ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤਾਲਾਬ ਲਈ ਸਾਰੇ ਲੋਕ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।ਸਾਰੇ ਲੋਕ ਇਕੱਠੇ ਘਰ ਮੁੜਨਗੇ।
ਸੈਂਕੜੇ ਹੱਥ ਮਿੱਟੀ ਪੁੱਟਦੇ ਹਨ।ਸੈਂਕੜੇ ਹੱਥ ਵੱਟ ਉੱਤੇ ਮਿੱਟੀ ਸੁੱਟੀ ਜਾਂਦੇ ਹਨ।ਹੌਲੀ-ਹੌਲੀ ਪਹਿਲੀ ਪਰਤ ਦਿਸਣੀ ਸ਼ੁਰੂ ਹੋ ਜਾਂਦੀ ਹੈ।ਕੁੱਝ ਉੱਠਦਾ-ਉੱਭਰਦਾ ਵਿਖਾਈ ਦਿੰਦਾ ਹੈ।ਫਿਰ ਉਸਦੀ ਦਬਾਈ ਸ਼ੁਰੂ ਹੁੰਦੀ ਹੈ।ਦਬਾਉਣ ਦਾ ਕੰਮ ਨੰਦੀ(ਬਲਦ) ਕਰ ਰਹੇ ਹਨ।ਚਾਰ ਨੁਕੀਲੇ ਖੁਰਾਂ ਉੱਤੇ ਬਲਦ ਦਾ ਸਾਰਾ ਵਜ਼ਨ ਪੈਂਦਾ ਹੈ।ਪਹਿਲੀ ਪਰਤ ਮਗਰੋਂ ਦੂਜੀ ਤਹਿ ਪੈਣੀ ਸ਼ੁਰੂ ਹੁੰਦੀ ਹੈ।ਹਰੇਕ ਪਰਤ ਉੱਤੇ ਪਾਣੀ ਛਿੜਕਿਆ ਜਾਂਦਾ ਹੈ।ਬਲਦ ਫੇਰੇ ਜਾਂਦੇ ਹਨ।ਸੈਂਕੜੇ ਉਤਸ਼ਾਹੀ ਹੱਥ ਬੇਹੱਦ ਉਤਸ਼ਾਹ ਨਾਲ ਚਲਦੇ ਹਨ।ਕੰਢੇ ਹੌਲੀ-ਹੌਲੀ ਉੱਚੇ ਹੋਈ ਜਾਂਦੇ ਹਨ।