ਪੰਨਾ:Aaj Bhi Khare Hain Talaab (Punjabi).pdf/105

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰਨਮਾਸ਼ੀਆਂ ਵਿੱਚੋਂ ਗਿਆਰਾਂ ਨੂੰ ਕਿਰਤਦਾਨ ਵਾਸਤੇ ਰੱਖਿਆ ਜਾਂਦਾ ਰਿਹਾ ਹੈ । ਪੁੰਨਿਆਂ ਨੂੰ ਤਾਲਾਬ ਲਈ ਕਣਕ ਅਤੇ ਪੈਸਾ ਇਕੱਠਾ ਕਰਨ ਦੀ ਪਰੰਪਰਾ ਰਹੀ ਹੈ ।ਛੱਤੀਸਗੜ੍ਹ ਵਿੱਚ ਉਸ ਦਿਨ ਸ਼ੇਰ ਸ਼ੇਰਾ ਤਿਉਹਾਰ ਮਨਾਇਆ ਜਾਂਦਾ ਹੈ ।ਪੁਲਸ ਦੇ ਨਾਂ ਲੋਕੀਂ ਇਕੱਠੇ ਹੋ ਕੇ ਨਿਕਲਦੇ ਹਨ ,ਗੀਤ ਗਾਉਂਦੇ ਜਾਂਦੇ ਹਨ, ਘਰ- ਘਰ ਜਾ ਕੇ ਚਾਵਲ ਇਕੱਠੇ ਕਰਦੇ ਹਨ ।ਫਸਲ ਕੱਟ ਕੇ ਘਰ ਆ ਚੁੱਕੀ ਹੁੰਦੀ ਹੈ ।ਹਰੇਕ ਘਰ ਆਪਣੀ ਗੁੰਜਾਇਸ਼ ਦੇ ਮੁਤਾਬਿਕ ਦਾਨ ਕਰਦਾ ਹੈ ।ਇਸ ਤਰ੍ਹਾਂ ਜਮ੍ਹਾਂ ਕੀਤਾ ਚਾਵਲ ਪਿੰਡ ਦੇ ਖ਼ਜ਼ਾਨੇ ਵਿੱਚ ਰੱਖਿਆ ਜਾਂਦਾ ਹੈ । ਇਸੇ ਖਜ਼ਾਨੇ ਦੀ ਜਮ੍ਹਾਂ ਰਾਸ਼ੀ ਵਿੱਚੋਂ ਆਉਣ ਵਾਲੇ ਦਿਨਾਂ ਵਿੱਚ ਤਾਲਾਬ ਦੀ ਟੁੱਟ -=ਭੱਜ ਦੀ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ ।

ਸਾਂਝੇ ਤਾਲਾਬਾਂ ਵਿੱਚ ਤਾਂ ਸਭ ਦੀ ਕਿਰਤ ਤੇ ਪੂੰਜੀ ਲੱਗਦੀ ਹੀ ਸੀ ,ਨਿੱਜੀ ਤਾਲਾਬਾਂ ਵਿਚ ਵੀ ਲੋਕਾਂ ਦਾ ਯੋਗਦਾਨ ਜ਼ਰੂਰੀ ਮੰਨਿਆ ਜਾਂਦਾ ਸੀ । ਤਾਲਾਬ ਬਣਾਉਣ ਮਗਰੋਂ, ਉਸ ਇਲਾਕੇ ਦੀ ਸ਼ਾਮਲਾਟ ਜ਼ਮੀਨਾਂ ਤੋਂ ਲਿਆਂਦੀ ਮਿੱਟੀ ਤਾਲਾਬ ਵਿੱਚ ਪਾਉਣ ਦੀ ਰੀਤ ਅੱਜ ਵੀ ਹੈ । ਛੱਤੀਸਗੜ੍ਹ ਵਿੱਚ ਤਾਲਾਬ ਬਣਦਿਆਂ ਹੀ ਉਸ ਵਿੱਚ ਅਸਤਬਲ, ਹਾਥੀਖਾਨਾ, ਬਾਜ਼ਾਰ ,ਸ਼ਮਸ਼ਾਨ ਘਾਟ ,ਵੇਸਵਾਘਰ ,ਅਖਾੜਿਆਂ, ਮੰਦਿਰ ਅਤੇ ਸਕੂਲਾਂ ਦੀ ਮਿੱਟੀ ਪਾਈ ਜਾਂਦੀ ਸੀ ।

ਸ਼ਾਇਦ ਅੱਜ ਜ਼ਿਆਦਾ ਪੜ੍ਹ ਲਿਖ ਗਏ ਲੋਕ ਆਪਣੇ ਸਮਾਜ ਤੋਂ ਘੱਟ ਜਾਂਦੇ ਹਨ । ਪਰ ਉਦੋਂ ਵੱਡੇ ਵਿੱਦਿਆ ਕੇਂਦਰਾਂ ਵਿੱਚੋਂ ਨਿਕਲਣ ਵਾਲੇ ਵਿਦਿਆਰਥੀਆਂ ਨਾਲ ਤਾਲਾਬ ਬਣਾਉਣ ਦੀਆਂ ਕਹਾਣੀਆਂ ਜੋੜ ਜਾਂਦੀਆਂ ਸਨ । ਮਧੁਬਨੀ, ਦਰਭੰਗਾ ਖੇਤਰਾਂ ਵਿੱਚ ਇਹ ਰਵਾਇਤ ਬਹੁਤ ਬਾਅਦ ਤੱਕ ਚੱਲਦੀ ਰਹੀ ਹੈ ।

ਤਾਲਾਬਾਂ ਵਿੱਚ ਪ੍ਰਾਣ ਹਨ । ਇਸ ਕਰਕੇ ਪ੍ਰਾਣ ਪ੍ਰਤਿਸ਼ਠਾ ਦਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਸੀ । ਉਸੇ ਦਿਨ ਉਸ ਦਾ ਨਾਂ ਵੀ ਰੱਖਿਆ ਜਾਂਦਾ ਸੀ ।ਕਿਤੇ -ਕਿਤੇ ਤਾਮਰਪੱਤਰ ਜਾਂ ਸ਼ਿਲਾਲੇਖ ਉੱਤੇ ਪੂਰਾ ਵੇਰਵਾ ਵੀ ਉੱਕਰਿਆ ਜਾਂਦਾ ਸੀ ।

ਕਿਤੇ - ਕਿਤੇ ਤਾਲਾਬਾਂ ਦਾ ਪੂਰੀ ਵਿਧੀ ਨਾਲ ਵਿਆਹ ਵੀ ਹੁੰਦਾ ਸੀ । ਛੱਤੀਸਗੜ੍ਹ ਵਿੱਚ ਇਹ ਰਵਾਇਤ ਅੱਜ ਵੀ ਜਾਰੀ ਹੈ । ਵਿਆਹ ਤੋਂ ਪਹਿਲਾਂ ਤਾਲਾਬ ਦੇ ਪਾਣੀ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ । ਨਾ ਉਸ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਅਤੇ ਨਾ ਹੀ ਤਾਲਾਬ ਨੂੰ ਪਾਰ ਕੀਤਾ ਜਾਂਦਾ ਸੀ ।ਵਿਆਹ ਵਿੱਚ ਇਲਾਾਕੇ