ਪੰਨਾ:Aaj Bhi Khare Hain Talaab (Punjabi).pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਈ ਜ਼ਿਲ੍ਹਿਆਂ ਵਿੱਚ ਅਜਿਹੀ ਤੰਗੀ ਕਾਰਨ ਬਹੁਤ ਸਾਰੇ ਘਰਾਂ ਵਿੱਚ ਕਈ-ਕਈ ਭਰਾਵਾਂ ਦੀ ਇੱਕੋ-ਇੱਕ ਪਤਨੀ ਹੈ ਤਾਂ ਜੋ ਔਲਾਦ ਵਧਣ ਦੇ ਕਾਰਣ ਜ਼ਮੀਨ ਦੀ ਵੰਡ ਨਾ ਹੋਵੇ। ਰਾਜਿੰਦਰ ਸਿੰਘ ਬੇਦੀ ਜਿਉਂਦੇ ਹੁੰਦੇ ਤਾਂ ਉਹ 'ਏਕ ਚਾਦਰ ਮੈਲੀ ਸੀ' ਦੀ ਥਾਂ 'ਏਕ ਧਰਤੀ ਮੈਲੀ ਸੀ' ਜ਼ਰੂਰ ਲਿਖਦੇ। ਪੰਜਾਬ ਦਾ 72 ਫ਼ੀ ਸਦੀ ਕਿਸਾਨ ਤੰਗਹਾਲੀ ਦਾ ਸ਼ਿਕਾਰ ਹੈ। ਅੰਕੜਿਆਂ ਦੇ ਹਿਸਾਬ ਨਾਲ ਸਿਰਫ਼ 28 ਫ਼ੀ ਸਦੀ ਕਿਸਾਨ ਹੀ ਕਾਮਯਾਬ ਕਿਸਾਨ ਹਨ। ਲਗਭਗ 20 ਲੱਖ ਕਿਸਾਨ ਪਰਿਵਾਰ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਹਨ। ਪੰਜਾਬ ਦੇ ਕਿਸਾਨਾਂ ਉੱਪਰ 20 ਫ਼ੀ ਸਦੀ ਕਰਜ਼ਾ ਸਰਕਾਰੀ ਹੈ ਅਤੇ 80 ਫ਼ੀ ਸਦੀ ਕਰਜ਼ਾ ਪਠਾਣੀ ਮਹਾਜਨਾਂ ਦਾ ਹੈ। ਸਰਕਾਰੀ ਕਰਜ਼ੇ ਦਾ ਵਿਆਜ ਤਾਂ ਫੇਰ ਵੀ ਕਿਸੇ ਲਛਮਣ ਰੇਖਾ ਦੇ ਅੰਦਰ ਰਹਿੰਦਾ ਹੈ, ਲੇਕਿਨ ਨਵੀਂ ਕਿਸਮ ਦੇ ਫ਼ਾਈਨੈਂਸਰਾਂ ਦਾ ਵਿਆਜ ਤਾਂ ਜ਼ਬਰਦਸਤੀ ਪੱਥੇ ਗਏ ਬਿਜਲੀ ਦੇ ਨਵੇਂ ਮੀਟਰਾਂ ਦੀਆਂ ਯੂਨਿਟਾਂ ਵਾਂਗ ਚੱਲਦਾ ਹੈ। ਖੇਤੀ ਪ੍ਰਧਾਨ ਦੇਸ਼ ਹੋਣ ਦੇ ਬਾਵਜੂਦ ਕਿਸਾਨਾਂ ਲਈ ਕਿਸੇ ਸੁਚੱਜੀ ਨੀਤੀ ਦੀ ਥਾਂ ਸਰਕਾਰਾਂ ਕੋਲ ਹਰ ਸਾਲ ਦੇ ਬਜਟ ਵਿੱਚ ਕਿਸਾਨਾਂ ਦਾ ਜੀਵਨ ਉੱਚਾ ਚੁੱਕਣ ਲਈ ਸਿਰਫ਼ ਕਰਜ਼ੇ ਦਾ ਹੀ ਵਿਸ਼ੇਸ਼ ਪੈਕੇਜ ਹੁੰਦਾ ਹੈ।

