ਪੰਨਾ:Aaj Bhi Khare Hain Talaab (Punjabi).pdf/112

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੰਨ 1800 ਵਿੱਚ ਮੈਸੂਰ ਰਾਜ ਦੀਵਾਨ ਪੁਰਨੇਯਾ ਦੇਖਦੇ ਸਨ । ਉਸ ਸਮੇਂ ਰਾਜ ਭਰ ਵਿੱਚ 39,000 ਤਲਾਬ ਸਨ । ਕਿਹਾ ਜਾਂਦਾ ਸੀ ਕਿ ਜੇ ਕਿਸੇ ਪਹਾੜ ਉੱਤੇ ਵੀ ਇੱਕ ਬੂੰਦ ਡਿੱਗੇ ਤਾਂ ਉਸ ਬੂੰਦ ਨੂੰ ਸੰਭਾਲਣ ਦਾ ਇੰਤਜ਼ਾਮ ਦੋਹੇਂ ਪਾਸੇ ਹੁੰਦਾ ਸੀ। ਸਮਾਜ ਤੋਂ ਇਲਾਵਾ ਰਾਜ ਵੀ ਇੰਨੇ ਉਮਦਾ ਤਾਲਾਬਾਂ ਦੀ ਦੇਖ- ਰੇਖ ਵਾਸਤੇ ਹਰ ਸਾਲ ਕੁਝ ਕੁ ਲੱਖ ਰੁਪਏ ਖ਼ਰਚ ਕਰਦਾ ਸੀ ।

ਰਾਜ ਬਦਲਿਆ ਅੰਗਰੇਜ਼ ਆਏ , ਸਭ ਤੋਂ ਪਹਿਲਾਂ ਉਨ੍ਹਾਂ ਇਹ 'ਫਿਜ਼ੂਲ ਖਰਚੀ' ਰੋਕੀ ਅਤੇ ਸੰਨ 1839 ਵਿੱਚ ਰਾਜ ਵੱਲੋਂ ਮਿਲਣ ਵਾਲੀ ਇਮਦਾਦ ਵੀ ਅੱਧੀ ਕਰ ਦਿੱਤੀ ਗਈ। ਅਗਲੇ 32 ਸਾਲਾਂ ਵਿੱਚ ਨਵੇਂ ਰਾਜ ਦੀ ਕੰਜੂਸੀ ਨੂੰ ਸਮਾਜ ਨੇ ਬੜੀ ਦਰਿਆ-ਦਿਲੀ ਨਾਲ ਢੱਕ ਕੇ ਰੱਖਿਆ। ਤਾਲਾਬ ਲੋਕਾਂ ਦੇ ਸਨ, ਰਾਜ ਤੋਂ ਮਿਲਣ ਵਾਲੀ ਮਦਦ ਘੱਲਣ ਦੇ ਬਾਵਜੂਦ, ਕਿਤੇ- ਕਿਤੇ ਬੰਦ ਹੋ ਜਾਣ ਉੱਤੇ ਵੀ ਸਮਾਜ ਤਾਲਾਬਾਂ ਦੀ ਸਾਂਭ- ਸੰਭਾਲ ਵਿੱਚ ਲੱਗਿਆ ਰਿਹਾ। ਹਜ਼ਾਰਾਂ ਸਾਲ ਪੁਰਾਣੀਆਂ ਯਾਦਾਂ ਐਵੇਂ ਹੀ ਨਹੀਂ ਮਿਟ ਜਾਂਦੀਆਂ। ਪਰ ਫੇਰ 32 ਵਰ੍ਹੇ ਬਾਅਦ 1863 ਵਿੱਚ ਉੱਥੇ ਪਹਿਲੀ ਵਾਰ ਪੀ .ਡਬਲਿਊ. ਡੀ. ਬਣਿਆ ਅਤੇ ਸਾਰੇ ਤਾਲਾਬ ਲੋਕਾਂ ਤੋਂ ਖੋਹ ਕੇ ਰਾਜ ਨੂੰ ਸੌਂਪ ਦਿੱਤੇ ਗਏ ।

ਸਨਮਾਨ ਪਹਿਲਾਂ ਹੀ ਖੋਹ ਲਿਆ ਗਿਆ, ਫੇਰ ਪੈਸਾ,ਸਾਧਨ ਅਤੇ ਹੁਣ ਹੁਨਰ ਵੀ ਲੈ ਲਿਆ ।ਸਨਮਾਨ' ਸਹੂਲਤ ਅਤੇ ਅਧਿਕਾਰਾਂ ਤੋਂ ਬਿਨਾਂ ਸਮਾਜ ਲਾਚਾਰ ਹੋਣ ਲੱਗਾ ਸੀ ।ਅਜਿਹੇ ਹਾਲਾਤ ਵਿੱਚ ਉਸ ਤੋਂ ਸਿਰਫ ਆਪਣਾ ਫਰਜ਼ ਨਿਭਾਉਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਸੀ ?


ਮੈਸੂਰ ਦੇ 39,000 ਤਾਲਾਬਾਂ ਦੀ ਦੁਰਦਸ਼ਾ ਦਾ ਕਿੱਸਾ ਬੜਾ ਲੰਮਾ ਹੈ। ਪੀ.ਡਬਲਿਊ.ਡੀ. ਫੇਰ ਪਹਿਲੀ ਵਾਰ ਸਿੰਜਾਈ ਵਿਭਾਗ ਬਣਿਆ। ਉਸਨੂੰ ਤਾਲਾਬ ਦਾ ਕੰਮ ਦਿੱਤਾ ਗਿਆ।ਉਹ ਵੀ ਕੁਝ ਨਾ ਕਰ ਸਕਿਆ