ਪੰਨਾ:Aaj Bhi Khare Hain Talaab (Punjabi).pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਈਮਾਨਦਾਰੀ ਨਾਲ ਵੇਖੀਏ ਤਾਂ ਹਰਿਆਣਾ ਅਤੇ ਪੰਜਾਬ ਹਰੇ-ਭਰੇ ਖੇਤਰ ਉਸੇ ਸਮੇਂ ਤੱਕ ਹੀ ਸਨ ਜਦੋਂ ਤੱਕ ਇੱਥੋਂ ਦੇ ਸਾਰੇ ਕੁਦਰਤੀ ਸੋਮੇ ਸਹਿਜ-ਸਰਲ ਸਨ। ਦੂਰ-ਦੂਰ ਫੈਲੇ ਸੰਘਣੇ ਜੰਗਲ ਸਨ, ਪੰਜਾਂ ਦਰਿਆਵਾਂ ਦੀਆਂ ਕਈ ਸਾਰੀਆਂ ਉਪ-ਨਦੀਆਂ ਸਨ, ਲਗਭਗ 17,500 ਛੋਟੇ-ਵੱਡੇ ਤਾਲਾਬ ਸਨ। ਮਿੱਟੀ ਦੀਆਂ ਹੇਠਲੀਆਂ ਪਰਤਾਂ ਵਿੱਚ ਰੱਜਵੀਂ ਤਾਕਤ ਸੀ। ਦੁੱਧ-ਘਿਉ ਨਾਲ ਜੁੜੀਆਂ ਅਨੇਕ ਕਹਾਵਤਾਂ ਸਨ। ਦੁੱਧ ਅਤੇ ਪੁੱਤ ਇੱਕ ਕਰਕੇ ਜਾਣੇ ਜਾਂਦੇ ਸਨ। ਅੱਜ ਜਦੋਂ ਲੱਖਾਂ ਬੱਚੀਆਂ ਕੁੱਖ ਵਿੱਚ ਹੀ ਮਾਰੀਆਂ ਜਾ ਰਹੀਆਂ ਹੋਣ, ਮੁੰਡੇ ਬਾਹਰਲੇ ਮੁਲਕ ਵਿੱਚ ਲਗਭਗ ਵੇਚੇ ਜਾ ਰਹੇ ਹੋਣ, ਤਾਂ ਸਮਝਿਆ ਜਾ ਸਕਦਾ ਹੈ ਕਿ ਮਮਤਾ ਦੀ ਡੋਰ ਦੀ ਰੇਸ਼ਮ ਕਿੰਨੀ ਕੁ ਬਚੀ ਹੋਵੇਗੀ, ਅੱਜ ਮਾਂ ਦੇ ਦੁੱਧ ਦੀ ਤੰਦ ਸਿਵਾਏ ਕਿਸੇ ਲਾਲਚ ਤੋਂ ਇਲਾਵਾ ਹੋਰ ਕੁੱਝ ਨਹੀਂ ਦਿਸਦੀ? ਧੀਆਂ ਦੇ ਘਰ ਦਾ ਪਾਣੀ ਵੀ ਨਾ ਪੀਣ ਵਾਲਾ ਪੰਜਾਬ ਅੱਜ ਕੁੱਖ ਵਿੱਚ ਹੀ ਧੀਆਂ ਮਾਰਨ ਵਾਲੇ ਸਾਰੇ ਸੂਬਿਆਂ 'ਚੋਂ ਨੰਬਰ ਇੱਕ 'ਤੇ ਹੈ। ਅਖ਼ਬਾਰਾਂ 'ਚ ਲਗਾਤਾਰ ਛਪਦੀਆਂ ਅਜਿਹੀਆਂ ਖ਼ਬਰਾਂ ਪੜ੍ਹ ਕੇ ਹੌਲ ਪੈਂਦਾ ਹੈ ਕਿ ਮੁੰਡਿਆਂ ਨੂੰ ਸਿਰਫ਼ ਬਾਹਰ ਭੇਜਣ ਦੇ ਲਾਲਚ ਵਿੱਚ ਚਾਚੇ, ਮਾਮੇ, ਤਾਏ ਦੀਆਂ ਕੁੜੀਆਂ ਨਾਲ ਵਿਆਹਿਆ ਜਾ ਰਿਹਾ ਹੈ। ਇਹ ਸਾਰੀਆਂ ਘਟਨਾਵਾਂ ਆਉਣ ਵਾਲੇ ਕਿਸੇ ਸੱਚੇ-ਸੁੱਚੇ ਅਤੇ ਨਿੱਗਰ ਸਮਾਜ ਦੀ ਸੱਜਰੀ ਸਵੇਰ ਦੀਆਂ ਨਿਸ਼ਾਨੀਆਂ ਨਹੀਂ ਹਨ। ਇਹ ਅੰਨ੍ਹੇਵਾਹ ਖੇਡੀ ਜਾਣ ਵਾਲੀ ਇੱਕ ਅਜਿਹੀ ਖੋ-ਖੋ ਹੈ ਜਿਸਨੂੰ ਨਾ ਸਮਝ ਕੇ ਅਸੀਂ ਬਹੁਤ ਵੱਡੀ ਭੁੱਲ ਕਰ ਰਹੇ ਹਾਂ। ਇਹ ਵੀ 'ਦੇਸੀ' ਨੂੰ ਗਾਲ੍ਹ ਕੱਢ ਕੇ ਕਿਸੇ ਵੀ ਤਰ੍ਹਾਂ ਵਿਕਸਤ ਦਿਸਣ ਦਾ ਹੀ ਉਦਾਹਰਣ ਹੈ।

