ਪੰਨਾ:Aaj Bhi Khare Hain Talaab (Punjabi).pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਗਭਗ 20 ਲੱਖ ਰੁਪਏ ਦੀ ਮਿੱਟੀ ਨਾਲ ਭਰਕੇ ਹਟੀ ਸੀ। ਰੋਜ਼ੀ-ਰੋਟੀ ਦੇ ਸੰਘਰਸ਼ਾਂ ਨਾਲ ਇਹ ਸਭ ਕੁੱਝ ਵੀ ਚਲਦਾ ਰਿਹਾ।

ਰੋਜ਼ਗਾਰ ਦੀ ਤਲਾਸ਼ ਲਈ ਬਸਾਂ ਵਿੱਚ ਸਫ਼ਰ ਕਰਦਿਆਂ ਅਕਸਰ ਮੈਂ ਬਜ਼ੁਰਗਾਂ ਨਾਲ ਗੱਲਾਂ ਕਰਦਾ-ਪੰਜਾਬ ਦੇਸ਼ ਦਾ ਇੱਕੋ-ਇੱਕ ਸੂਬਾ ਹੈ, ਜਿਸਦਾ ਨਾਂ ਪਾਣੀ ਉੱਤੇ ਰੱਖਿਆ ਗਿਆ। ਪੰਜਾਬ ਦੇ ਪਾਣੀ ਦੇ ਨਾਲ ਸਾਡੇ ਲੋਕ ਜੀਵਨ ਦੇ ਕਿੰਨੇ ਨਿੱਤਨੇਮ ਜੁੜੇ ਸਨ, ਖੂਹ, ਤਾਲਾਬ, ਸਰੋਵਰ, ਬਾਓਲੀਆਂ - ਕਿੰਨੇ ਸੋਹਣੇ ਰੂਪਾਂ ਵਿੱਚ ਸਾਡੇ ਲੋਕ ਜੀਵਨ ਦੀ ਧੜਕਣ ਸਨ। ਉਹ ਰੰਗੜਾਂ ਭਰੇ ਦਿਨ, ਜਦੋਂ ਜਲ ਸੋਮਿਆਂ ਦੀ ਪੂਜਾ ਕੀਤੀ ਜਾਂਦੀ ਸੀ, ਮੱਸਿਆ ਦੇ ਗ੍ਰਹਿਣ ਸਮੇਂ ਪਾਣੀ ਵਿੱਚ ਇਸ਼ਨਾਨ ਮਹਾਤਮ ਦਿੱਤਾ ਜਾਂਦਾ ਸੀ, ਦੀਵਾਲੀ ਨੂੰ ਨਦੀਆਂ ਦੇ ਕੰਢੇ ਦੀਵੇ ਬਾਲ ਕੇ ਰੱਖੇ ਜਾਂਦੇ ਸਨ ਤਾਂ ਜੋ ਪੰਜਾਂ ਤੱਤਾਂ ਵਿੱਚ ਜੀਵਨ ਜੋਤ ਬਲਦੀ ਰਹੇ, ਨਾ ਕਿਸੇ ਦੇ ਮਨ ਵਿੱਚ, ਨਾ ਹੀ ਬਾਹਰ ਹਨੇਰਾ ਰਹੇ। ਕੋਈ ਪਿਆਸਾ, ਕੋਈ ਭੁੱਖਾ ਨਾ ਰਹੇ, ਸਭ ਦਾ ਮੰਗਲ ਹੋਵੇ। ਇਹੋ ਸਭ ਲੱਭਣ ਦੀ ਕੋਸ਼ਿਸ਼ ਕਰਦਾ। |

ਹੌਲੀ-ਹੌਲੀ ਹੱਥੋਂ ਛੁੱਟੇ ਰੰਗਲੀ ਪ੍ਰੰਪਰਾ ਦੇ ਤਾਰ ਪਕੜ ਵਿੱਚ ਆਉਣ ਲੱਗੇ। ਇਸ ਖੇਤਰ ਵਿੱਚ ਸੰਘਣੇ ਜੰਗਲਾਂ ਦੇ ਨਾਲ-ਨਾਲ ਪਾਣੀ ਦੇ ਪਰਾਗਤ ਸੋਮੇ ਲਗਭਗ ਅੱਠ ਪ੍ਰਕਾਰ ਦੇ ਸਨ, ਜਿਨ੍ਹਾਂ ਵਿੱਚ ਦਰਿਆ, ਚੋਅ, ਵੱਈਆਂ, ਛੱਪੜ, ਢਾਬ, ਡਿੱਗੀਆਂ, ਖੂਹ ਅਤੇ ਕੁੱਝ ਹੋਰ ਕੁਦਰਤੀ ਸੋਮੇ ਸ਼ਾਮਲ ਸਨ। ਇਨ੍ਹਾਂ ਸਭ ਜਲ ਸੋਮਿਆਂ ਦੇ ਕੰਢਿਆਂ ਉੱਤੇ ਬੇਹੱਦ ਸੰਘਣੇ ਸ਼ਾਂਤ ਅਤੇ ਰਮਣੀਕ ਜੰਗਲ ਸਨ। ਇਹ ਜੰਗਲ ਸਦੀਆਂ ਤੋਂ ਤਪੱਸਵੀਆਂ ਦੀਆਂ ਇਬਾਦਤਗਾਹਾਂ ਬਣੇ ਰਹੇ। ਇਨ੍ਹਾਂ ਸੰਘਣੇ ਜੰਗਲਾਂ ਵਿੱਚ ਹੀ ਵੇਦਾਂ ਦੀਆਂ ਰਿਚਾਵਾਂ ਉੱਤਰੀਆਂ ਅਤੇ ਕੁਦਰਤ ਦੀਆਂ ਗੂੜ੍ਹ ਉਲਝਣਾਂ ਦੀ ਪੜਤਾਲ ਕੀਤੀ ਗਈ। |

