ਤਨ ਵਿੱਚ ਤਾਲਾਬ ਰਿਹਾ ਹੋਵੇ , ਉਹ ਤਾਲਾਬ ਨੂੰ ਸਿਰਫ਼ ਪਾਣੀ ਦਾ ਭਰਿਆ ਟੋਇਆ ਨਹੀਂ ਸਮਝ ਸਕਦਾ ।ਉਸ ਲਈ ਤਾਲਾਬ ਇੱਕ ਜਿਉਂਦੀ - ਜਾਗਦੀ ਪਰੰਪਰਾ ਹੈ ,ਪਰਿਵਾਰ ਹੈ ਅਤੇ ਉਸ ਦੇ ਕਈ ਸਗੇ --ਸਬੰਧੀ ਹਨ । ਕਿਸੇ ਸਮੇਂ ਕਿਸ ਨੂੰ ਯਾਦ ਕਰਨਾ ਹੈ , ਤਾਂ ਜੋ ਤਾਲਾਬ ਬਣਿਆ ਰਹੇ ,ਇਸ ਦੀ ਵੀ ਪੂਰੀ ਉਸ ਨੂੰ ਸੁਧ ਹੈ ।
ਜੇ ਸਮੇਂ ਸਿਰ ਮੀਂਹ ਨਾ ਪਵੇ ਤਾਂ ਕਿਸ ਨੂੰ ਸ਼ਿਕਾਇਤ ਕਰਨੀ ਹੈ ? ਇੰਦਰ ਹਨ ਮੀਂਹ ਦੇ ਦੇਵਤਾ। ਪਰ ਸਿੱਧਿਆਂ ਉਨ੍ਹਾਂ ਦੇ ਦਰ ਤੇ ਦਸਤਕ ਦੇਣੀ ਔਖੀ ਹੈ ,ਸ਼ਾਇਦ ਠੀਕ ਵੀ ਨਹੀਂ ।ਉਨ੍ਹਾਂ ਦੀ ਧੀ ਹੈ ਕਾਜਲ । ਕਾਜਲ ਮਾਤਾ ਨੂੰ ਆਪਣਾ ਸੰਕਟ ਦੱਸੋ ਤਾਂ ਉਹ ਆਪਣੇ ਪਿਤਾ ਨੂੰ ਕਹਿ ਕੇ ਇਸ ਵੱਲ ਧਿਆਨ ਦਿਵਾ ਸਕਦੀ ਹੈ । ਬੋਹਣੀ ਹੋ ਜਾਵੇ ,ਪਰ ਫੇਰ ਵੀ 15 ਦਿਨਾਂ ਤੱਕ ਮੀਂਹ ਨਾ ਵਰ੍ਹੇ ਤਾਂ ਫੇਰ ਕਾਜਲ ਮਾਤਾ ਦੀ ਪੂਜਾ ਸ਼ੁਰੂ ਹੁੰਦੀ ਹੈ । ਪੂਰਾ ਪਿੰਡ ਕਾਕੜਬਣੀ ਭਾਵ ਪਿੰਡ ਦੀ ਸਰਹੱਦ ਉੱਤੇ ਲੱਗੇ ਜੰਗਲ ਵਿੱਚ ਬਣੇ ਤਾਲਾਬ ਤੱਕ ਪੂਜਾ ਦੇ ਗੀਤ ਗਾਉਂਦਾ ਹੋਇਆ ਇਕੱਠਾ ਹੁੰਦਾ ਹੈ । ਫੇਰ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਸਾਰਾ ਪਿੰਡ ਕਾਜਲ ਮਾਤਾ ਨੂੰ ਪਾਣੀ ਲਈ ਪ੍ਰਾਰਥਨਾ ਕਰਦਾ ਹੈ ।ਦੱਖਣ ਤੋਂ ਹੀ ਪਾਣੀ ਆਉਂਦਾ ਹੈ ।
ਕਾਜਲ ਮਾਤਾ ਨੂੰ ਪੁੱਜਣ ਤੋਂ ਪਹਿਲਾਂ ਕਈ ਥਾਵਾਂ ਉੱਤੇ ਪਵਨ- ਪ੍ਰੀਖਿਆ ਵੀ ਕੀਤੀ ਜਾਂਦੀ ਹੈ । ਇਹ ਹਾੜ- ਸ਼ੁਕਲ ਪੁੰਨਿਆਂ ਨੂੰ ਹੁੰਦੀ ਹੈ । ਇਸ ਦਿਨ ਤਾਲਾਬਾਂ ਉੱਤੇ ਮੇਲਾ ਭਰਦਾ ਹੈ । ਹਵਾ ਦਾ ਰੁੱਖ ਅਤੇ ਉਸ ਦੀ ਗਤੀ ਦੇਖ ਕੇ ਭਵਿੱਖਬਾਣੀ ਕੀਤੀ ਜਾਂਦੀ ਹੈ । ਉਸ ਹਿਸਾਬ ਨਾਲ ਸਮੇਂ ਸਿਰ ਮੀਂਹ ਪੈ ਜਾਂਦਾ ਹੈ , ਨਾ ਪਵੇ ਤਾਂ ਫੇਰ ਕਾਜਲ ਮਾਤਾ ਨੂੰ ਦੱਸਣਾ ਹੁੰਦਾ ਹੈ ।
ਤਾਲਾਬ ਦਾ ਨੱਕੋ- ਨੱਕ ਭਰ ਜਾਣਾ ਵੀ ਵੱਡਾ ਉਤਸਵ ਬਣ ਜਾਂਦਾ ਸੀ । ਭੁੱਜ (ਕੱਛ ) ਦੇ ਸਭ ਤੋਂ ਵੱਡੇ ਤਾਲਾਬ ਹਮੀਰਪੁਰ ਦੇ ਘਾਟ ਉੱਤੇ ਬਣੀ ਹਾਥੀ ਦੀ ਮੂਰਤੀ ਨੂੰ ਜਦੋਂ ਪਾਣੀ ਛੋਹ ਜਾਂਦਾ ਤਾਂ ਸਾਰੇ ਸ਼ਹਿਰ ਵਿੱਚ ਖ਼ਬਰ ਫੈਲ ਜਾਂਦੀ। ਸਾਰਾ ਸ਼ਹਿਰ ਤਾਲਾਬ ਦੇ ਘਾਟਾਂ ਉੱਤੇ ਆ ਜਾਂਦਾ ।ਘੱਟ ਪਾਣੀ ਵਾਲਾ ਇਹ ਇਲਾਕਾ ਇਸ ਘਟਨਾ ਨੂੰ ਤਿਉਹਾਰ ਵਿੱਚ ਬਦਲ ਦਿੰਦਾ । ਭੁਜ ਦਾ ਰਾਜਾ ਇਸ ਤਲਾਬ ਉੱਤੇ ਆਉਂਦਾ ਤਾਂ ਪੂਰੇ ਭਰੇ ਹੋਏ ਤਾਲਾਬ ਤੋਂ ਆਸ਼ੀਰਵਾਦ ਲੈ ਕੇ ਵਾਪਸ ਪਰਤਦਾ । ਤਾਲਾਬ ਦਾ ਪੂਰਾ ਭਰ ਜਾਣਾ ਸਿਰਫ ਇੱਕ ਘਟਨਾ ਨਹੀਂ , ਆਨੰਦ ਹੁੰਦਾ ਸੀ, ਮੰਗਲ ਕੰਮਾਂ ਦਾ ,