ਸਮੱਗਰੀ 'ਤੇ ਜਾਓ

ਪੰਨਾ:Aaj Bhi Khare Hain Talaab (Punjabi).pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਕਿ ਜਦੋਂ ਵੀ ਬਰਸਾਤ ਵੱਧ ਹੋਵੇ ਤਾਂ ਡੈਮਾਂ ਨੂੰ ਬਚਾਉਣ ਵਾਸਤੇ ਡੈਮ ਦੇ ਦਰਵਾਜ਼ੇ ਖੋਲ੍ਹ ਕਿਸੇ ਵੀ ਸ਼ਹਿਰ ਨੂੰ ਡੁਬੋ ਕੇ ਹੜ੍ਹ ਤੋਂ ਨਿਜਾਤ ਪਾ ਲਈ ਜਾਵੇ।

ਜਿੱਥੇ ਵੀ ਪਾਣੀ ਦਾ ਚੋਅ ਡੂੰਘਾ ਹੁੰਦਾ ਜਾਂ ਕਿਸੇ ਇਲਾਕੇ ਦਾ ਪਾਣੀ ਖਾਰਾ ਹੁੰਦਾ, ਖੂਹ ਪੁੱਟਣਾ ਮਹਿੰਗਾ ਹੁੰਦਾ, ਉੱਥੇ ਪਿੰਡ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਡਿੱਗੀਆਂ ਬਣਾਈਆਂ ਜਾਂਦੀਆਂ ਸਨ। ਮਾਲਵਾ ਖੇਤਰ ਦੇ ਸੰਗਰੂਰ, ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ ਆਦਿ ਕਈ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਟੁੱਟੀਆਂ-ਫੁੱਟੀਆਂ ਡਿੱਗੀਆਂ ਦੇ “ਫੁੱਲ ਅੱਜ ਵੀ ਦੇਖਣ ਨੂੰ ਮਿਲ ਜਾਣਗੇ। ਅੰਬਾਲਾ 'ਚ ਵੀ ਦੋ ਬਹੁਤ ਵੱਡੀਆਂ ਡਿੱਗੀਆਂ ਸਨ। ਇੱਕ ਡਿੱਗੀ ਉੱਤੇ ਤਾਂ ਹੁਣ ਅੰਬਾਲੇ ਦਾ ਬਸ ਅੱਡਾ ਹੈ। ਦੂਜੀ ਡਿੱਗੀ ਜਿਹੜੀ ਐਸ. ਡੀ. ਕਾਲਜ ਦੇ ਪਿੱਛੇ ਸੀ, ਉਸਨੂੰ ਵੀ ਪਾਲੀਥੀਨ ਸਮੇਤ ਹੋਰਨਾਂ ‘ਸਟੇਟਸ’ ਵਾਲੇ ਪਦਾਰਥਾਂ ਨਾਲ ਭਰ ਕੇ ਪਾਰਕ ਬਣਾ ਦਿੱਤਾ ਗਿਆ ਹੈ। ਸ੍ਰੀ ਕਸ਼ਮੀਰੀ ਲਾਲ ਧੀਮਾਨ ਜੀ ਨੇ ਦੱਸਿਆ ਕਿ ਇਸ ਡਿੱਗੀ ਦੀ ਗਹਿਰਾਈ ਦੋ ਹਾਥੀਆਂ ਜਿੰਨੀ ਸੀ। ਦੁਸਹਿਰੇ ਵਾਲੇ ਦਿਨ ਰਾਮ ਜੀ ਦੀ ਸਵਾਰੀ ਲਈ ਸ਼ਿੰਗਾਰੇ ਜਾਣ ਤੋਂ ਵਾਲੇ ਹਾਥੀਆਂ ਨੂੰ ਪਹਿਲਾਂ ਇੱਥੇ ਹੀ ਆ ਇਸ਼ਨਾਨ ਕਰਵਾਇਆ ਜਾਂਦਾ ਸੀ। ਡਿੱਗੀਆਂ ਕੱਚੀਆਂ-ਪੱਕੀਆਂ ਦੋਵੇਂ ਹੀ ਤਰ੍ਹਾਂ ਦੀਆਂ ਹੁੰਦੀਆਂ ਸਨ। ਡੰਗਰਾਂ ਲਈ ਵੱਖ ਡਿੱਗੀਆਂ ਹੁੰਦੀਆਂ ਸਨ। ਜਿੱਥੇ ਪਾਣੀ ਦਾ ਪੱਧਰ ਜ਼ਿਆਦਾ ਗਹਿਰਾ ਹੁੰਦਾ, ਉੱਥੇ ਪਸ਼ੂ ਅਤੇ ਲੋਕਾਂ ਦੀ ਸਾਂਝੀ ਡਿੱਗੀ ਹੁੰਦੀ। ਉੱਥੇ ਪਾਣੀ ਦੀ ਵਰਤੋਂ ਬੇਹੱਦ ਕਿਫ਼ਾਇਤ ਨਾਲ ਦੇਸੀ ਘਿਉ ਦੀ ਤਰ੍ਹਾਂ ਕੀਤੀ ਜਾਂਦੀ। ਉੱਥੇ ਪਸ਼ੂਆਂ ਨੂੰ ਅੱਜ ਵਾਂਗ ਟਰੱਕਾਂਟੈਂਪੂਆਂ ਵਾਂਗ ਧੋਤਾ ਨਹੀਂ ਸੀ ਜਾਂਦਾ ਅਤੇ ਨਾ ਹੀ ਲੱਖਾਂ ਯੂਨਿਟ ਬਿਜਲੀ ਅਤੇ ਡੀਜ਼ਲ ਦੇ ਖ਼ਰਚੇ ਪਾਏ ਜਾਂਦੇ ਸਨ। ਉਦੋਂ ਪਸ਼ੂ ਅਤੇ ਲੋਕ ਦੋਵੇਂ ਸਰਲ ਸਨ। ਉਦੋਂ ਪਸ਼ੂ ਆਦਮੀ ਦੀ ਸੋਹਬਤ ਵਿੱਚ ਰਹਿ ਕੇ ਵਿਗੜੇ ਨਹੀਂ ਸਨ। ਹੁਣ ਤਾਂ ਮਧੂਮੱਖੀਆਂ ਵੀ ਗੁੜ ਵਾਲੀਆਂ ਸੜੀਆਂ ਬੋਰੀਆਂ, ਟੌਫ਼ੀਆਂ ਦੀ ਚਿਪਚਿਪੀ ਪੈਕਿੰਗ ਅਤੇ ਘਟੀਆ ਚੀਨੀ ਖਾ-ਖਾ ਕੇ ਅਸਲੀ ਸ਼ਹਿਦ ਬਣਾਉਣ ਦੀ ਕਲਾ ਅਤੇ ਫੁੱਲਾਂ ਦਾ ਸੁਆਦ ਵੀ ਭੁੱਲ ਆਏ ਮੈਂ ਦੇਸੀ ਘਿਉ ਦੀ ਤਰਾਂ ਕੀਤੀ ਜਾਂਦੀ। ਟੈਂਪੂਆਂ ਵਾਂਗ ਬੰਤਾ ਨਹੀਂ ਸੀ ਜਾਂਦਾ ਹੈ