ਪੰਨਾ:Aaj Bhi Khare Hain Talaab (Punjabi).pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਸਾਰੇ ਲੋਕ ਹੁੰਮ-ਹੁਮਾ ਕੇ ਆਉਂਦੇ । ਆਲੇ- ਦੁਆਲੇ ਦੇ ਮੰਦਰਾਂ ਵਿੱਚੋਂ ਮਿੱਟੀ ਲਿਆਂਦੀ ਜਾਂਦੀ ,ਗੰਗਾ ਜਲ ਲਿਆਂਦਾ ਜਾਂਦਾ,ਇਸੇ ਦੇ ਨਾਲ ਹੋਰ ਪੰਜ - ਸੱਤ ਖੂਹਾਂ ਜਾਂ ਤਾਲਾਬ ਦਾ ਪਾਣੀ ਮਿਲਾ ਕੇ ਵਿਆਹ ਪੂਰਾ ਹੁੰਦਾ । ਕਿਤੇ- ਕਿਤੇ ਤਾਲਾਬ ਬਣਾਉਣ ਵਾਲੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਦਹੇਜ ਤੱਕ ਦਾ ਵੀ ਪ੍ਰਬੰਧ ਕਰਦੇ ਸਨ । ਵਿਆਹ ਦੀ ਯਾਦਗਾਰ ਵੀ ਬਣਾਈ ਜਾਂਦੀ ।ਬਹੁਤ ਬਾਅਦ ਵਿੱਚ ਜਦੋਂ ਤਾਲਾਬ ਦੀ ਸਫਾਈ ਵਗੈਰਾ ਹੁੰਦੀ ,ਉਦੋਂ ਵੀ ਉਸ ਘਟਨਾ ਨੂੰ ਯਾਦ ਵਿੱਚ ਥਮ ਲਗਾਉਣ ਦੀ ਰਵਾਇਤ ਰਹੀ ਹੈ ।

ਅੱਜ ਵੱਡੇ ਸ਼ਹਿਰਾਂ ਦੀ ਪਰਿਭਾਸ਼ਾ ਉਸ ਦੀ ਆਬਾਦੀ ਨਿਸਚਿਤ ਕਰਦੀ ਹੈ ।ਪਹਿਲਾਂ ਵੱਡੇ ਸ਼ਹਿਰ ਜਾਂ ਪਿੰਡ ਦੀ ਪਰਿਭਾਸ਼ਾ ਉਸ ਦੇ ਤਾਲਾਬਾਂ ਦੀ ਗਿਣਤੀ ਨਿਸ਼ਚਿਤ ਕਰਦੀ ਸੀ ।ਕਿੰਨੀ ਆਬਾਦੀ ਵਾਲਾ ਸ਼ਹਿਰ ਜਾਂ ਪਿੰਡ ਹੈ, ਇਸ ਦੀ ਥਾਂ ਪੁੱਛਿਆ ਜਾਂਦਾ ਸੀ ਕਿ ਕਿੰਨੇ ਤਾਲਾਬਾਂ ਵਾਲਾ ਪਿੰਡ ਹੈ ।ਅੱਜ ਦੇ ਬਿਲਾਸਪੁਰ ਜ਼ਿਲ੍ਹੇ ਦੇ ਮਲਹਾਰ ਖੇਤਰ ਵਿੱਚ ,ਜਿਹੜਾ ਈਸਾ ਤੋਂ ਪਹਿਲਾਂ ਵੱਸਿਆ ਸੀ, ਪੂਰੇ 126 ਤਾਲਾਬ ਸਨ । ਉਸੇ ਖੇਤਰ ਵਿੱਚ ਰਤਨਪੁਰ, ਖਰੌਦੀ, ਰਾਏਪੁਰ ਦੇ ਆਰੰਗ ਤੇ ਕੁਬਰਾ ਅਤੇ ਸਰਗੁਜਾ ਜ਼ਿਲੇ ਦੇ ਦੀਪਾਡਿੀਹ ਪਿੰਡ ਵਿੱਚ ਅੱਜ ਅੱਠ ਸੌ - ਹਜ਼ਾਰ ਸਾਲ ਬਾਅਦ ਵੀ ਪੂਰੇ 126 ਤਾਲਾਬ ਗਿਣੇ ਜਾ ਸਕਦੇ ਹਨ ।

