ਪੰਨਾ:Aaj Bhi Khare Hain Talaab (Punjabi).pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੱਬਿਆ ਹੋਇਆ ਖਜ਼ਾਨਾ ਜੇਕਰ ਕਿਸੇ ਦੇ ਹੱਥ ਲੱਗ ਜਾਂਦਾ  ਤਾਂ ਉਸ ਨੂੰ ਆਪਣੇ ਤੇ ਨਹੀਂ ,ਸਗੋਂ ਲੋਕਾਂ ਦੀ ਭਲਾਈ ਤੇ ਖਰਚਣ ਦੀ  ਪਰੰਪਰਾ ਰਹੀ ਹੈ ।ਪਰ ਉਪਕਾਰ ਦਾ ਮਤਲਬ ਅਕਸਰ ਇਹ ਹੁੰਦਾ ਸੀ ਕਿ ਸੰਬੰਧਿਤ ਵਿਅਕਤੀ ਤਾਲਾਬ ਬਣਾਵੇ ਜਾਂ ਉਸ ਦੀ ਮੁਰੰਮਤ ਕਰਾਵੇ ।ਕਿਹਾ ਜਾਂਦਾ ਹੈ ਕਿ ਬੁੰਦੇਲਖੰਡ ਦੇ ਮਹਾਰਾਜ ਸੱਤਰ ਸਾਲ ਦੇ ਪੁੱਤਰ  ਨੂੰ ਦੱਬੇ ਹੋਏ ਖ਼ਜ਼ਾਨੇ ਦਾ ਪਤਾ ਲੱਗਿਆ ਸੀ।ਉਸ ਨੇ ਉਹ ਖ਼ਜ਼ਾਨਾ ਪੁੱਟ ਸੁੱਟਿਆ ।

ਸ਼ਾਇਦ ਅੱਜ ਜ਼ਿਆਦਾ ਪੜ੍ਹ ਲਿਖ ਗਏ ਲੋਕ ਆਪਣੇ ਸਮਾਜ ਤੋਂ ਕਟ ਜਾਂਦੇ ਹਨ।ਪਰ ਉਦੋਂ ਵੱਡੇ ਵਿੱਦਿਆ ਕੇਂਦਰਾਂ ਵਿੱਚੋਂ ਨਿਕਲਣ ਵਾਲੇ ਵਿਦਿਆਰਥੀਆਂ ਨਾਲ ਤਲਾਬ ਬਣਾਉਣ ਦੀਆਂ ਕਹਾਣੀਆਂ ਜੁੜ ਜਾਂਦੀਆਂ ਸਨ ।ਮਧੂਬਨੀ, ਦਰਬੰਗਾ ਖੇਤਰਾਂ ਵਿੱਚ ਇਹ ਰਵਾਇਤ ਬਹੁਤ ਬਾਅਦ ਤੱਕ ਚੱਲਦੀ ਰਹੀ ਹੈ।

ਮਹਾਰਾਜ ਨੂੰ ਪਤਾ ਚੱਲਿਆ ਤਾਂ ਉਹ ਬੇਹੱਦ ਨਾਰਾਜ਼ ਹੋਏ ।ਪਰ ਉਨ੍ਹਾਂ ਨੇ ਕਿਹਾ ਕਿ ਜੇਕਰ ਖ਼ਜ਼ਾਨਾ ਪੁੱਟ ਹੀ ਲਿਆ ਹੈ ਤਾਂ ਉਸ ਨੂੰ ਚੰਗੇ ਕੰਮ ਵਿੱਚ ਲਾਉਣਾ ਤੇਰਾ ਫ਼ਰਜ਼ ਬਣਦਾ ਹੈ ।ਪਿਤਾ ਨੇ ਪੁੱਤਰ ਨੂੰ ਹੁਕਮ ਦਿੱਤਾ ਕਿ 'ਚੰਦੇਲਾ ਵੱਲੋਂ ਬਣਵਾਏ ਹਰੇਕ ਤਲਾਬ ਦੀ ਮੁਰੰਮਤ ਕਰਵਾਈ ਜਾਵੇ ਅਤੇ ਨਵੇਂ ਤਾਲਾਬ ਬਣਵਾਏ ਜਾਣ।'ਖਜ਼ਾਨਾ ਬਹੁਤ ਵੱਡਾ ਸੀ।ਪੁਰਾਣੇ  ਤਾਲਾਬਾ  ਦੀ ਮੁਰੰਮਤ ਹੋ ਗਈ ਅਤੇ ਨਵੇਂ ਵੀ ਬਣਨੇ ਸ਼ੁਰੂ ਹੋ ਗਏ।   ਦੇਖ ਕੇ ਬਿਕਰਮੀ ਸੰਮਤ  286 ਤੋਂ 1162 ਤੱਕ ਦੀਆਂ 22ਪੀੜ੍ਹੀਆਂ ਦੇ ਨਾਵਾਂ ਉੱਤੇ ਪੂਰੇ  22 ਵੱਡੇ- ਵੱਡੇ ਤਾਲਾਬ ਬਣਵਾਏ ਗਏ ।ਇਹ ਬੁੰਦੇਲਖੰਡ ਵਿੱਚ ਅੱਜ ਵੀ ਹਨ ।

