ਪੰਨਾ:Aaj Bhi Khare Hain Talaab (Punjabi).pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ-ਵਿਚਾਲੇ ਇੱਕ ਬਿੰਦੂ ਹੈ
ਜਿਹੜਾ ਜੀਵਨ ਦਾ ਇੱਕ ਪ੍ਰਤੀਕ ਹੈ
ਮੁੱਖ ਆਇਤ ਦੇ ਅੰਦਰ ਲਹਿਰਾਂ ਅਤੇ
ਬਾਹਰ ਪੌੜੀਆਂ ਹਨ
ਚਾਰੇ ਕੋਣਿਆਂ ਉੱਤੇ ਫੁੱਲ ਹਨ
ਜਿਹੜੇ ਜੀਵਨ ਨੂੰ ਸੁਗੰਧ ਨਾਲ ਭਰ ਦਿੰਦੇ ਹਨ
ਪਾਣੀ ਉੱਤੇ ਆਧਾਰਿਤ
ਇੱਕ ਪੂਰੇ ਜੀਵਨ ਦਰਸ਼ਨ ਨੂੰ
ਇੰਨੇ ਸਹਿਜ-ਸਰਲ ਢੰਗ ਨਾਲ਼
ਅੱਠ-ਦਸ ਰੇਖਾਵਾਂ ਵਿੱਚ
ਉਕੇਰਣਾ,ਬੜਾ ਔਖਾ ਕੰਮ ਹੈ
ਪਰ ਸਾਡੇ ਸਮਾਜ ਦਾ ਇੱਕ ਵੱਡਾ ਹਿੱਸਾ
ਬੇਹੱਦ ਸਹਿਜਤਾ ਅਤੇ ਸਰਲਤਾ ਨਾਲ
ਇਸ ਬਾਓਲੀ ਨੂੰ ਆਪਣੇ
ਪਿੰਡੇ 'ਤੇ ਉਕੇਰਦਾ ਰਿਹਾ ਹੈ