ਸਮੱਗਰੀ 'ਤੇ ਜਾਓ

ਪੰਨਾ:Aaj Bhi Khare Hain Talaab (Punjabi).pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

25ਅਪ੍ਰੈਲ 1990 ਨੂੰ ਇੰਦੌਰ ਤੋਂ 50 ਟੈਂਕਰ ਪਾਣੀ ਲੈ ਕੇ ਰੇਲਗੱਡੀ ਦੇ ਵਾਸ ਆਈ। ਮੰਤਰੀਆਂ ਦੀ ਅਗਵਾਈ ਵਿੱਚ ਬੈਂਡ -ਵਾਜਿਆਂ ਨਾਲ ਪਾਣੀ ਵਾਲੀ ਰੇਲ ਗੱਡੀ ਦਾ ਸਵਾਗਤ ਹੋਇਆ। ਮੰਤਰੀ ਜੀ ਨੇ ਰੇਲਵੇ- ਸਟੇਸ਼ਨ ਆਈ 'ਨਰਮਦਾ' ਦਾ ਪਾਣੀ ਪੀ ਕੇ ਸਵਾਗਤ ਕੀਤਾ।ਦੇਵਾਸ ਵਿੱਚ ਹੁਣ ਹਰ ਰੋਜ਼ ਪਾਣੀ ਦੀ ਰੇਲ ਆਉਂਦੀ ਹੈ । ਟੈਂਕਰਾਂ ਦਾ ਪਾਣੀ ਪੰਪਾਂ ਦੇ ਸਹਾਰੇ ਟੈਂਕੀਆਂ ਵਿੱਚ ਚੜ੍ਹਾਇਆ ਜਾਂਦਾ ਹੈ ਤੇ ਫੇਰ ਸ਼ਹਿਰ ਵਿੱਚ ਵੰਡਿਆ ਜਾਂਦਾ ਹੈ ।

ਰੇਲ ਦਾ ਕਿਰਾਇਆ ਰੋਜ਼ਾਨਾ 40,000 ਰੁਪਏ ਹੈ। ਬਿਜਲੀ ਦਾ ਖਰਚ ਵੱਖਰਾ।ਜੇਕਰ ਸਾਡੇ ਸਾਰੇ ਖ਼ਰਚੇ ਮਿਲਾ ਦਿੱਤੇ ਜਾਣ ਤਾਂ ਇਹ ਸਾਰਾ ਜੁਗਾੜ ਦੁੱਧ ਦੇ ਖਰਚੇ ਦੇ ਬਰਾਬਰ ਹੈ । ਫਿਲਹਾਲ ਮੱਧ - ਪ੍ਰਦੇਸ਼ ਸਰਕਾਰ ਕੇਂਦਰ ਵੱਲੋਂ ਰੇਲ ਭਾੜਾ ਮੁਆਫ਼ ਕਰਵਾਉਂਦੀ ਰਹੀ ਹੈ।ਦਿੱਲੀ ਵਾਸੀਆਂ ਲਈ ਦੂਰੋਂ ਗੰਗਾ ਦਾ ਪਾਣੀ ਲਿਆ ਕੇ ਸਰਕਾਰ ਹਾਲੇ ਮੱਧ ਪ੍ਰਦੇਸ਼ ਪ੍ਰਤੀ ਉਦਾਰਤਾ ਵਰਤ ਰਹੀ ਹੈ ।ਜੇਕਰ ਡਾ. ਮਨਮੋਹਨ ਸਿੰਘ ਜੀ ਦੀ 'ਉਦਾਰਵਾਦੀ ਨੀਤੀ' ਗੱਡੀ ਅਤੇ ਬਿਜਲੀ ਦੇ ਭਾੜੇ ਵੀ ਜੋੜ ਦੇਵੇ ਤਾਂ ਦੇਵਾਸ ਨੂੰ ਨਰਕਵਾਸ ਬਣਨ ਵਿੱਚ ਕਿੰਨੀ ਕੁ ਦੇਰ ਲੱਗੇਗੀ।

ਪਾਣੀ ਦੇ ਮਾਮਲੇ ਵਿੱਚ ਇਸ ਕਿਸਮ ਦੀ ਬੇਵਕੂਫੀ ਦੀਆਂ ਉਦਾਹਰਨਾਂ ਦੇ ਢੇਰ ਹਰ ਸੂਬੇ ਵਿੱਚ ਹੀ ਮਿਲਦੇ ਹਨ। ਮੱਧ- ਪ੍ਰਦੇਸ਼ ਦੇ ਹੀ ਸ਼ਹਿਰ ਸਾਗਰ ਨੂੰ ਵੇਖੀਏ।ਕੋਈ 600 ਸਾਲ ਪਹਿਲਾਂ ਲਾਖਾ ਵਣਜਾਰੇ ਵੱਲੋਂ ਬਣਵਾਏ ਸਾਗਰ ਨਾਂ ਦੇ ਬਹੁਤ ਵੱਡੇ ਤਾਲਾਬ ਦੇ ਕੰਡੇ ਵਸੇ ਇਸ ਸ਼ਹਿਰ ਦਾ ਨਾਂ ਹੀ ਸਾਗਰ ਹੋ ਗਿਆ ਸੀ ।ਅੱਜ ਇੱਥੇ ਚਾਰ ਵੱਡੀਆਂ ਸੰਸਥਾਵਾਂ ਹਨ। ਪੁਲਿਸ ਸਿਖਲਾਈ ਕੇਂਦਰ, ਫੌਜ ਦੇ ਮਹਾਰ ਰੈਜੀਮੈਂਟ ਦਾ ਮੁੱਖ ਦਫ਼ਤਰ,ਨਗਰ ਪਾਲਿਕਾ ਅਤੇ ਸਰ ਹਰੀ ਸਿੰਘ ਦੇ ਨਾਂ ਤੇ ਬਣੀ ਯੂਨੀਵਰਸਿਟੀ। ਇੱਕ ਵਣਜਾਰਾ