabi).pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲੱਗਿਆ ਰਿਹਾ।ਬਿਲਕੁਲ ਸਪਾਟ ਰੇਗਿਸਤਾਨ ਵਿੱਚ ਤਾਲਾਬ ਦਾ ਘੇਰਾ ਦੂਰੋਂ ਹੀ ਦਿਸਣ ਲੱਗ ਪਿਆ ਸੀ।ਪਾਲ ਦੀ ਖ਼ਬਰ ਪਿੰਡ ਵਿੱਚ ਵੀ ਫੈਲ ਗਈ।

ਹੁਣ ਰੋਜ਼ ਸਵੇਰੇ ਪਿੰਡ ਦੇ ਬੱਚੇ ਅਤੇ ਬਜ਼ੁਰਗ ਮੇਘਾ ਦਾ ਸਾਥ ਦੇਣ ਲਈ ਆਉਣ ਲੱਗੇ। 12 ਸਾਲ ਹੋ ਚੁੱਕੇ ਸਨ, ਫੇਰ ਵੀ ਤਾਲਾਬ ਉੱਤੇ ਕੰਮ ਚੱਲ ਰਿਹਾ ਸੀ।ਮੇਘਾ ਦੀ ਉਮਰ ਪੂਰੀ ਹੋ ਗਈ ਪਰ ਪਤਨੀ ਸਤੀ ਨਹੀਂ ਹੋਈ,ਪਤਨੀ ਨੇ ਕੰਮ ਚਾਲੂ ਰੱਖਿਆ,6 ਮਹੀਨੇ ਬਾਅਦ ਕੰਮ ਪੂਰਾ ਹੋ ਗਿਆ।

ਇਹ ਤਾਲਾਬ ਭਾਫ਼ ਕਾਰਨ ਬਣਨਾ ਸ਼ੁਰੂ ਹੋਇਆ, ਇਸੇ ਕਰਕੇ ਇਸ ਜਗ੍ਹਾ ਦਾ ਨਾਂ ਭਾਫ਼ ਪੈ ਗਿਆ, ਬਾਅਦ ਵਿੱਚ ਵਿਗੜ ਕੇ ਬਾਪ ਹੋ ਗਿਆ।ਚਰਵਾਹੇ ਮੇਘਾ ਨੂੰ ਸਮਾਜ ਨੇ ਮੇਘੋਜੀ ਨਾਂ ਨਾਲ ਯਾਦ ਰੱਖਿਆ ਅਤੇ ਤਾਲਾਬ ਦੇ ਉੱਤੇ ਇੱਕ ਸੋਹਣੀ ਛਤਰੀ ਅਤੇ ਉਸ ਦੀ ਪਤਨੀ ਦੀ ਯਾਦ ਵਿੱਚ ਇੱਕ ਬਾਉਲੀ ਬਣਾਈ।

ਬਾਪ ਬੀਕਾਨੇਰ ਅਤੇ ਜੈਸਲਮੇਰ ਦੇ ਰਸਤੇ ਵਿੱਚ ਆਉਣ ਵਾਲਾ ਛੋਟਾ ਜਿਹਾ ਕ਼ਸਬਾ ਹੈ।ਚਾਹ- ਕਚੌਰੀ ਦੀਆਂ 5-6 ਦੁਕਾਨਾਂ ਵਾਲਾ ਛੋਟਾ ਜਿਹਾ ਬਸ ਅੱਡਾ ਹੈ। ਬਸਾਂ ਤੋਂ ਉੱਚੀ ਪਾਲ ਅੱਡੇ ਦੇ ਬਿਲਕੁਲ ਲਾਗੇ ਹੀ ਖੜ੍ਹੀ ਹੈ।ਮਈ-ਜੂਨ ਵਿੱਚ ਪਾਲ ਦੇ ਇੱਕ ਪਾਸੇ ਮੇਘੋ ਜੀ ਦੇ ਤਾਲਾਬ ਵਿੱਚ ਲਹਿਰਾਂ ਉੱਠਦੀਆਂ ਹਨ। ਬਰਸਾਤ ਦੇ ਦਿਨਾਂ ਵਿੱਚ ਤਾਂ ਇੱਥੇ ਪਾਣੀ ਚਾਰ ਮੀਲ ਤੱਕ ਫੈਲ ਜਾਂਦਾ ਹੈ।

