ਪੰਨਾ:Aaj Bhi Khare Hain Talaab (Punjabi).pdf/107

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੇਲਿਆਂ ਉੱਤੇ ਇੱਕਠਾ ਹੋਣ ਵਾਲਾ ਸਮਾਜ ਤਾਲਾਬ ਨੂੰ ਆਪਣੀਆ ਅੱਖਾ ਵਿਚ ,ਮਨ ਵਿਚ ਵਸਾ ਲੈਦਾ ਸੀ।

ਤਾਲਾਬ ਹਮੇਸ਼ਾ ਸਮਾਜ ਦੇ ਮਨ ਵਿੱਚ ਰਿਹਾ ਹੈ ,ਕਿਤੇ-ਕਿਤੇ ਉਸ ਦੇ ਤਨ ਵਿੱਚ ਵੀ । ਬਹੁਤ ਸਾਰੇ ਬਨਵਾਸੀ ਸਮਾਜ ਤਾਲਾਬ ,ਬੋੜੀ ਆਪਣੇ ਸਰੀਰ ਦੇ ਅੰਗਾਂ ਉੱਤੇ  ਗੁਦਵਾਓਦੇ ਹਨ।ਗੁਦਵਾਏ ਹੋਏ ਚਿੰਨ੍ਹਾਂ ਵਿੱਚ ਪਸ਼ੂ - ਪੰਛੀਆਂ ਤੋਂ ਇਲਾਵਾ ਫੁੱਲ ਆਦਿ ਦੇ ਨਾਲ - ਨਾਲ ਸਾਰਿਆਂ ਸਮਾਜਾਂ ਵਿੱਚ ਸੀਤਾ ਬੋੜੀ ਅਤੇ ਸਾਧਾਰਨ ਬੋੜੀ ਤੇ  ਚਿੰਨ੍ਹ ਵੀ ਪ੍ਰਚਲਿਤ ਹਨ ।ਸਹਰੀਆ ਸ਼ਬਰੀ (ਭੀਲਣੀ) ਨੂੰ ਆਪਣਾ ਪੂਰਵਜ ਮੰਨਦੇ ਹਨ ।ਸੀਤਾ ਜੀ ਨਾਲ ਵਿਸ਼ੇਸ਼ ਸਬੰਧ ਹੈ ।ਇਸ ਲਈ ਸ਼ਹਰੀਆ ਸਮਾਜ ਆਪਣੀਆਂ ਪਿੰਡਲੀਆਂ ਉੱਤੇ ਸੀਤਾ ਬੋੜੀ ਬੇਹੱਦ ਚਾਅ ਨਾਲ ਗੁਦਵਾਉਂਦਾ ਹੈ ।

ਸੀਤਾ  ਬੋੜੀ ਆਇਤਾਕਾਰ ਹੈ । ਅੰਦਰ ਲਹਿਰਾਂ ਹਨ ।ਬਿਲਕੁਲ ਵਿਚਾਲੇ ਇੱਕ ਬਿੰਦੂ ਹੈ ,ਜਿਹੜਾ ਜੀਵਨ ਦਾ ਪ੍ਰਤੀਕ ਹੈ । ਆਇਤ ਦੇ ਬਾਹਰ ਪੌੜੀਆਂ ਹਨ ਅਤੇ ਚਾਰੇ ਕੋਨਿਆਂ ਉੱਤੇ ਫੁੱਲ ਹਨ ,ਫੁੱਲ ਵਿੱਚ ਹੈ ਜੀਵਨ ਦੀ ਸੁਗੰਧ । ਇਹ ਸਾਰੀਆਂ ਗੱਲਾਂ ਇਕ ਸਰਲ ਜਿਹੇ ਰੇਖਾ- ਚਿੱਤਰ ਵਿੱਚ ਉਤਾਰ ਸਕਣਾ  ਬੇਹੱਦ ਔਖਾ ਕੰਮ ਹੈ। ਪਰੰਤੂ ਗੋਦਣ ਵਾਲੇ ਕਲਾਕਾਰ ਅਤੇ ਗੁਦਵਾਉਣ ਵਾਲੇ ਮਰਦ -ਔਰਤਾਂ ਦਾ ਮਨ ਤਾਲਾਬ ਬੋੜੀ ਵਿੱਚ ਇਨ੍ਹਾਂ ਰਚਿਆ ਵਸਿਆ ਹੈ ਕਿ ਅੱਠ -ਦਸ ਰੇਖਾਵਾਂ , ਦਸ ਕੁ ਬਿੰਦੀਆਂ ਪੂਰੀ ਤਸਵੀਰ ਨੂੰ ਤਨ ਉੱਤੇ ਸਹਿਜ ਹੀ ਉਕੇਰ ਦਿੰਦੀਆਂ ਹਨ। ਇਹ ਰੀਤ ਤਾਮਿਲਨਾਡੂ ਦੇ ਦੱਖਣ ਆਰਕਾਟ ਜ਼ਿਲ੍ਹੇ ਦੇ ਕੁਰਾਓ ਸਮਾਜ ਵਿੱਚ ਵੀ ਹੈ । ਜਿਸ ਦੇ ਮਨ ਵਿੱਚ ,