ਪੰਨਾ:Aaj Bhi Khare Hain Talaab (Punjabi).pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਹ ਕਹਾਣੀ ਸੱਚੀ ਹੈ ਜਾਂ ਇਤਿਹਾਸਕ ਹੈ -ਪਤਾ ਨਹੀਂ। ਪਰ
ਆਪਣੇ ਦੇਸ਼ ਦੇ ਮੱਧ ਭਾਗ ਦੇ ਇੱਕ ਬਹੁਤ ਵੱਡੇ ਹਿੱਸੇ ਵਿੱਚ ਇਹ
ਇਤਿਹਾਸ ਨੂੰ ਅੰਗੂਠਾ ,ਲੋਕਾਂ ਦੇ ਮਨਾਂ ਵਿੱਚ
ਰਚੀ ਅਤੇ ਜਜ਼ਬ ਹੋਈ ਹੋਈ ਹੈ।


ਕਿੱਸਾ ਅੱਗੇ ਵਧਦਾ ਹੈ । ਫੇਰ ਜਿਹੜੀ ਵੀ ਘਟਨਾ ਵਾਪਰਦੀ ਹੈ , ਉਹ ਲੋਹੇ ਨੂੰ ਨਹੀਂ , ਸਗੋਂ ਸਾਰੇ ਸਮਾਜ ਨੂੰ ਹੀ ਪਾਰਸ ਛੁਹਾਊਣ ਦਾ ਕਿੱਸਾ ਬਣ ਜਾਂਦੀ ਹੈ।

ਰਾਜਾ ਨਾ ਪਾਰਸ ਲੈਂਦਾ ਹੈ, ਨਾ ਸੋਨਾ। ਸਭ ਕੁੱਝ ਕੂੜਨ ਨੂੰ ਵਾਪਸ ਦਿੰਦਿਆਂ ਕਹਿੰਦਾ ਹੈ, "ਜਾਓ ਇਸ ਦੇ ਨਾਲ ਚੰਗੇ-ਚੰਗੇ ਕੰਮ ਕਰਦੇ ਜਾਓ, ਤਾਲਾਬ ਬਣਾਉਂਦੇ ਜਾਓ।'

ਇਹ ਕਹਾਣੀ ਸੱਚੀ ਹੈ ਜਾਂ ਇਤਿਹਾਸਕ ਹੈ- ਪਤਾ ਨਹੀਂ। ਪਰ ਆਪਣੇ ਦੇਸ਼ ਦੇ ਮੱਧ- ਭਾਗ ਦੇ ਇੱਕ ਬਹੁਤ ਵੱਡੇ ਹਿੱਸੇ ਵਿੱਚ ਇਹ ਇਤਿਹਾਸ ਨੂੰ ਅੰਗੂਠਾ ਵਿਖਾਉਂਦੀ ਹੋਈ,ਲੋਕਾਂ ਦੇ ਮਨਾਂ ਵਿੱਚ ਰਚੀ ਅਤੇ ਜਜ਼ਬ ਹੋਈ ਹੋਈ ਹੈ । ਇੱਥੋਂ ਦੇ ਹੀ ਪਾਟਨ ਨਾਂ ਦੇ ਖੇਤਰ ਵਿੱਚ ਚਾਰ ਬਹੁਤ ਵੱਡੇ ਤਾਲਾਬ ਅੱਜ ਵੀ ਮੌਜੂਦ ਹਨ ਅਤੇ ਇਸ ਕਹਾਣੀ ਨੂੰ ਇਤਿਹਾਸ ਦੀ ਕਸੌਟੀ ਉੱਤੇ ਕਸਣ ਵਾਲਿਆਂ ਨੂੰ ਸ਼ਰਮਿੰਦਾ ਕਰਦੇ ਹਨ । ਚਾਰੇ ਤਾਲਾਬ ਇਨ੍ਹਾਂ ਚਾਰਾਂ ਭਰਾਵਾਂ ਦੇ ਨਾਂ ਉੱਤੇ ਹੀ ਹਨ ।ਬੁਢਾਗਰ ਵਿੱਚ ਬੁਢਾ ਸਾਗਰ, ਮਝਗਵਾ ਵਿੱਚ ਸਰਮਨ ਸਾਗਰ, ਕੁਆਂਗਰਾਮ ਵਿੱਚ ਕੌਂਰਾਈ ਸਾਗਰ ਅਤੇ ਕੁਡਮ ਵਿੱਚ ਕੁਡਮ ਸਾਗਰ ਹੈ ।ਸੰਨ 1907 ਦੇ ਗਜ਼ਟੀਅਰ ਦੇ ਹਵਾਲੇ ਨਾਲ ਦੇਸ਼ ਦਾ ਇਤਿਹਾਸ ਲਿਖਣ ਲਈ ਘੁੰਮ ਰਹੇ ਅੰਗਰੇਜ਼ ਨੇ ਵੀ ਇਸ ਇਲਾਕੇ ਵਿੱਚ ਕਈ ਲੋਕਾਂ ਤੋਂ ਇਹ ਕਿੱਸਾ ਸੁਣਿਆ ਸੀ ਅਤੇ ਫਿਰ ਉਸ ਨੇ ਇਨ੍ਹਾਂ ਤਾਲਾਬਾਂ ਨੂੰ ਚੰਗੀ ਤਰ੍ਹਾਂ ਵੇਖਿਆ -