ਪੰਨਾ:Aaj Bhi Khare Hain Talaab (Punjabi).pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਸ ਵਿੱਚ ਬੈਠਾ ਮੈਂ ਸੋਚ ਰਿਹਾ ਸੀ। ਅੱਜ ਜਦੋਂ ਚਾਰੋ ਪਾਸੇ ਧਰਮਾਂ, ਧਾਰਮਿਕ ਆਗੂਆਂ ਅਤੇ ਧਾਰਮਿਕ ਲੋਕਾਂ ਦਾ ਅਫ਼ਾਰਾ ਹੈ, ਕੀ ਕਿਸੇ ਕੋਲ ਵੀ ਮੇਰੇ ਨਾਨਕੇ ਵਾਲੇ ਬਾਬੇ ਜਿਹੀ ਕੋਈ ਅਰਦਾਸ, ਕੋਈ ਦੁਆ, ਕੋਈ ਪ੍ਰਾਰਥਨਾ ਬਚੀ ਹੈ, ਜਿਸਨੂੰ ਆਉਣ ਵਾਲੀਆਂ ਨਸਲਾਂ ਦੇ ਸੁਰੱਖਿਅਤ ਜੀਵਨ ਹਿੱਤ ਬੀਜਿਆ ਜਾ ਸਕੇ, ਤਾਂ ਜੋ ਆਉਣ ਵਾਲੀਆਂ ਨਸਲਾਂ ਸਾਡੀਆਂ ਬੀਜੀਆਂ ਨੇਕੀਆਂ ਦੀਆਂ ਕੁੱਝ ਫਸਲਾਂ ਦਾ ਆਨੰਦ ਮਾਣ ਸਕਣ। ਸਾਡਾ ਅੱਜ ਦਾ ਜੀਵਨ ਸਾਡੇ ਪੁਰਖਿਆਂ ਦੀਆਂ ਬੀਜੀਆਂ ਦੁਆਵਾਂ ਦੇ ਸਦਕੇ ਹੀ ਤਾਂ ਹੈ। ਕੀ ਅੱਜ ਸੱਚਮੁਚ ਸਾਡੇ ਅਖੌਤੀ ਧਾਰਮਿਕ ਆਗੂ, ਡੇਰਿਆਂ, ਜ਼ਮੀਨਾਂ, ਜਾਇਦਾਦਾਂ ਦੀ ਰਿਲੇਅ ਰੇਸ ਖੇਡਦੇ ਸਾਡੇ ਸੰਤ-ਮਹੰਤ, ਮੌਲਵੀ, ਪਾਦਰੀ ਅਜਿਹੀਆਂ ਕੁੱਝ ਅਰਦਾਸਾਂ ਕਰਦੇ ਹੋਣਗੇ, ਜਿਨ੍ਹਾਂ ਨਾਲ ਸਭ ਨੂੰ ਛਾਂ ਮਿਲ ਸਕੇ, ਸਭ ਦੀ ਪਿਆਸ ਬੁਝ ਸਕੇ? ਸ਼ਾੲਿਦ ਨਹੀ।

ਮਨ ਨੂੰ ਤੁਰਨ ਲਈ ਪਗਡੰਡੀ ਮਿਲ ਹੀ ਚੁੱਕੀ ਸੀ, ਮਨ-ਲਹਿਰਾਂ ਉੱਤੇ ਸੈਂਕੜੇ ਪ੍ਰਸ਼ਨ ਉੱਭਰਦੇ, ਮਿਟ ਜਾਂਦੇ... ਦਿਨ ਬੀਤਦੇ ਗਏ...ਦਿਨ ਬੀਤਦੇ ਗਏ। ਕਿਤਾਬ ਕਈ ਵਾਰ ਪੜ੍ਹ ਚੁੱਕਾ ਸੀ। ਆਪਣੇ ਆਲੇ-ਦੁਆਲੇ ਪੁਰਾਣੇ ਸੜਦੇ ਟੋਭੇ ਵੇਖਦਾ, ਰੁਤਬਾ ਗੁਅਾ ਚੁਕੇ ਪੁਰਾਣੇ ਬਜ਼ੁਰਗਾਂ ਦੀਆਂ ਯਾਦਾਂ ਵੇਖਦਾ, ਆਪਣੇ ਸ਼ਹਿਰ ਮਲੇਰ-ਕੋਟਲਾ ਦੀ ਠੰਢੀ ਸੜਕ (ਜਿਹੜੀ ਫੈਕਟਰੀਆਂ ਬਣਨ ਕਾਰਨ ਹੁਣ ਸ਼ਹਿਰ ਦੀ ਸਭ ਤੋਂ ਵੱਧ ਤੱਤੀ ਸੜਕ ਬਣ ਚੁੱਕੀ ਸੀ) ਦੀਆਂ ਠੰਢੀਆਂ ਯਾਦਾਂ ਨੂੰ ਮਹਿਸੂਸ ਕਰਦਾ, ਸੜਕ ਦੇ ਕਿਨਾਰੇ ਵਿਕਾਸ ਦੀਅਾਂ ਚਿਮਨੀਆਂ 'ਚੋਂ ਨਿੱਕਲਦੇ ਕਾਲੇ ਧੂੰਏਂ ਨਾਲ ਕਾਲੀਆਂ ਹੋਈਆਂ ਜਾਮੁਣਾਂ ਦੀਆਂ ਟਾਹਣੀਆਂ ਵੇਖਦਾ, ਕੁਝ ਹੋਰ ਪੁਰਾਣੇ ਵੈਰਾਗੇ ਹੋਏ ਦਰੱਖ਼ਤ ਵੇਖ ਮਨ ਹੀ ਮਨ ਉਦਾਸ ਹੁੰਦਾ, ਪਤਾ ਨਹੀਂ ਇਹ ਬੇਢਬਾ ਅੰਨ੍ਹਾ ਵਿਕਾਸ ਸਾਨੂੰ ਕਿਹੜੇ ਖੂੰਜੇ ਲਿਜਾ ਕੇ ਸੁੱਟੇਗਾ। ਪ੍ਰਾਚੀਨ ਜਲ ਸੋਮਿਆਂ ਬਾਰੇ, ਵਾਤਾਵਰਣ ਬਾਰੇ ਕੁੱਝ ਸਾਹਿਤ ਲੱਭਣ ਦੀ ਕੋਸ਼ਿਸ਼ ਕਰਦਾ, ਪਰ ਜ਼ਿਆਦਾਤਰ ਨਿਰਾਸ਼ਾ ਹੀ ਹਥ ਲੱਗਦੀ। ਇੰਝ ਲਗਦਾ ਜਿਵੇਂ ਖੂਹ ਤਾਂ ਗਏ ਹੀ ਗਏ, ਨੇਕੀਆਂ ਤੋਂ ਵੀ ਅਸੀਂ ਸਭ ਨੇ ਹੱਥ ਝਾੜ ਲਏ ਹੋਣ। ਵੱਡੇ ਭਰਾ ਵਰਗੇ ਖ਼ਾਲਿਦ ਕਿਫਾਇਤ ਸਾਹਿਬ ਤੋਂ ਇੱਕ ਵਾਰ ਪੁੱਛਣ ਤੇ ਪਤਾ ਲੱਗਿਆ ਸੀ ਕਿ ਮਾਲੇਰ-ਕੋਟਲਾ ਸ਼ਹਿਰ ਦੀਆਂ ਰਵਾਇਤਾਂ ਵਿੱਚ ਨਵਾਬ ਮਾਲੇਰ-ਕੋਟਲਾ ਨੇ ਸ਼ਹਿਰ ਦੀਆਂ ਅਲੱਗ-ਅਲੱਗ ਥਾਵਾਂ ਤੇ ਸੱਤ ਖੂਹ ਪੁਟਵਾਏ ਸਨ ਅਤੇ ਉਨ੍ਹਾਂ ਖੂਹਾਂ ਵਿੱਚ ਅਲੱਗ-ਅਲੱਗ ਥਾਵਾਂ ਤੋਂ ਲਿਆਂਦਾ ਪਾਣੀ ਪਾਇਆ ਸੀ। ਖੂਹਾਂ ਦਾ ਪਾਣੀ ਹਮੇਸ਼ਾ ਮਿੱਠਾ ਰਹੇ, ਇਸ ਲਈ ਉਸ ਦੌਰ ਦੇ ਨੇਕ ਬਜ਼ੁਰਗ ਤੋਂ ਦੁਆਵਾਂ ਪੜ੍ਹਵਾਈਆਂ ਗਈਆਂ ਸਨ। ਫੇਰ ਵੱਖ-ਵੱਖ ਇਲਾਕਿਆਂ `ਚੋਂ ਲਿਆ ਕੇ ਉਨ੍ਹਾਂ ਖੂਹਾਂ ਦੁਆਲੇ ਲੋਕਾਂ ਨੂੰ ਵਸਾਇਆ ਗਿਆ ਸੀ। ਖ਼ਾਲਿਦ ਕਿਫਾਇਤ ਸਾਹਿਬ ਨੇ ਮਾਲੇਰ-ਕੋਟਲਾ ਸਰਹਿੰਦੀ ਗੇਟ ਦੇ ਬਾਹਰ ਉਸ ਸ਼ਾਹੀ ਤਾਲਾਬ ਬਾਰੇ ਵੀ ਜਾਣਕਾਰੀ ਦਿੱਤੀ ਜਿਸਨੂੰ ਹਾਲ ਵਿੱਚ ਹੀ ਪੰਜਾਬ ਦੀ ਇੱਕ ਅਜੀਬੋ ਗ਼ਰੀਬ ਸੰਸਥਾ 'ਇੰਪਰੂਵਮੈਂਟ ਟਰੱਸਟ'

7 ਅੱਜ ਵੀ ਖਰੇ ਹਨ ਤਾਲਾਬ