ਮੇਘ ਅਤੇ ਮੇਘਰਾਜ ਭਾਵੇਂ ਇੱਥੇ ਘੱਟ ਆਉਂਦੇ ਹੋਣ, ਪਰ ਮਰੂਭੂਮੀ ਵਿੱਚ ਮੇਘੋਜੀ ਜਿਹੇ ਲੋਕਾਂ ਦੀ ਕਮੀ ਨਹੀਂ। ਪਾਣੀ ਦੇ ਮਾਮਲੇ ਵਿੱਚ ਇੰਨਾ ਕਾਬਿਲ ਹੋ ਚੁੱਕਾ ਸਮਾਜ ਆਪਣੀ ਕਾਬਲੀਅਤ ਨੂੰ, ਆਪਣੇ ਕੌਸ਼ਲ ਨੂੰ ਆਪਣਾ ਦੱਸ ਕੇ ਘੁਮੰਡ ਨਹੀਂ ਕਰਦਾ।ਉਹ ਬੇਹੱਦ ਸਤਿਕਾਰ ਨਾਲ ਇਸਦਾ ਪੂਰਾ ਉਪਕਾਰ ਭਗਵਾਨ ਨੂੰ ਸਮਰਪਿਤ ਕਰ ਕੇ ਸਿਰ ਝੁਕਾ ਲੈਂਦਾ ਹੈ।

ਕਹਿੰਦੇ ਹਨ ਕਿ ਮਹਾਂਭਾਰਤ ਯੁੱਧ ਖ਼ਤਮ ਹੋਣ 'ਤੇ ਸ਼੍ਰੀ ਕ੍ਰਿਸ਼ਨ ਕੁਰੂਕਸ਼ੇਤਰ ਤੋਂ ਅਰਜੁਨ ਨੂੰ ਲੈ ਕੇ ਦਵਾਰਕਾ ਜਾ ਰਹੇ ਸਨ।ਉਨ੍ਹਾਂ ਦਾ ਰੱਥ ਮਾਰੂਥਲ ਪਾਰ ਕਰ ਰਿਹਾ ਸੀ। ਅੱਜ ਦੇ ਜੈਸਲਮੇਰ ਕੋਲ ਤ੍ਰਿਕੂਟ ਪਰਬਤ ਉੱਤੇ ਉਨਾਂ ਨੂੰ ਉੱਤੁੰਗ ਰਿਸ਼ੀ ਤਪੱਸਿਆ ਕਰਦੇ ਹੋਏ ਮਿਲੇ।ਸ਼੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ ਅਤੇ ਫੇਰ ਵਰਦਾਨ ਮੰਗਣ ਲਈ ਕਿਹਾ।ਉੱਤੰਗ ਦਾ ਅਰਥ ਹੈ ਉੱਚਾ।ਸੱਚਮੁਚ ਰਿਸ਼ੀ ਉੱਚੇ ਸਨ।ਉਨ੍ਹਾਂ ਨੇ ਆਪਣੇ ਲਈ ਕੁੱਝ ਨਾ ਮੰਗਿਆ।ਉਨ੍ਹਾਂ ਨੇ ਹੱਥ ਜੋੜ ਕੇ ਕਿਹਾ ਕਿ ਜੇਕਰ ਮੇਰੇ ਕੁੱਝ ਪੁੰਨ ਹਨ ਤਾਂ ਇਸ ਖੇਤਰ ਵਿੱਚ ਪਾਣੀ ਦੀ ਕੋਈ ਕਮੀ ਨਾ ਰਹੇ।

ਮਾਰੂਥਲ ਦੇ ਲੋਕਾਂ ਨੇ ਇਸ ਵਰਦਾਨ ਨੂੰ ਇੱੱਕ ਹੁਕ਼ਮ ਵਜੋਂ ਮੰਨਿਆ ਅਤੇ ਆਪਣੀ ਕਾਬਲੀਅਤ ਨਾਲ ਮ੍ਰਿਗ-ਤ੍ਰਿਸ਼ਨਾ ਨੂੰ ਝੁਠਲਾ ਦਿੱਤਾ।