ਪੰਨਾ:Aaj Bhi Khare Hain Talaab (Punjabi).pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਇਸ ਨਦੀ ਨੇ ਦੁੱਧ ਵਰਗਾ ਪਾਣੀ ਪਿਆਇਆ ਹੈ। ਇਸੇ ਭਗਵਤੀ ਚੰਦਰਭਾਗਾ ਦਾ ਜਲ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਗੁਰੂ ਦੀ ਫਤਿਹ ਬੁਲਾਉਂਦਾ ਸੀ। ਪੰਜਾਬੀ ਦੇ ਮਹਾਨ ਕਵੀ ਵਾਰਿਸ ਸ਼ਾਹ ਦਾ ਬਚਪਨ ਅਤੇ ਉਨ੍ਹਾਂ ਦੇ ਕਾਵਿ ਸੰਸਾਰ ਦੇ ਇਤਿਹਾਸ ਦੀਆਂ ਜੜ੍ਹਾਂ ਦੀਆਂ ਕਰੂੰਬਲਾਂ ਅੱਜ ਵੀ ਇਸ ਦਰਿਆ ਦੇ ਕੰਢੇ ਦੀ ਸੇਮ ਵਿੱਚੋਂ ਲੱਭੀਆਂ ਜਾ ਸਕਦੀਆਂ ਹਨ।

ਜਿਹਲਮ ਦਰਿਆ ਕੁਦਰਤ ਦੀ ਗੋਦੀ ਵਿੱਚ ਰਹਿੰਦੇ ਸਿੱਧੀ-ਸਾਦੀ ਆਤਮਾਵਾਲੇ ਲੋਕਾਂ ਦਾ ਦਰਿਆ ਹੈ। ਜਿਹਲਮ ਨਦੀ ਦੀ ਸ਼ਾਨੋ-ਸ਼ੌਕਤ ਵੇਖ ਕੇ ਰਾਜਾ ਜਹਾਂਗੀਰ ਨੇ ਕਿਹਾ ਸੀ “ਸੰਸਾਰ ਵਿੱਚ ਜੇਕਰ ਕਿਤੇ ਜੰਨਤ ਹੈ ਤਾਂ ਉਹ ਬੱਸ ਇੱਥੇ ਹੀ, ਸਿਰਫ਼ ਇੱਥੇ ਹੀ ਹੈ। ਵੇਦ ਕਾਲ ਵਿੱਚ ਇਸਦਾ ਨਾਂ ਵਿਤਸਤਾ ਸੀ। ਵਿਤਸਤਾ ਪਾਰਵਤੀ ਦਾ ਵੀ ਇੱਕ ਨਾਂ ਹੈ। ਜਹਾਂਗੀਰ ਨੇ ਇਸਦੇ ਮੂਲ ਸਥਾਨ ਕੋਲ ਅੱਠ ਜਾ ਤਾਲਾਬ ਵੀ ਬਣਵਾਇਆ ਸੀ। |

