ਸਮੱਗਰੀ 'ਤੇ ਜਾਓ

ਪੰਨਾ:Aaj Bhi Khare Hain Talaab (Punjabi).pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਟ ਦੇ ਕੰਢੇ

ਰੱਖਿਆ ਇਤਿਹਾਸ


"ਚੰਗੇ-ਚੰਗੇ ਕੰਮ ਕਰਦੇ ਜਾਣਾ",ਰਾਜੇ ਨੇ ਕੂੜਨ ਕਿਸਾਨ ਨੂੰ ਕਿਹਾ ਸੀ। ਕੂੜਨ,ਬੁਢਾਨ, ਸ਼ਰਮਨ ਅਤੇ ਕੌਂਰਾਈ ਚਾਰ ਭਰਾ ਸਨ ।ਚਾਰੋਂ ਸਵੇਰੇ- ਸੁਵੱਖਤੇ ਉੱਠ ਕੇ ਆਪਣੇ ਖੇਤਾਂ ਵਿੱਚ ਕੰਮ ਕਰਨ ਜਾਂਦੇ। ਦੁਪਹਿਰ ਨੂੰ ਕੂੜਨ ਦੀ ਧੀ ਪੋਟਲੀ ਵਿੱਚ ਰੋਟੀ ਲੈ ਕੇ ਆਉਂਦੀ।

ਇੱਕ ਦਿਨ ਘਰ ਤੋਂ ਖੇਤ ਜਾਂਦੇ ਸਮੇਂ ਧੀ ਦੀ ਇੱਕ ਨੁਕੀਲੇ ਪੱਥਰ ਨਾਲ ਠੋਕਰ ਵੱਜ ਗਈ । ਉਸਨੂੰ ਬੇਹੱਦ ਗੁੱਸਾ ਆਇਆ। ਉਸਨੇ ਆਪਣੀ ਦਾਤੀ ਨਾਲ ਉਸ ਪੱਥਰ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ,ਪਰ ਇਹ ਕੀ, ਉਸ ਦੀ ਦਾਤੀ ਪੱਥਰ 'ਤੇ ਲੱਗਦੇ ਹੀ ਲੋਹੇ ਤੋਂ ਸੋਨੇ ਵਿਚ ਬਦਲ ਗਈ ਅਤੇ ਫੇਰ ਇਸ ਕਿੱਸੇ ਦੀਆਂ ਘਟਨਾਵਾਂ ਬੜੀ ਤੇਜ਼ੀ ਨਾਲ ਬਦਲਦੀਆਂ ਜਾਂਦੀਆਂ ਹਨ।ਪੱਥਰ ਚੁੱਕ ਕੇ ਕੁੜੀ ਭੱਜੋ - ਭੱਜ ਖੇਤ ਵਿੱਚ ਆਉਂਦੀ ਹੈ। ਆਪਣੇ ਪਿਤਾ ਅਤੇ ਚਾਚਿਆਂ ਨੂੰ ਸਾਰੀ ਘਟਨਾ ਇੱਕੋ ਸਾਹੇ ਦੱਸ ਦਿੰਦੀ ਹੈ।ਚਾਰੇ ਭਰਾਵਾਂ ਦਾ ਹੇਠਲਾ ਸਾਹ ਹੇਠਾਂ ਅਤੇ ਉੱਪਰਲਾ ਸਾਹ ਉੱਪਰ ਰਹਿ ਜਾਂਦਾ ਹੈ।ਉਹ ਫਟਾ - ਫਟ ਘਰ ਪਹੁੰਚਦੇ ਹਨ। ਉਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਉਨ੍ਹਾਂ ਕੋਲ ਕੋਈ ਸਾਧਾਰਨ ਪੱਥਰ ਨਹੀਂ,ਸਗੋਂ ਪਾਰਸ ਹੈ । ਉਹ ਲੋਹੇ ਦੀ ਜਿਹੜੀ ਚੀਜ਼ ਨੂੰ ਵੀ ਛੁਹਾਉਂਦੇ, ਉਹ ਸੋਨੇ ਦੀ ਬਣ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਭਰ ਦਿੰਦੀ ।

ਅੱਖਾਂ ਦੀ ਇਹ ਚਮਕ ਜ਼ਿਆਦਾ ਦੇਰ ਨਾ ਰਹਿ ਸਕੀ , ਕਿਉਂਕਿ ਕੂੜਨ ਨੂੰ ਲੱਗਦਾ ਸੀ ਕਿ ਦੇਰ - ਸਵੇਰ ਇਹ ਗੱਲ ਰਾਜੇ ਤੱਕ ਪਹੁੰਚ ਹੀ ਜਾਣੀ ਹੈ ਅਤੇ ਉਦੋਂ ਇਹ ਪਾਰਸ ਲੈ ਲਿਆ ਜਾਏਗਾ। ਕੀ ਇਹ ਚੰਗਾ ਨਹੀਂ ਰਹੇਗਾ ਕਿ ਉਹ ਖੁਦ ਹੀ ਰਾਜੇ ਨੂੰ ਸਭ ਕੁਝ ਦੱਸ ਦੇਵੇ ।