ਪੰਨਾ:Aaj Bhi Khare Hain Talaab (Punjabi).pdf/124

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਚੌਥੀ ਸ਼ਤਾਬਦੀ ਅਤੇ ਭਾਈ ਘਨੱਈਆ ਦੀ ਜਯੰਤੀ ਮਨਾ ਕੇ ਹਟੇ ਹਾਂ। ਇਨ੍ਹਾਂ ਪ੍ਰਕਾਸ਼ ਪੁੰਜਾਂ ਚੋਂ ਚਾਨਣ ਦੀ ਲਿਬਕ ਲੈ ਕੇ ਅਸੀਂ ਇਸ ਧਾਰਨਾ ਨੂੰ ਝੁਠਲਾਉਣਾ ਹੈ ਕਿ ਪੰਜਾਬ ਅਤੇ ਹਰਿਆਣਾ ਅਗਲੇ ਕੁੱਝ ਵਰਿਆਂ ਵਿੱਚ ਰੋਗਿਸਤਾਨ ਬਣ ਜਾਣਗੇ।

ਲਗਾਤਾਰ ਸੁੱਕਦੇ ਪਾਣੀ ਦੇ ਸੋਮੇ ਅਤੇ ਵਾਤਾਵਰਣ ਜੋ ਮੂਲੋਂ ਹੀ ਪਲੀਤ ਹੋ ਜਾਣ ਤਾਂ ਉਨ੍ਹਾਂ ਨੂੰ ਸੁਰਜੀਤ ਕਰਨ ਲਈ ਹਿਮਾਲਾ ਜਿੱਡੇ ਯਤਨਾਂ ਦੀ ਲੋੜ ਪੈਂਦੀ ਹੈ। ਆਉ !ਆਪਣੇ ਮਹਾਨ ਪ੍ਰਨਾ ਸਰੋਤ ਸ੍ਰੀ ਹਰਿਮੰਦਰ ਸਾਹਿਬ ਅਤੇ ਜਯੋਤਸਰ ਦੇ ਅੰਮ੍ਰਿਤ ਸਰੋਵਰਾਂ 'ਚੋਂ ਅੰਮ੍ਰਿਤ ਲੇ ਕੇ ਬੇਕਦਰੀ ਦੇ ਗਾਰੇ ਨਾਲ ਭਰੇ ਜਾ ਰਹੇ ਆਪਣੇ ਟੋਭਿਆਂ, ਢਾਬਾਂ, ਛੱਪੜਾਂ ਅਤੇ ਤਾਲਾਬਾਂ ਵਿੱਚ ਛਿੜਕ ਕੇ ਪਰਮ ਪਿਤਾ ਤੋਂ ਆਪਣੀ ਗਲਤੀ ਦੀ ਮੁਆਫ਼ੀ ਮੰਗਦੇ ਹੋਏ ਬੇਨਤੀ ਕਰੀਏ, ਹੇ ਸੱਚੇ ਪਾਤਸ਼ਾਹ ! ਹਰੀ ਕ੍ਰਾਂਤੀ ਤੇਰੀ ਕੁਦਰਤ ਦੇ ਖ਼ਿਲਾਫ਼ ਜੰਗ ਸੀ, ਤੇਰੇ ਸ਼ਹਿਜ ਘੁੰਮਦੇ ਚੱਕੇ ਨੂੰ ਅਸੀਂ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿੱਚ ਅਸੀਂ ਆਪਣੀ ਮਿੱਟੀ, ਪਾਣੀ, ਰੁੱਖ, ਪਸ਼ੂ, ਪਰਿਦੇ ਅਤੇ ਆਪਣੇ ਲਹੂ ਦੀ ਲਾਲੀ ਦੇ ਨਾਲ-ਨਾਲ ਆਪਣਾ ਨਿੱਘਾ ਸਭਿਆਚਾਰ ਤੱਕ ਗੁਆ ਬੈਠੇ ਹਾਂ। ਸਾਡੀਆਂ ਵਿੱਚ ਅੱਜ ਲਹੂ ਦੀ ਥਾਂ ਪੈਸਟੀਸਾਈਡ ਤੋਰ ਰਿਹਾ ਹੈ ।ਹੇ ਬਖ਼ਸ਼ਣਹਾਰ ਸਾਡੀ ਭੁੱਲ ਮੁਆਫ਼ ਕਰ । ਅਸੀਂ ਤੇਰੀਆਂ ਦਾਤਾਂ ਨੂੰ ਬਚਾਉਣ ਲਈ ਕਾਰ ਸੇਵਾ ਕਰਾਂਗੇ । ਸਾਨੂੰ ਹੁਕਮ ਦੇ ਕਿ ਅਸੀਂ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ’ ਜਿਹੀ ਅਮਰ ਬਾਣੀ ਆਪਣੇ ਮਨ-ਮਸਤਕ ਵਿੱਚ ਧਾਰਨ ਕਰਕੇ ਪਾਣੀ ਦੇ ਸੋਮਿਆਂ ਤੇ ਵਾਤਾਵਰਣ ਨੂੰ ਪਹਿਲਾਂ ਵਾਂਗ ਰੰਗਤਾਂ 'ਚ ਲਿਆ ਸਕੀਏ। ਬੀਆਬਾਨਾਂ ਵੱਲ ਵਧਦੀ ਸੱਭਿਅਤਾ ਦੇ ਸੰਕਟ ਦੇ ਇਸ ਦੌਰ ਵਿੱਚ ਸੇਧ ਸਿਰਫ਼ ਸੰਸਕ੍ਰਿਤੀ, ਪ੍ਰੰਪਰਾਵਾਂ ਦੀ ਪੜਤਾਲ ਨਾਲ ਹੀ ਸੰਭਵ ਹੈ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਨਾਤਨ ਧਰਮ ਸਭਾਵਾਂ ਪੰਚਾਇਤਾਂ, ਯੂਥ ਕਲੱਬਾਂ ਦੇ ਉੱਦਮੀ, ਸਨਅਤਕਾਰ ਅਤੇ ਲੋਕ ਗਾਇਕ ਮਿਲ ਕੇ ਵਾਤਾਵਰਣ ਬਚਾਉਣ ਲਈ ਅੱਗੇ ਆਉਣ ਤਾਂ ਜੋ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ। ਰੱਬੀ ਕਾਰਜਾਂ ਤੋਂ ਦੂਰ ਹੋ ਚੁੱਕੇ ਧਾਰਮਿਕ ਆਗੂਆਂ ਨੂੰ ਆਪਣੇ ਏ. ਸੀ. ਕਮਰਿਆਂ ਚੋਂ ਬਾਹਰ ਆਕੇ ਸੁਲਘਦੀ ਧਰਤੀ ਦੀ ਸਾਂਭ-ਸੰਭਾਲ ਲਈ ਕਾਰ ਸੇਵਾ ਦੀਵਾਨ ਸਜਾਉਣੇ ਚਾਹੀਦੇ ਹਨ।