ਅੱਜ ਪੰਜਾਬ ਦੀਆਂ ਚੱਕੀਆਂ ਵਿੱਚ ਪੀਸਿਆ ਜਾਣ ਵਾਲਾ ਹਰੇਕ ਦਾਣਾ ਮਰੇ ਹੋਏ ਡੰਗਰਾਂ ਦੀਆਂ ਹੱਡੀਆਂ ਦਾ ਚੂਰਾ ਅਤੇ ਨਰਮ ਪੱਥਰ ਦਾ ਚੂਰਾ ਹੀ ਹੈ। ਪੁੱਠੇ-ਸਿੱਧੇ ਟੀਕੇ ਲਾ ਕੇ ਡੰਗਰਾਂ ਤੋਂ ਲਿਆ ਜਾਣ ਵਾਲਾ ਦੁੱਧ ਕਿੰਨੀ ਕੁ ਦੇਰ ਪੰਜਾਬ ਦੇ ਪਸ਼ੂਧਨ ਨੂੰ ਟਿਕਾ ਸਕੇਗਾ, ਅਜਿਹੇ ਸਵਾਲ ਕਿਤੋਂ ਹੋਰ ਪੜ੍ਹਕੇ ਆਏ ਆਪਣੇ ਹੀ ਧਰਤੀ ਦੇ ਪੁੱਤਾਂ ਨੂੰ ਪੁੱਛੇ ਜਾਣੇ ਚਾਹੀਦੇ ਹਨ। ਜਿਹੜੇ ਅਖੌਤੀ ਬੁੱਧੀਜੀਵੀਆਂ ਨੇ ਗੋਹੇ ਨੂੰ ਵੇਖ ਕੇ ਨੱਕ 'ਤੇ ਰੁਮਾਲ ਰੱਖੇ, ਅੱਜ ਉਹੀ ਜੈਵਿਕ ਖਾਦ ਦੇ ਹਿਮਾਇਤੀ ਦਿਸ ਰਹੇ ਹਨ। ਜਿਹੜੇ ਲੋਕਾਂ ਨੇ ਦੂਜਿਆਂ ਤੋਂ ਵੱਖਰੇ ਦਿਸਣ ਲਈ ਚਮਚਮ ਕਰਦੇ ਪਾਲੀਥੀਨ ਨੂੰ ਪ੍ਰੋਮੋਟ ਕੀਤਾ, ਅੱਜ ਉਹੀ ਵੀ. ਆਈ. ਪੀ. ਪਾਲੀਥੀਨ ਦੀ ਮੋਢੇ ਮਟਕਾ ਕੇ ਅੰਗਰੇਜ਼ੀ ਭਾਸ਼ਾ ਵਿੱਚ ਨਿਖੇਧੀ ਕਰ ਰਹੇ ਹਨ।

ਜੇ ਕੋਈ ਕਵੀ ਚਾਹੇ ਤਾਂ ਵੀ ਅੱਜ ਪੰਜ ਦਰਿਆਵਾਂ 'ਤੇ ਗੀਤ ਨਹੀਂ ਲਿਖ ਸਕਦਾ। ਪੰਜਾਬ- ਹਰਿਆਣਾ ਦੀਆਂ ਸਰਕਾਰਾਂ ਕੁੱਝ ਵੀ ਆਖਦੀਆਂ ਹੋਣ ਪਰ ਇਨ੍ਹਾਂ ਦੋਹਾਂ ਸੂਬਿਆਂ ਦੀ ਕਣਕ ਸਿਰਫ਼ ਪੀਲੇ ਰਾਸ਼ਨ ਕਾਰਡਧਾਰੀਆਂ ਨੂੰ ਹੀ ਮਿਲਦੀ ਹੈ। ਕਿਉਂਕਿ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਇਹ ਕਣਕ ਹੁਣ ਰਿਜੈਕਟ ਹੋ ਚੁੱਕੀ ਹੈ। ਅੱਜ ਗਲੀਆਂ ਵਿੱਚ ਘੁੰਮਣ ਵਾਲੇ ਕੁੱਤੇ ਤੱਕ ਇਸ ਕਣਕ ਦੀਆਂ ਬਣੀਆਂ ਰੋਟੀਆਂ ਖਾਣੀਆਂ