ਪੰਨਾ:Aaj Bhi Khare Hain Talaab (Punjabi).pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁੱਕੀਆਂ ਹਨ। ਸ਼ਹਿਦ ਵਿੱਚ ਤੰਦਰੁਸਤੀ ਲੱਭਣ ਵਾਲੇ ਲੋਕੀ ਵੀ ਹੁਣ ਸਿਰਫ਼ ਸੜੀਆਂ ਗਲੀਆਂ ਟਾਫ਼ੀਆਂ ਦੀ ਚਾਸ਼ਨੀ ਹੀ ਚੱਟਦੇ ਹਨ। ਉਦੋਂ ਜ਼ਿੰਦਗੀ ਦੇ ਜ਼ਿਆਦਾਤਰ ਕੰਮ ਸੌਖੇ ਸਨ, ਅੱਜ ਵਾਂਗ ਔਖੇ ਨਹੀਂ ਸਨ ਹੋਏ। ਜਦੋਂ ਸਮਾਜ ਅਤੇ ਸੇਵਾ ਦੋ ਵੱਖੋ-ਵੱਖਰੇ ਸ਼ਬਦਾਂ ਵਾਂਗ ਦੋਫਾੜ ਹੋ ਜਾਣ ਤਾਂ ਫੇਰ ਖ਼ਾਲੀ ਹੋਈ ਜਗਾ ਵਿੱਚ ਸੋਸ਼ਲ ਵਰਕਰਾਂ ਦੀ ਘੁਸਪੈਠ ਹੁੰਦੀ ਹੈ, ਇਹੋ ਸੋਸ਼ਲ ਵਰਕਰ ਤਰੱਕੀ ਕਰਕੇ ਐਨ. ਜੀ. ਓ. ਬਣਦੇ ਹਨ ਅਤੇ ਫਿਰ ਐਨ. ਜੀ. ਓਜ਼ ਨੂੰ ਲੱਭਣ ਲਈ ਸਮਾਜ ਦੀ ਥਾਂ ਕੰਪਿਊਟਰਾਂ ਦੀਆਂ ਵੈੱਬਸਾਈਟਾਂ ਖੋਲ੍ਹਣੀਆਂ ਪੈਂਦੀਆਂ ਹਨ।

ਖੂਹ ਦੋ ਤਰ੍ਹਾਂ ਦੇ ਹੁੰਦੇ ਸਨ, ਪੀਣ ਦੇ ਪਾਣੀ ਵਾਲੇ ਅਤੇ ਖੇਤਾਂ ਦੀ ਸਿੰਜਾਈ ਵਾਲੇ। ਆਪਣੇ ਇਸ ਖਿੱਤੇ ਵਿੱਚ ਸਿੰਜਾਈ ਵਾਲੇ ਖੂਹਾਂ ਦਾ ਇਤਿਹਾਸ ਈਸਾ ਤੋਂ ਵੀ ਸੈਂਕੜੇ ਵਰੇ ਪਹਿਲਾਂ ਦਾ ਹੈ। ਖੂਹਾਂ 'ਚੋਂ ਪਾਣੀ ਹਲਟਾਂ ਨਾਲ ਕੱਢਣ ਦੀ ਪ੍ਰੰਪਰਾ ਵੀ ਕਾਫ਼ੀ ਪ੍ਰਾਚੀਨ ਹੈ। ਖੂਹ ਪੁੱਟਣ ਲਈ ਸਭ ਲੋਕ ਮਦਦ ਕਰਦੇ ਸਨ। ਪੁਟਾਈ ਤੋਂ ਪਹਿਲਾਂ ਅਜਿਹੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਕਿ ਪਾਣੀ ਮਿੱਠਾ ਨਿੱਕਲੇ। ਉਸ ਸਮੇਂ ਦਾ ਸਮਾਜ ਸਭ ਲਈ ਸੀ, ਸਭ ਦਾ ਮੱਥਾ ਨਿਰਮਲ ਸੀ (ਕਿਸੇ ਦੇ ਵੀ ਮੱਥੇ ਵਿੱਚ ਅਜੀਬੋ ਗਰੀਬ ਵਿਕਾਸ ਦਾ ਗਾਰਾ ਨਹੀਂ ਸੀ ਭਰਿਆ) ਪਰ ਫੇਰ ਵੀ ਪਵਿੱਤਰ ਰਸਮਾਂ ਦੀਆਂ ਰਸਭਰੀਆਂ ਪ੍ਰੰਪਰਾਵਾਂ ਨਿਭਾਈਆਂ ਹੀ ਜਾਂਦੀਆਂ ਸਨ। ਪੁਟਾਈ ਦੇ ਪਹਿਲੇ ਟੱਕ ਨਾਲ ਹੀ ਗੁੜ, ਪਤਾਸੇ, ਮਿੱਠੇ ਚੌਲ ਜਾਂ ਲੱਡੂ ਵੰਡੇ ਜਾਂਦੇ। ਮਿਹਨਤਕਸ਼ਾਂ ਦੀ ਵੀ ਰੱਜਵੀਂ ਸੇਵਾ ਕੀਤੀ ਜਾਂਦੀ। ਖੂਹ ਦੀ ਪੁਟਾਈ ਦੇ ਪੂਰੇ ਸਮੇਂ ਬਜ਼ੁਰਗ ਆਲੇ-ਦੁਆਲੇ ਘੁੰਮਦੇ ਰਹਿੰਦੇ ਅਤੇ ਦੱਸਦੇ ਰਹਿੰਦੇ ਕਿ ਹੁਣ ਪਾਣੀ ਕਿੰਨਾ ਕੁ ਦੂਰ ਹੈ। ਖੂਹ ਦਾ ਘੇਰਾ ਉੱਥੇ ਉੱਗਣ ਵਾਲੀਆਂ ਫ਼ਸਲਾਂ ਦੇ ਸੁਭਾਅ ਦੇ ਅਨੁਸਾਰ ਹੁੰਦਾ। ਅੱਜ ਵਾਂਗ ਨਹੀਂ ਕਿ ਸਭ ਕੁੱਝ ਸਭ ਪਾਸੇ ਬੀਜਦੇ ਜਾਓ। ਖੂਹ ਨੂੰ ਪਿੰਡ ਦੀ ਸੰਜੀਵਨੀ ਮੰਨਿਆ ਜਾਂਦਾ ਸੀ। ਜਿਉਂ ਹੀ ਖੂਹ ਬਣ ਕੇ ਤਿਆਰ ਹੁੰਦਾ, ਸਭ ਦੀ ਆਤਮਾ ਵਿੱਚ ਇੱਕ ਨਿੱਘੇ ਅਹਿਸਾਸ ਦੇ ਢੋਲ ਵੱਜ ਉੱਠਦੇ। ਖੁਹਾਂ ਦੇ ਆਲੇ-ਦੁਆਲੇ ਲੱਗੇ ਸੈਂਕੜੇ ਦਰੱਖ਼ਤਾਂ ਉੱਤੇ ਹਜ਼ਾਰਾਂ ਪਰਿੰਦੇ ਆਪਣੇ ਆਲ੍ਹਣੇ ਬਣਾਉਂਦੇ, ਇਹ ਦੌਰ ਉਹ ਸੀ ਜਦੋਂ ਸਭਨਾਂ ਥਾਵਾਂ ਦੇ ਲੋਕਾਂ ਦੇ ਦਿਲਾਂ ਵਿੱਚ ਸਰਬੱਤ ਦਾ ਭਲਾ ਚਾਹੁਣ ਦੇ ਨਾਮ ਦਾਨ ਦੀ ਕੁਦਰਤੀ ਬੂੰਦ ਪਈ ਹੋਈ ਸੀ, ਉਹ ਇਹ ਸਮਝਦੇ ਸਨ ਕਿ “ਦਾਣਾ-ਪਾਣੀ ਖਿੱਚ ਕੇ ਲਿਆਉਂਦਾ, ਕੌਣ ਕਿਸੇ ਦਾ ਖਾਂਦਾ। ਹਜ਼ਾਰਾਂ ਪਰਿੰਦੇ ਉੱਥੇ ਹੀ ਦਾਣੇ ਚੁਗਦੇ, ਪਾਣੀ ਪੀਂਦੇ ਅਤੇ ਪੂਰਾ ਵਾਤਾਵਰਣ ਚਹਿਕਾਉਂਦੇ ਰਹਿੰਦੇ। ਉਦੋਂ ਪੰਛੀਆਂ ਨੂੰ ਮਾਰ ਕੇ ਖਾਣ ਵਾਲੀਆਂ ਗੁਲੇਲਾਂ ਨਹੀਂ ਸਨ ਬਣੀਆਂ (ਉਡਾਉਣ ਵਾਲੀਆਂ ਜ਼ਰੂਰ ਸਨ, ਨਾ ਹੀ ਅੱਜ ਵਾਂਗ ਮੈਰਿਜ ਪੈਲੇਸ ਬਣੇ ਸਨ ਜਿਨ੍ਹਾਂ ਦੇ ਮੀਨੂ ਕਾਰਡਾਂ ਵਿੱਚ ਬੱਕਰੇ, ਮੁਰਗੇ ਦੇ ਨਾਲ-ਨਾਲ ਕਬੂਤਰ, ਤਿੱਤਰ, ਬਟੇਰੇ ਅਤੇ ਖ਼ਰਗੋਸ਼ ਤੱਕ ਦੇ ਮਾਸ ਪਰੋਸੇ ਜਾਣ ਦੀ ਰੰਗਦਾਰ ਛਪਾਈ ਹੋਈ ਹੁੰਦੀ ਹ