ਪੰਜਾਬ ਵਿੱਚ ਕੁੱਲ ਖੇਤੀ ਯੋਗ ਭੂਮੀ 50 ਲੱਖ ਹੈਕਟੇਅਰ ਹੈ। ਪੂਰੇ ਦੇਸ਼ ਵਿੱਚ ਲਗਭਗ 16 ਲੱਖ ਟਰੈਕਟਰ ਹਨ, ਪਰ ਇਕੱਲੇ ਪੰਜਾਬ ਵਿੱਚ ਟਰੈਕਟਰਾਂ ਦੀ ਗਿਣਤੀ 5 ਲੱਖ ਤੋਂ ਉੱਪਰ ਹੈ। ਯਾਨੀ ਦੇਸ਼ ਦੀ ਕੁੱਲ ਧਰਤੀ ਦੇ 1.54 ਫ਼ੀ ਸਦੀ ਹਿੱਸੇ ਵਾਲੇ ਖੇਤਰ ਦਾ ਕਿਸਾਨ ਦੂਜੇ ਕਿਸਾਨਾਂ ਦੇ ਮੁਕ+ਬਲੇ 24 ਗੁਣਾ ਜ਼ਿਆਦਾ ਸਮਰੱਥਾ ਵਾਲਾ ਕਿਸਾਨ ਹੈ। ਪੰਜਾਬ ਦੇ ਕਿਸਾਨ ਨੂੰ ਇਹੋ ਹਾਈ-ਫਾਈ ਹੋਣਾ ਮਹਿੰਗਾ ਪੈ ਰਿਹਾ ਹੈ। ਇਹ ਘਰ ਵਿੱਚ ਹਾਥੀ ਬੰਨ੍ਹਣ ਵਾਲੀ ਗੱਲ ਹੈ। ਉਸਦੇ ਉੱਪਰੋਂ ਅਕਲਮੰਦੀ ਦਾ ਝੰਡਾ ਇਹ ਕਿ ਉਸਨੇ 26 ਲੱਖ ਹੈਕਟੇਅਰ ਭੂਮੀ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ, ਜਿਸ ਕਾਰਨ ਹਰ ਸਾਲ 40 ਸੈਂਟੀਮੀਟਰ ਪਾਣੀ ਦਾ ਪੱਧਰ ਹੋਰ ਹੇਠਾਂ ਜਾਣ ਲੱਗ ਪਿਆ। ਪੰਜਾਬ ਦੀ ਖੇਤੀ 70 ਫ਼ੀ ਸਦੀ ਧਰਤੀ ਹੇਠਲੇ ਪਾਣੀ ਅਤੇ 30 ਫ਼ੀ ਸਦੀ ਨਹਿਰੀ ਪਾਣੀ 'ਤੇ ਨਿਰਭਰ ਕਰਦੀ ਹੈ। 1960 ਵਿੱਚ ਚੌਲਾਂ ਦੀ ਪੈਦਾਵਾਰ ਤਿੰਨ ਲੱਖ ਟਨ ਸੀ, ਲੇਕਿਨ 'ਹਰੇ ਇਨਕ+ਲਾਬ' ਦੇ ਜੇਹਾਦੀ ਨਾਅਰੇ ਤੋਂ ਬਾਅਦ ਨਿੱਕਲੀ ਲਾਲਚੀ ਜੀਭ ਕਾਰਨ ਇਹ ਅੰਕੜਾ 143 ਲੱਖ ਟਨ ਤੱਕ ਪੁੱਜ ਗਿਆ। ਪੂਰੇ ਭਾਰਤ ਵਿੱਚ 4271 ਜਲਗਾਹਾਂ ਹਨ। ਉਨ੍ਹਾਂ ਵਿੱਚ ਪਾਣੀ ਦੀ ਦੁਰਵਰਤੋਂ ਵਾਲੇ ਖੇਤਰ 231 ਹਨ, ਜਿਨ੍ਹਾਂ ਵਿੱਚ 107 ਸਿਰਫ਼ ਪੰਜਾਬ ਅਤੇ ਹਰਿਆਣਾ ਵਿੱਚ ਹੀ ਹਨ। ਅੱਜ ਸਿਰਫ਼