ਸਤਲੁਜ ਦੇ ਕੰਢੇ ਹੀ ਦਸਮੇਸ਼ ਪਿਤਾ ਨੇ ਚਿੜੀਆਂ ਸੰਗ ਬਾਜ਼ ਲੜਾਉਣ ਦੀ ਸਹੁੰ ਖਾਧੀ ਸੀ। ਸਤਲੁਜ ਦਾ ਵੇਦਕਾਲੀਨ ਨਾਂ ਸ਼ਤਰੂ ਜਾਂ ਸ਼ਰੂਰੀ ਹੈ, ਜਿਸਦਾ ਅਰਥ ਹੁੰਦਾ ਹੈ ਸੌ ਪ੍ਰਵਾਹਾਂ ਵਿੱਚ ਵਗਣ ਵਾਲੀ ਨਦੀ -ਗੀਤਾ:11-28। ਆਜ਼ਾਦੀ ਤੋਂ ਫੌਰਨ ਬਾਅਦ ਇਸੇ ਦਰਿਆ ਉੱਤੇ ਭਾਖੜਾ ਬੰਨ੍ਹ ਬਣਿਆ। ਪੰਡਿਤ ਨਹਿਰੂ ਨੇ ਇਸਦੀ ਨੀਂਹ ਰੱਖੀ ਸੀ। ਇੱਥੋਂ ਹਜ਼ਾਰਾਂ ਲੋਕਾਂ ਨੂੰ ਉਜਾੜਿਆ ਗਿਆ ਸੀ ਜਿਹੜੇ ਅਜੇ ਤੱਕ ਵੀ ਪੂਰੀ ਤਰ੍ਹਾਂ ਵਸ ਨਹੀਂ ਸਕੇ। ਅਜਿਹੇ ਹੀ ਉੱਜੜੇ ਲੋਕਾਂ 'ਚੋਂ ਇੱਕ ਹਨ ਸ੍ਰੀ ਮੰਚ ਰਾਮ, ਜਿਨ੍ਹਾਂ ਦੀ ਉਮਰ ਹੈ 66 ਸਾਲ, ਪਿੰਡ ਉਡੱਪਰ-ਜ਼ਿਲ੍ਹਾ ਬਿਲਾਸਪੁਰ। ਮੰਤ ਰਾਮ ਜੀ ਨੇ ਦੱਸਿਆ ਕਿ ਜਦੋਂ ਨਹਿਰੂ ਜੀ ਨੇ ਭਾਖੜਾ ਬੰਨ੍ਹ ਦੀ ਨੀਂਹ ਰੱਖੀ ਤਾਂ ਚਾਰ-ਚਾਰ ਲੱਡੂ ਵੰਡੇ ਗਏ ਸਨ, ਪਰ ਸਿਰਫ਼ ਉੱਥੇ ਕੰਮ ਕਰ ਰਹੇ ਕਰਮਚਾਰੀਆਂ ਨੂੰ। ਉਜਾੜੇ ਗਏ ਲੋਕ ਵੀ ਉੱਥੇ ਕੋਲ ਹੀ ਸਨ, ਉਸ ਸਮੇਂ ਨਾ ਉਨ੍ਹਾਂ ਨੂੰ ਲੱਡੂ ਦਿੱਤੇ ਗਏ ਅਤੇ ਨਾ ਹੀ ਇਹ ਲੇਖ ਲਿਖੇ ਜਾਣ ਤੱਕ ਉੱਜੜਨ ਦਾ ਮੁਆਵਜ਼ਾ। ਭਾਖੜਾ ਬੰਨ੍ਹ ਕਾਰਣ ਉਜਾੜੇ ਗਏ 2100 ਪਰਿਵਾਰਾਂ ਵਿੱਚੋਂ ਹਾਲੇ ਤੱਕ ਵੀ 730 ਪਰਿਵਾਰ ਹੀ ਕਿਸੇ ਢੰਗ ਨਾਲ ਵਸ ਸਕੇ ਹਨ। ਇਸ ਭਾਖੜਾ ਬੰਨ੍ਹ ਨੇ ਪੰਜਾਬ-ਹਰਿਆਣਾਰਾਜਸਥਾਨ-ਦਿੱਲੀ ਨੂੰ ਬਿਜਲੀ, ਖੇਤੀ ਵਿੱਚ ਖ਼ੂਬ ਮੁਨਾਫ਼ਾ ਦਿੱਤਾ, ਪਰ ਕਾਸ਼ ! ਸਾਡੇ ਉਸ ਸਮੇਂ ਦੇ ਦੂਰਦਰਸ਼ੀ ਅਤੇ ਅੱਜ ਦੇ ਯੋਜਨਾਕਾਰ ਇਨ੍ਹਾਂ ਸੂਬਿਆਂ ਨੂੰ ਦਿੱਤੀ ਗਈ ਬਿਜਲੀ ਦੇ ਬਿਲਾਂ ਵਿੱਚ ਮੁਆਵਜ਼ੇ ਵਜੋਂ ਪੰਜ ਪੈਸੇ ਹੀ ਉਜਾੜੇ ਗਏ ਲੋਕਾਂ ਲਈ ਵੀ ਰੱਖ ਲੈਂਦੇ ਤਾਂ ਜੋ ਭਾਖੜੇ ਦੀ ਨੀਂਹ ਰੱਖਦੇ ਸਮੇਂ ਉੱਜੜੇ ਲੋਕਾਂ ਦੀਆਂ ਭਾਵਨਾਵਾਂ ਪੀੜਤ ਨਾ ਹੁੰਦੀਆਂ। |

ਇਸੇ ਦਰਿਆ 'ਤੇ ਬਣੇ ਬੰਨ੍ਹ ਕਾਰਨ ‘ਹਰੇ ਇਨਕਲਾਬ’ ਦਾ ਸੁਪਨਾ ਲੋਕਾਂ ਦੀਆਂ ਅੱਖਾਂ ਵਿੱਚ ਉਤਰਿਆ ਜਿਹੜਾ ਅੱਜ ਪੂਰੇ ਖਿੱਤੇ ਦੀਆਂ ਅੱਖਾਂ ਦਾ ਕਾਲਾ ਮੋਤੀਆ ਬਣ ਚੁੱਕਿਆ ਹੈ। 12 ਅੱਜ ਵੀ ਖਰੇ ਹਨ ਚਾਲਾਬ