ਪੰਨਾ:Aaj Bhi Khare Hain Talaab (Punjabi).pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਹ ਸਭ ਮਿਲਕੇ ਹੀ ਤਾਂ ਪਰਜਾ ਕਹਾਉਂਦੇ ਹਨ।ਇਸੇ ਲਈ ਉਸ ਪਰਮੇਸੁਰ ਦਾ ਇੱਕ ਨਾਂ ਪਰਜਾਪਤੀ ਵੀ ਹੈ।

ਪਸੂ, ਪੰਛੀ, ਕੀਟ, ਪਤੰਗੇ, ਦਰੱਖਤ ਅਤੇ ਸੂਟੇ ਸਾਡੇ ਵਾਂਗ ਕੋਈ ਵਿਧਾਨ ਨਹੀਂ ਰਚਦੇ।ਉਹ ਸੁਭਾਅ ਤੋਂ ਹੀ ਸੰਸਾਰ ਦੇ ਹੱਕ ਵਿੱਚ ਅਣਲਿਖਤ ਮਰਿਆਦਾ ਦੀ ਪਾਲਣਾ ਕਰਦੇ ਹਨ।ਆਦਮੀ ਤੋਂ ਇਲਾਵਾ ਕੋਈ ਵੀ ਕਦਰਤ ਦੇ ਖਿਲਾਫ਼ ਜੰਗ ਲੜਦਾ ਨਹੀਂ ਦਿਸਦਾ।ਨਿੱਕੀ ਜਿਹੀ ਚਿੜੀ ਵੀ ਆਪਣੀ ਚੁੰਝ ਨਾਲ ਸਿਰਫ ਇੱੱਕ ਦਾਣਾ ਹੀ ਚਗਦੀ ਹੈ, ਇਸ ਤੋਂ ਜਿਆਦਾ ਨਹੀਂ।ਇਸੇ ਕਰਕੇ ਕਿਤੇ ਵੀ ਇਨ੍ਹਾਂ ਲਈ ਮਾਲਗੋਦਾਮਾਂ ਦੀ ਜਰੂਰਤ ਨਹੀਂ ਹੁੰਦੀ।ਹਿੰਸਕ ਪਸ਼ੂ ਪਤਾ ਨਹੀਂ ਕਦੋ ਤੋਂ ਸ਼ਿਕਾਰ ਕਰਦੇ ਆ ਰਹੇ ਹਨ, ਪਰ ਕਿਤੇ ਵੀ ਜਾਨਵਰਾਂ ਦੀ ਗਿਣਤੀ ਘੱਟ ਨਹੀਂ ਹੋਈ।ਲੇਕਿਨ ਆਦਮੀ ਦੀ ਸ਼ਿਕਾਰੀ ਪ੍ਰਵਿਰਤੀ ਅਤੇ ਸਿਰਫ ਮਾਸਖੋਰੀ ਲਈ ਬਣੀਆਂ ਕਹਾਣੀਆਂ ਦੇ ਹਵਾਲਿਆਂ ਕਾਰਨ, ਅੱਜ ਪੂਰੀ ਧਰਤੀ ਦੇ ਜੀਵਾਂ ਤੇ ਖਤਰਾ ਮੰਡਰਾਉਣ ਲੱਗ ਪਿਆ ਹੈ।ਅੱਜ ਆਪਣੇ ਦੇਸ਼ ਵਿੱਚ ਹੀ ਲੱਗਭੱਗ 45 ਕਰੋੜ ਲੋਕ ਡੰਗਰਖੋਰ ਹੋ ਚੁੱਕੇ ਹਨ।ਦੇਸ਼ ਵਿੱਚ ਲਗਭਗ 10 ਲੱਖ ਬੁੱਚੜਖਾਨੇ ਹਨ ਜਿਨ੍ਹਾਂ ਵਿਚ11 ਕਰੋੜ 30ਲੱਖ ਨਿੱਕੇ ਵੱਡੇ ਪਸ਼ੂ ਅਤੇ20 ਕਰੋੜ ਪਰਿੰਦੇ ਹਰ ਸਾਲ ਵੱਢੇ ਟੁੱਕੇ ਜਾਂਦੇ ਹਨ।ਹਰਿਆਲੀ ਦਾ ਨਾਸ਼ ਕਰਕੇ, ਪਸ਼ੂਆਂ ਨੂੰ ਮਾਰ ਕੇ, ਡਕਾਰ ਕੇ ਅਤੇ ਉਨ੍ਹਾਂ ਦੇ ਖੂਨ ਦਾ ਚਿੱਕੜ ਬਣਾ ਕੇ ਹੀ ਜੇਕਰ ਸਵਰਗ ਜਾਣ ਦਾ ਰਸਤਾ ਹੈ, ਤਾਂ ਫੇਰ ਨਰਕ ਜਾਣ ਦਾ ਸਾਧਨ ਕਿਹੜਾ ਹੈ?