ਪੰਨਾ:Aaj Bhi Khare Hain Talaab (Punjabi).pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਖਿਆ ਸੀ। ਉਦੋਂ ਵੀ ਸਰਮਨ ਸਾਗਰ ਇੰਨਾ ਵੱਡਾ ਸੀ ਕਿ ਉਸ ਦੇ ਕਿਨਾਰੇ ਤਿੰਨ ਬੜੇ ਵੱਡੇ ਪਿੰਡ ਵਸੇ ਹੋਏ ਸਨ ਅਤੇ ਤਿੰਨੋਂ ਪਿੰਡ ਇਸ ਤਾਲਾਬ ਨੂੰ ਆਪੋ - ਆਪਣੇ ਨਾਵਾਂ ਨਾਲ ਵੰਡ ਲੈਂਦੇ ਸਨ ।ਪਰ ਇਹ ਵਿਸ਼ਾਲ ਤਾਲਾਬ ਤਿੰਨਾਂ ਪਿੰਡਾਂ ਨੂੰ ਆਪਸ 'ਚ ਜੋੜਦਾ ਸੀ ਅਤੇ ਸਰਮਨ ਸਾਗਰ ਦੀ ਤਰ੍ਹਾਂ ਯਾਦ ਕੀਤਾ ਜਾਂਦਾ ਸੀ।ਇਤਿਹਾਸ ਨੇ ਸਰਮਨ, ਬੁਢਾਨ ਕੌਂਰਾਈ ਅਤੇ ਕੂੜਨ ਨੂੰ ਯਾਦ ਨਹੀਂ ਰੱਖਿਆ, ਸਗੋਂ ਇਨ੍ਹਾਂ ਲੋਕਾਂ ਨੇ ਤਾਲਾਬ ਬਣਾਏ ਅਤੇ ਇਤਿਹਾਸ ਨੂੰ ਹੀ ਉਨ੍ਹਾਂ ਦੇ ਕੰਡੇ ਰੱਖ ਦਿੱਤਾ ।

ਦੇਸ਼ ਦੇ ਮੱਧ ਭਾਗ ਵਿੱਚ, ਠੀਕ ਦਿਲ ਦੀ ਧੜਕਣ ਵਾਲਾ ਇਹ ਕਿੱਸਾ ਉੱਤਰ-ਦੱਖਣ , ਪੂਰਬ -ਪੱਛਮ ਚਾਰੇ ਪਾਸੇ ਕਿਸੇ ਨਾ ਕਿਸੇ ਰੂਪ ਵਿੱਚ ਫੈਲਿਆ ਹੋਇਆ ਹੈ ਅਤੇ ਇਨ੍ਹਾਂ ਦੇ ਨਾਲ ਹੀ ਮਿਲਦੇ ਨੇ ਸੈਂਕੜੇ, ਹਜ਼ਾਰਾਂ ਤਾਲਾਬ । ਇਹਨਾਂ ਦੀ ਕੋਈ ਠੀਕ ਗਿਣਤੀ ਨਹੀਂ । ਇਨ੍ਹਾਂ ਅਣਗਿਣਤ ਤਾਲਾਬਾਂ ਨੂੰ ਗਿਣਨ ਵਾਲੇ ਨਹੀਂ, ਸਗੋਂ ਇਨ੍ਹਾਂ ਨੂੰ ਬਣਾਉਣ ਵਾਲੇ ਲੋਕ ਆਉਂਦੇ ਰਹੇ ਅਤੇ ਤਾਲਾਬ ਬਣਾਉਂਦੇ ਰਹੇ।

ਕਿਸੇ ਤਾਲਾਬ ਨੂੰ ਰਾਜੇ ਨੇ ਬਣਵਾਇਆ ਅਤੇ ਕਿਸੇ ਨੂੰ ਰਾਣੀ ਨੇ। ਕਿਸੇ ਨੂੰ ਕਿਸੇ ਸਾਧਾਰਨ ਗ੍ਰਹਿਸਥੀ ਨੇ, ਕਿਸੇ ਨੂੰ ਵਿਧਵਾ ਨੇ ਬਣਵਾਇਆ ਅਤੇ ਕਿਸੇ ਨੂੰ ਪਹੁੰਚੇ ਹੋਏ ਸਾਧੂ -ਸੰਤਾਂ ਨੇ ਜਿਸ ਕਿਸੇ ਨੇ ਵੀ ਤਾਲਾਬ ਬਣਵਾਇਆ, ਉਹ ਮਹਾਤਮਾ ਜਾਂ ਮਹਾਰਾਜ ਹੀ ਕਹਾਇਆ । ਅਹਿਸਾਨ ਮੰਦ ਸਮਾਜ ਤਾਲਾਬ ਬਣਾਉਣ ਵਾਲਿਆਂ