ਸੰਸਾਰ ਦੀ ਸਭ ਤੋਂ ਵਿਸ਼ਾਲ ਅਤੇ ਖੇਤਰਫ਼ਲ ਦੇ ਹਿਸਾਬ ਨਾਲ ਸਭ ਤੋਂ ਲੰਮੀ ਸਭਿਅਤਾ ਸਿੰਧੂ ਘਾਟੀ ਦੀ ਸਭਿਅਤਾ ਮੰਨੀ ਗਈ ਹੈ ਜਿਹੜੀ ਕਿ ਲਗਭਗ ਨੌਂ ਸੌ ਮੀਲ ਵਿੱਚ ਫੈਲੀ ਹੋਈ ਸੀ। ਅਜਿਹੀ ਵਿਸ਼ਾਲ ਸਭਿਅਤਾ ਦੇ ਮੂਲ ਵਿੱਚ ਸੰਘਣੇ ਵਣ ਅਤੇ ਉਹ ਸਾਰੇ ਦਰਿਆ ਹੀ ਸਨ ਜਿਹੜੇ ਅੱਗੇ ਜਾ ਕੇ ਸਿੰਧ ਵਿੱਚ ਮਿਲ ਜਾਂਦੇ ਸਨ। ਮਹਾਭਾਰਤ ਕਾਲ ਵਿੱਚ ਪੰਜਾਬ ਦਾ ਨਾਂ ਪੰਚਨੰਦਾ ਸੀ। ਇਸਤੋਂ ਵੀ ਪ੍ਰਾਚੀਨ ਨਾਂ ਸਪਤਸਿੰਧੂ ਸੀ ਕਿਉਂਕਿ ਉਦੋਂ ਇੱਥੇ ਸਿੰਧ ਅਤੇ ਯਮੁਨਾ ਜਿਹੇ ਦਰਿਆ ਵੀ ਵਗਦੇ ਸਨ। ਜਦੋਂ ਨਾਪਾਕ ਇਰਾਦਿਆਂ ਨਾਲ ਦੇਸ਼ ਦਾ ਇੱਕ ਅੰਗ ਹਲਾਲ ‘ਪਾਕ ਕੀਤਾ ਗਿਆ ਤਾਂ ਵੀ ਇਹ ਦਰਿਆ ਹੀ ਹੱਦਬੰਦੀ ਦਾ ਆਧਾਰ ਬਣੇ ਸਨ। ਇਨ੍ਹਾਂ ਸਭ ਦਰਿਆਵਾਂ ਦੇ ਕੰਢਿਆਂ ਉੱਤੇ ਸੰਘਣੇ ਜੰਗਲਾਂ ਦਾ ਵੱਡਾਪਸਾਰਾ ਸੀ। ਅਜਿਹੇ ਪਵਿੱਤਰ ਵਾਤਾਵਰਣ ਕਾਰਨ ਹੀ ਦਰਿਆਵਾਂ ਅਤੇ ਜੰਗਲਾਂ ਦੇ ਕਿਨਾਰੇ ਧਾਰਮਿਕ ਨਗਰ, ਧਰਮਸ਼ਾਲਾਵਾਂ ਉਸਾਰੀਆਂ ਗਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਕੰਢੇ ਕਰਤਾਰਪੁਰ ਵਿਖੇ ਪਹਿਲੀ ਧਰਮਸ਼ਾਲਾ ਦਾ ਨਿਰਮਾਣ ਕਰਵਾਇਆ ਸੀ। ਠੀਕ ਇਸੇ ਅੱਜ ਵੀ ਖਰੇ ਹਨ ਡਾਲਾਬ