ਧਰਤੀ ਤੇ ਆਪਣੀ ਬੇ-ਮਾਅਨੀ ਸੁਰੱਖਿਆ ਦੇ ਉਪਾਅ ਲੱਭਣ ਦੀ ਹੜਬੜੀ ਵਿੱਚ ਆਪਾਂ ਸਭਨਾਂ ਨੇ ਆਪਣੇ ਪੰਜਾਂ ਤੱਤਾਂ ਚੋਂ ਚਾਰ ਵਿਗਾੜ ਲਏ ਹਨ।ਇਸੇ ਕਰਕੇ ਪੰਜਵਾਂ ਤੱਤ ਅੱਗ ਭਾਰੂ ਹੋ ਚੱਲਿਆ ਹੈ।ਅੱਜ ਅੰਤਰਰਾਸ਼ਟਰੀ ਸੰਮੇਲਨਾਂ ਵਿੱਚ ਚਰਚਾ ਦਾ ਵਿਸ਼ਾ`ਧਰਤੀ ਦਾ ਵਧਦਾ ਬੁਖਾਰ' ਹੀ ਹੈ ਅਤੇ ਇਸ ਬੁਖਾਰ ਦਾ ਇਲਾਜ ਆਪਣੇ ਰਿਗਵੇਦ ਅਤੇ ਮਹਾਨ ਸੰਤ ਦਰਸ਼ਨ ਨਾਲ ਹੀ ਸੰਭਵ ਦਿੱਸਦਾ ਹੈ।ਇਨ੍ਹਾਂ ਪੰਜਾਂ ਤੱਤਾਂ ਨੂੰ ਬਚਾਉਣ ਦਾ ਕੰਮ ਸਰਕਾਰੀ ਤੰਤਰਾਂ, ਸਰਕਾਰੀ ਨੀਤੀਆਂ ਜਾਂ ਨੇਤਾਵਾਂ ਦੇ ਹੱਥਾਂ ਵਿੱਚ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਸਾਡੇ ਰਾਜਰੋਗੀਆਂ ਦੀਆਂ ਗਰਦਨਾਂ ਵਿੱਚ WTO ਦਾ ਸਰਵਾਈਕਲ ਪੂਰੀ ਤਰ੍ਹਾਂ ਬੈਠ ਚੁੱਕਾ ਹੈ ਅਤੇ ਇਹ ਸਰਵਾਈਕਲ ਵਿਕਾਸ ਦੇ ਨਾਂਅ ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਗਰਦਨਾਂ ਲਈ ਗਿਲੋਟੀਨ ਸਾਬਤ ਹੋਵੇਗਾ।ਹਰਸੁਦ, ਟੀਹਰੀ ਜਿਹੇ ਉਦਾਹਰਣ ਅਜਿਹੇ ਹੀ ਵਿਕਾਸ ਦੇ ਫਤਵਈ।ਕੜਿਆਂ ਦੀ ਤਾਜੀ ਮਿਸਾਲ ਹਨ।ਇਨ੍ਹਾਂ ਫਤਵਿਆਂ ਵਿੱਚ ਕਿਸੇ ਮਾਨਵੀ ਸੰਵੇਦਨਾ ਦੀ ਕੋਈ ਝਲਕ ਨਹੀਂ ਦਿਸਦੀ।25 ਹਜਾਰ ਦੀ ਆਬਾਦੀ ਵਾਲਾ ਚਾਰ ਸੌ ਸਾਲ ਪੁਰਾਣਾ ਹਰਸੂਦ ਸ਼ਹਿਰ ਸਰਕਾਰ ਵੱਲੋਂ ਤਾਰੀਖ ਤੈਅ ਕਰਕੇ ਯਾਨੀ 30 ਜੂਨ ਨੂੰ ਉਜਾੜ ਦਿੱਤਾ ਗਿਆ।

ਅੱਜ ਸਾਡੇ ਨੇਤਾ ਕਿਸੇ ਵੀ ਪਿੰਡ ਚ ਮਾਮੂਲੀ`ਟਾਇਲਟ` ਬਣਾਉਣ ਲਈ ਵੀ ਵਿਸ਼ਵ ਬੈਂਕ ਤੋਂ ਹੀ ਪੈਸਾ ਮੰਗਦੇ ਹਨ। 58 ਸਾਲਾਂ ਦੀ ਆਜਾਦੀ ਤੋਂ ਬਾਅਦ ਵੀ