ਦੱਬਿਆ ਪੈਸਾ ਹਰੇਕ ਨੂੰ ਨਹੀਂ ਮਿਲਦਾ ।ਪਰ ਹਰੇਕ ਨੂੰ ਤਾਲਾਬ ਨਾਲ ਜੋੜ ਕੇ ਦੇਖਣ ਦੀਆਂ ਮਾਨਤਾਵਾਂ ਵੀ ਸਮਾਜ ਵਿੱਚ ਰਹੀਆਂ ਹਨ ।ਮੱਸਿਆ ਅਤੇ ਪੁੰਨਿਆ ਨੂੰ ਸਮਾਜਿਕ ਕੰਮਾਂ ਲਈ ਸ਼ੁਭ ਮੰਨਿਆ ਗਿਆ ਹੈ । ਇਨ੍ਹਾਂ ਦੋਹਾਂ ਦਿਨਾਂ ਨੂੰ ਆਪਣੇ ਨਿੱਜੀ ਕੰਮ ਛੱਡ ਕੇ ਸਮਾਜਿਕ ਕੰਮਾਂ ਨਾਲ ਜੁੜਨ ਦੇ ਦਿਨ ਮੰਨਿਆ ਗਿਆ ਹੈ । ਕਿਸਾਨ ਮੱਸਿਆ ਅਤੇ ਪੁੰਨਿਆ ਨੂੰ ਆਪਣੇ ਖੇਤਾਂ ਵਿੱਚ ਕੰਮ ਨਹੀਂ ਕਰਦੇ ਸਨ ।ਇਸ ਸਮੇਂ ਦੀ ਵਰਤੋਂ ਉਹ ਆਪਣੇ ਖੇਤਰ ਦੇ ਤਾਲਾਬਾਂ ਦੀ ਮੁਰੰਮਤ ਲਈ ਕਰਦੇ ਸਨ ।ਸਮਾਜ ਵਾਸਤੇ ਕਿਰਤ ਵੀ ਪੂੰਜੀ ਹੀ ਹੈ । ਪੂੰਜੀ ਦੀ ਵਰਤੋਂ ਆਪਣੇ ਨਿੱਜੀ ਹਿੱਤ ਤੋਂ ਇਲਾਵਾ ਸਮਾਜ ਦੇ ਭਲੇ ਲਈ ਵੀ ਕੀਤੀ ਜਾਂਦੀ ਸੀ ।

ਕਿਰਤ ਦੇ ਨਾਲ - ਨਾਲ ਪੂੰਜੀ ਦਾ ਵੱਖਰਾ ਪ੍ਰਬੰਧ ਕੀਤਾ ਜਾਂਦਾ ਰਿਹਾ ਹੈ ।ਇਸ ਪੂੰਜੀ ਦੀ ਲੋੜ ਅਕਸਰ ਠੰਡ ਤੋਂ ਬਾਅਦ ਪਾਣੀ ਉਤਰਨ ਮਗਰੋਂ ਪੈਂਦੀ ਸੀ ।

ਜਦੋਂ ਗਰਮੀ ਦਾ ਮੌਸਮ ਸਾਹਮਣੇ ਖੜ੍ਹਾ ਹੁੰਦਾ ਸੀ ਤਾਂ ਉਸ ਸਮੇਂ ਨੂੰ ਤਾਲਾਬ ਦੀ ਮੁਰੰਮਤ ਲਈ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਸੀ ।ਸਾਲ ਦੀਆਂ 12