ਆਓ! ਪੰਜਾਬ ਹਰਿਆਣਾ ਨੂੰ ਬੇ-ਆਬ ਅਤੇ ਬੀਆਬਾਨ ਹੋਣ ਤੋਂ ਬਚਾਉਣ ਲਈ ਪ੍ਰਭਾਤ ਫੇਰੀਆਂ, ਨਗਰ ਕੀਰਤਨ, ਸ਼ੋਭਾ ਯਾਤਰਾਵਾਂ ਕੱਚੀਏ। ਅੱਜ ਵਿਸ਼ਵ ਵਪਾਰ ਸੰਗਠਨਜਿਹੇ ਵਲੀ ਕੰਧਾਰੀਂ ਸਾਨੂੰ ਵਰ ਤਿਹਾਇਆਂਮਾਰਨਾ ਚਾਹੁੰਦੇ ਹਨ।ਇਸ ਸੁਹਾਵੀ ਤ 'ਤੇ ਕਦੀ ਜਪੁਜੀ ਅਤੇ ਗੀਤਾ ਨੇ ਡੂੰਘੇ ਪਸਰੇ ਹਨੇਰਿਆਂ ਨੂੰ ਸੇਧ ਦਿੱਤੀ ਸੀ।ਆਪਾਂ ਸਾਰੇ ਪਾਰਥ ਬੁਤ ਕਰਮਨ ਕਰਨ ਤੋਂ ਕਦੋਂ ਤੱਕ ਟਲਦੇ ਰਹਾਂਗੇ? ਸੁਰਿੰਦਰ ਬਾਂਸਲ ਨੂੰ