ਇਨ੍ਹਾਂ ਤਾਲਾਬਾਂ ਦੇ ਲੰਮੇ ਜੀਵਨ ਦਾ ਇੱਕ ਵੱਡਾ ਕਾਰਨ ਸੀ ,ਲੋਕਾਂ ਦੀ ਮਮਤਾ । ਇਹ ਮੇਰਾ ਹੈ, ਸਾਡਾ ਆਪਣਾ ਹੈ ਅਜਿਹੀ ਸ਼ਰਧਾ ਤੋਂ ਬਾਅਦ ਰੱਖ - ਰਖਾਅ ਵਰਗੇ ਸ਼ਬਦ ਬਹੁਤ ਬੌਣੇ ਲੱਗਣ ਲੱਗ ਜਾਂਦੇ ਹਨ ।ਭੁੂਜਲਿਆ ਦੇ ਅੱਠ ਅੰਗ ਪਾਣੀ ਵਿੱਚ ਡੁੱਬ ਸਕਣ,ਇਨ੍ਹਾਂ ਪਾਣੀ ਤਾਲਾਬ ਵਿੱਚ ਰਹੇ ,ਅਜਿਹੇ ਗੀਤ ਗਾਉਣ ਵਾਲੀਆਂ , ਅਜਿਹੀ ਕਾਮਨਾ ਕਰਨ ਵਾਲੀਆਂ ਔਰਤਾਂ ਸਨ ਉਨ੍ਹਾਂ ਦੇ ਪਿੱਛੇ ਪੂਰਾ ਸਮਾਜ ਵੀ ਸੀ ,ਜਿਹੜਾ ਆਪਣਾ ਫਰਜ਼ ਪੂਰਾ ਕਰਨ ਲਈ ਅਜਿਹਾ ਵਾਤਾਵਰਣ ਬਣਾਉਂਦਾ ਸੀ ।ਘਰਗੇਲ,ਘਰਮੇਲ ਭਾਵ ਸਾਰੇ ਘਰਾਂ ਵਿੱਚ ਮੇਲ ਦੇ ਹਿਸਾਬ ਨਾਲ ਤਾਲਾਬਾਂ ਦਾ ਕੰਮ ਹੁੰਦਾ ਸੀ ।

ਸਭ ਦਾ ਮੇਲ ਤੀਰਥ ਹੈ । ਜਿਹੜਾ ਤੀਰਥ ਨਾ ਜਾ ਸਕੇ, ਉਹ ਆਪਣੇ ਇਲਾਕੇ ਵਿੱਚ ਤਾਲਾਬ ਬਣਾ ਕੇ ਪੁੰਨ ਕਮਾ ਸਕਦਾ ਸੀ ।ਤਾਲਾਬ ਬਣਾਉਣ ਵਾਲੇ ਪੁੰਨਆਤਮਾ  ਮੰਨੇ ਜਾਂਦੇ ਸਨ, ਮਹਾਤਮਾ ਕਹਾਉਂਦੇ ਸਨ । ਜਿਹੜਾ ਤਾਲਾਬ ਬਚਾਏ ਉਸ ਦੀ ਵੀ ਓਨੀ ਹੀ ਮਾਨਤਾ ਸੀ ।ਇਸੇ ਤਰ੍ਹਾਂ ਤਾਲਾਬ ਵੀ ਤੀਰਥ ਸੀ । ਉੱਥੇ ਮੇਲੇ ਲੱਗਦੇ ,