ਪੰਨਾ:Aaj Bhi Khare Hain Talaab (Punjabi).pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਹ ਗਊਆਂ ਦੇ ਚਰਨ ਵਾਲੀ ਥਾਂ ਹੈ, ਇਹ ਜਗ੍ਹਾ ਢਲਾਨ ਵਾਲੀ ਹੈ, ਨੀਵਾਂ ਖੇਤਰ ਹੈ, ਜਿਥੋਂ ਪਾਣੀ ਆਵੇਗਾ, ਜ਼ਮੀਨ ਨਿਵਾਣ ਵਾਲੀ ਹੈ।ਉੱਧਰ ਲੋਕੀ ਪਖਾਨੇ ਵਾਸਤੇ ਤਾਂ ਨਹੀਂ ਜਾਂਦੇ, ਮਰੇ ਹੋਏ ਜਾਨਵਰਾਂ ਦੀ ਖੱਲ ਵਗੈਰਾ ਤਾਂ ਨਹੀਂ ਉਤਾਰੀ ਜਾਂਦੀ ਇੱਧਰ।

ਅਭਿਆਸ ਨਾਲ ਹੀ ਅਭਿਆਸ ਵਧਦਾ ਹੈ, ਤਜਰਬੇਕਾਰ ਅੱਖਾਂ ਗੱਲੀਂ-ਬਾਤੀਂ ਸੁਣੀ-ਲੱਭੀ ਗਈ ਥਾਂ ਨੂੰ ਇੱਕ ਵਾਰ ਦੇਖ ਵੀ ਲੈਂਦੀਆਂ ਹਨ।ਇਥੇ ਪੁੱਜ ਕੇ ਇਹ ਸੋਚ ਲਿਆ ਜਾਂਦਾ ਹੈ ਕਿ ਪਾਣੀ ਕਿਥੋਂ ਆਵੇਗਾ ਅਤੇ ਉਸਦੀ ਸਾਫ-ਸਫਾਈ, ਸੁਰੱਖਿਆ ਨੂੰ ਪੱਕਾ ਕਰ ਲਿਆ ਜਾਂਦਾ ਹੈ।ਜਿਥੋਂ ਪਾਣੀ ਆਏਗਾ, ਉਸਦਾ ਸੁਭਾਅ ਪਰਖ ਲਿਆ ਜਾਂਦਾ ਹੈ।ਵੱਟ ਕਿੰਨੀ ਉੱਚੀ ਹੋਵੇਗੀ, ਕਿੰਨੀ ਚੌੜੀ ਹੋਵੇਗੀ, ਕਿਥੋਂ ਸ਼ੁਰੂ ਕਰ ਕੇ ਕਿਥੋਂ ਤੱਕ ਬੰਨ੍ਹੀ ਜਾਵੇਗੀ ਅਤੇ ਤਾਲਾਬ ਵਿੱਚ ਪਾਣੀ ਪੂਰਾ ਭਰਨ ਤੋਂ ਬਾਅਦ ਉਸਨੂੰ ਸੰਭਾਲਣ ਲਈ ਕਿਥੋਂ ਤੱਕ ਬੰਨ੍ਹ ਮਾਰਿਆ ਜਾਵੇਗਾ।ਇਸਦਾ ਅੰਦਾਜਾ ਵੀ ਲਾ ਲਿਆ ਜਾਂਦਾ ਹੈ।

ਸਾਰੇ ਲੋਕ ਇਕੱਠੇ ਹੋ ਗਏ ਹਨ, ਹੁਣ ਦੇਰ ਕਿਸ ਗੱਲ ਦੀ ਹੈ, ਚਮਕਦੀ ਥਾਲੀ ਸਜੀ ਹੋਈ ਹੈ।ਸੂਰਜ ਦੀਆਂ ਕਿਰਨਾਂ ਉਸਨੂੰ ਹੋਰ ਚਮਕਾ ਰਹੀਆਂ ਹਨ।ਪਾਣੀ ਦੀ ਭਰੀ ਗੜਵੀ, ਰੋਲਾ, ਖੰਮਣੀ, ਹਲਦੀ, ਸੁਪਾਰੀ ਤਿਆਰ ਹਨ।ਲਾਲ ਮਿੱਟੀ ਦਾ ਇੱਕ ਪਵਿੱਤਰ ਡਲਾ।ਧਰਤੀ ਅਤੇ ਪਾਣੀ ਦੀ ਉਸਤਤੀ ਦੇ ਸ਼ਲੋਕ ਹੌਲੀ-ਹੌਲੀ ਲਹਿਰਾਂ ਚ ਗੂੰਜਣ ਲੱਗ ਪੈਂਦੇ ਹਨ।